ਦੁਬਈ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਦੇ ਕਾਰਨ ਆਈ. ਸੀ. ਸੀ. ਦੀ ਸਾਲ ਦੀ ਟੀ-20 ਪੁਰਸ਼ ਟੀਮ ਵਿਚ ਜਗ੍ਹਾ ਨਹੀਂ ਮਿਲਣ ਤੋਂ ਬਾਅਦ ਹੁਣ ਭਾਰਤ ਦਾ ਕੋਈ ਵੀ ਕ੍ਰਿਕਟਰ ਸਾਲ ਦੀ ਵਨ ਡੇ ਟੀਮ ਵਿਚ ਸਥਾਨ ਨਹੀਂ ਬਣਾ ਸਕਿਆ ਜਦਕਿ ਆਇਰਲੈਂਡ ਦੇ 2 ਖਿਡਾਰੀਆਂ ਨੂੰ ਇਸ ਵਿਚ ਜਗ੍ਹਾ ਮਿਲੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਟੀਮ ਵਿਚ ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਤੇ ਵੈਸਟਇੰਡੀਜ਼ ਦੇ ਬਾਬਰ ਆਜ਼ਮ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਿਸ ਵਿਚ ਫਖਰ ਜਮਾਂ ਦੇ ਰੂਪ ਵਿਚ ਇਕ ਹੋਰ ਪਾਕਿਸਤਾਨੀ ਸ਼ਾਮਿਲ ਹੈ। ਦੱਖਣੀ ਅਫਰੀਕਾ ਦੇ ਜਾਨੇਮਨ ਮਲਾਨ ਤੇ ਰਾਸੀ ਵਾਨ ਡਰ ਡੂਸੇਨ, ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ, ਮੁਸਤਾਫਿਜ਼ੁਰ ਰਹਿਮਾਨ ਤੇ ਮੁਸ਼ਫਿਕੁਰ ਰਹੀਮ (ਵਿਕਟਕੀਪਰ), ਸ਼੍ਰੀਲੰਕਾ ਦੇ ਵਾਨਿੰਦੁ ਹਸਰੰਗਾ ਤੇ ਦੁਸ਼ਮੰਤ ਚਮੀਰਾ ਤੇ ਆਇਰਲੈਂਡ ਦੇ ਪਾਲ ਸਟਰਲਿੰਗ ਤੇ ਸਿਮੀ ਸਿੰਘ ਨੂੰ ਇਸ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ
ਭਾਰਤ ਨੇ ਸਾਲ 2021 ਵਿਚ ਕੇਵਲ 6 ਵਨ ਡੇ ਖੇਡੇ ਹਨ ਤੇ ਚਾਰ ਵਿਚ ਜਿੱਤ ਹਾਸਲ ਕੀਤੀ। ਉਸ ਨੇ ਇਸ ਵਿਚ 50 ਓਵਰਾਂ ਦੀਆਂ 2 ਸੀਰੀਜ਼ਾਂ ਖੇਡੀਆਂ। ਉਸ ਨੇ ਇੰਗਲੈਂਡ ਨੂੰ ਸਵਦੇਸ਼ ਵਿਚ ਤਿੰਨ ਮੈਚਾਂ ਦੀ ਸੀਰੀਜ਼ 'ਚ 2-1 ਨਾਲ ਹਰਾਇਆ ਤੇ ਫਿਰ ਸ਼੍ਰੀਲੰਕਾ ਦੌਰੇ ਵਿਚ ਇਸੇ ਅੰਤਰ ਨਾਲ ਜਿੱਤ ਦਰਜ ਕੀਤੀ ਸੀ। ਆਈ. ਸੀ. ਸੀ. ਦੀ ਸਾਲ ਦੀ ਟੀਮ ਵਿਚ ਇਕ ਵੀ ਭਾਰਤੀ ਖਿਡਾਰੀ ਨਾ ਹੋਣ ਦਾ ਮਤਲਬ ਖਰਾਬ ਪ੍ਰਦਰਸ਼ਨ ਦੇ ਬਜਾਏ ਘੱਟ ਮੈਚ ਖੇਡਣਾ ਹੈ ਕਿਉਂਕਿ ਭਾਰਤ ਨੇ 2021 ਵਿਚ ਖੇਡੀ ਗਈ ਦੋਵੇਂ ਸੀਰੀਜ਼ਾਂ ਜਿੱਤੀਆਂ ਸੀ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਸਾਲ 2021 ਵਿਚ ਭਾਰਤ ਦੇ ਸਾਰੇ 6 ਵਨ ਡੇ ਵਿਚ ਖੇਡਣ ਵਾਲੇ ਇਕਲੌਤੇ ਖਿਡਾਰੀ ਸ਼ਿਖਰ ਧਵਨ ਸਨ, ਜਿਨ੍ਹਾਂ ਨੇ 6 ਮੈਚਾਂ ਵਿਚ 297 ਦੌੜਾਂ ਬਣਾਈਆਂ। ਵਿਰਾਟ ਕੋਹਲੀ, ਕੇ. ਐੱਲ. ਰਾਹੁਲ ਤੇ ਰੋਹਿਤ ਸ਼ਰਮਾ ਵਰਗੇ ਬੱਲੇਬਾਜ਼ਾਂ ਨੇ ਸਾਲ 2021 ਵਿਚ ਕੇਵਲ ਤਿੰਨ ਵਨ ਡੇ ਮੈਚ ਖੇਡੇ ਤੇ ਇਹੀ ਸਥਿਤੀ ਪ੍ਰਮੁੱਖ ਗੇਂਦਬਾਜ਼ਾਂ ਦੀ ਵੀ ਰਹੀ, ਜਿਨ੍ਹਾਂ ਨੇ ਸਾਰੇ 6 ਮੈਚ ਨਹੀਂ ਖੇਡੇ। ਭੁਵਨੇਸ਼ਵਰ ਕੁਮਾਰ ਪੰਜ ਮੈਚਾਂ ਵਿਚੋਂ ਖੇਡੇ, ਜਿਨ੍ਹਾਂ ਵਿਚ ਉਨ੍ਹਾਂ ਨੇ 9 ਵਿਕਟਾਂ ਹਾਸਲ ਕੀਤੀਆਂ। ਉਦਾਹਰਨ ਦੇ ਲਈ ਆਇਰਲੈਂਡ ਦੇ ਸਟਰਲਿੰਗ ਨੇ ਸਾਲ 2021 ਵਿਚ 14 ਮੈਚਾਂ ਵਿਚੋਂ 79.66 ਦੀ ਔਸਤ ਨਾਲ 705 ਦੌੜਾਂ ਬਣਾਈਆਂ ਸਨ ਤੇ ਇਸ ਲਈ ਉਨ੍ਹਾਂ ਨੂੰ ਟੀਮ ਵਿਚ ਜਗ੍ਹਾ ਮਿਲੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
'ਵਨ ਡੇ ਸੁਪਰ ਲੀਗ' ਦਾ ਹਿੱਸਾ ਨਹੀਂ ਹੈ ਭਾਰਤ-ਦੱਖਣੀ ਅਫਰੀਕਾ ਵਨ ਡੇ ਸੀਰੀਜ਼
NEXT STORY