helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JUL 16, 2025
ਫੌਜਾ ਸਿੰਘ ਦੇ ਮਾਮਲੇ 'ਚ ਨਵਾਂ ਮੋੜ! ਕੈਨੇਡਾ ਤੋਂ...
ਬਾਰਿਸ਼ 'ਚ ਰੱਖੋ AC ਅਤੇ ਫਰਿੱਜ ਦਾ ਖ਼ਾਸ ਧਿਆਨ,...
ਬਹੁਤ ਜ਼ਰੂਰੀ ਹੋਵੇ ਤਾਂ ਹੀ ਈਰਾਨ ਜਾਓ... ਭਾਰਤ ਨੇ...
ਚਾਰ ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ: 2 ਲੋਕਾਂ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਆਈ. ਪੀ. ਐੱਲ. 2020 ਲਈ ਕੋਲਕਾਤਾ 'ਚ ਵੀਰਵਾਰ ਮਤਲਬ ਕਿ ਅੱਜ ਸ਼ਾਮ 3.30 ਵਜੇ ਤੋਂ ਨਿਲਾਮੀ ਸ਼ੁਰੂ ਹੋਣੀ ਹੈ। 73 ਖਾਲੀ ਸਥਾਨਾਂ ਨੂੰ ਭਰਨ ਲਈ 8 ਟੀਮਾਂ ਆਮਣੇ-ਸਾਹਮਣੇ ਹੋਣਗੀਆਂ। ਨਿਲਾਮੀ 'ਚ ਕੁਲ 332 ਖਿਡਾਰੀ ਸ਼ਾਮਲ ਹੋ ਰਹੇ ਹਨ ਜਿਨ੍ਹਾਂ 'ਚ 186 ਭਾਰਤੀ ਖਿਡਾਰੀ ਹਨ, ਜਦ ਕਿ 143 ਵਿਦੇਸ਼ੀ ਹਨ। ਤਿੰਨ ਖਿਡਾਰੀ ਆਈ. ਸੀ. ਸੀ. ਦੇ ਐਸੋਸੀਏਟ ਮੈਬਰਾਂ ਦੇ ਹਨ। ਨਿਲਾਮੀ ਦੌਰਾਨ ਕਿੰਗਜ਼ ਇਲੈਵਨ ਪੰਜਾਬ ਅਤੇ ਕੋਲਕਾਤਾ ਨਾਈਟ ਰਾਈਡਰਜ਼ ਕੋਲ ਸਭ ਤੋਂ ਜ਼ਿਆਦਾ ਪੈਸੇ ਹਨ। ਉਥੇ ਹੀ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰਕਿੰਗਜ਼ ਕੋਲ ਸਭ ਤੋਂ ਘੱਟ ਪੈਸੇ ਹਨ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਕੋਲ ਖਰਚ ਕਰਨ ਲਈ 42.70 ਕਰੋੜ ਰੁਪਏ ਹਨ ਅਤੇ ਉਸ ਵਲੋਂ ਪੂਰੇ ਜ਼ੋਰਾਂ ਨਾਲ ਬੋਲੀ ਲਗਾਉਣ ਦੀ ਉਮੀਦ ਹੈ। ਇਸ ਨਿਲਾਮੀ ਦੇ ਦੌਰਾਨ ਕੁਝ ਖਿਡਾਰੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਸ਼ਾਇਦ ਹੀ ਇਸ ਵਾਰ ਕੋਈ ਖਰੀਦਦਾਰ ਮਿਲੇ। ਚੇਤੇਸ਼ਵਰ ਪੁਜਾਰਾ ਭਾਰਤੀ ਟੈਸਟ ਟੀਮ ਦੇ ਮਜ਼ਬੂਤ ਖਿਡਾਰੀ ਹਨ ਪਰ ਆਈ. ਪੀ. ਐੱਲ. 'ਚ ਉਨ੍ਹਾਂ 'ਤੇ ਟੀਮਾਂ ਦਾਂਵ ਲਗਾਉਣ ਤੋਂ ਝਿੱਜਕਦੀਆਂ ਹਨ। ਉਨ੍ਹਾਂ ਨੇ ਆਈ. ਪੀ. ਐੱਲ. 'ਚ 30 ਮੈਚ ਖੇਡੇ ਹਨ ਪਰ ਉਹ ਇਸ ਫਾਰਮੈਟ ਦੇ ਹਿਸਾਬ ਨਾਲ ਆਪਣੀ ਖੇਡ ਨੂੰ ਕਦੇ ਉਭਾਰ ਨਹੀਂ ਸਕੇ। ਆਈ. ਪੀ. ਐੱਲ. 'ਚ ਉਨ੍ਹਾਂ ਨੇ 22 ਪਾਰੀਆਂ 'ਚ 20.53 ਦੀ ਔਸਤ ਨਾਲ 390 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਦੀ ਸਟ੍ਰਾਈਕ ਰੇਟ 99.74 ਦੀ ਰਹੀ ਹੈ। ਉਹ ਆਈ. ਪੀ. ਐੱਲ. 'ਚ ਕਿੰਗਜ਼ ਇਲੈਵਨ ਪੰਜਾਬ, ਕੋਲਕਾਤਾ, ਨਾਈਟ ਰਾਈਡਰਜ਼, ਰਾਇਲ ਚੈਲੇਂਜਰਸ ਬੈਂਗਲੁਰੂ ਵਲੋਂ ਖੇਡੇ ਹਨ। ਆਈ. ਪੀ. ਐੱਲ. 2020 ਨਿਲਾਮੀ 'ਚ ਉਨ੍ਹਾਂ ਦੀ ਬੇਸ ਪ੍ਰਾਈਜ਼ 50 ਲੱਖ ਰੁਪਏ ਰੱਖੀ ਹੈ।ਡੇਲ ਸਟੇਨ ਦੱਖਣੀ ਅਫਰੀਕਾ ਦਾ ਇਹ ਤੇਜ਼ ਗੇਂਦਬਾਜ਼ ਹੁਣ ਆਪਣੇ ਕ੍ਰਿਕਟ ਕਰੀਅਰ ਦੇ ਢਲਾਣ 'ਤੇ ਹੈ। ਪਿਛਲੇ ਸਾਲ ਉਹ ਆਈ. ਪੀ. ਐੱਲ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਨਾਥਨ ਕੁਲਟਰ ਨਾਇਲ ਦੇ ਰਿਪਲੇਸਮੈਂਟ ਦੇ ਰੂਪ 'ਚ ਖੇਡੇ ਸਨ। ਉਹ ਕੁਝ ਹੀ ਮੈਚਾਂ 'ਚ ਖੇਡੇ ਸਨ ਅਤੇ ਫਿਰ ਜ਼ਖਮੀ ਦੇ ਚੱਲਦੇ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਉਹ ਵਰਲਡ ਕੱਪ 2019 'ਚ ਵੀ ਨਹੀਂ ਖੇਡੇ ਸਨ। ਹਾਲਾਂਕਿ ਹੁਣ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਦੱਸਿਆ ਹੈ। ਉਸ ਦੀ ਬੇਸ ਪ੍ਰਾਈਜ਼ 2 ਕਰੋੜ ਰੁਪਏ ਹੈ। ਆਈ. ਪੀ. ਐੱਲ 'ਚ ਉਸ ਨੇ 92 ਮੈਚਾਂ 'ਚ 96 ਵਿਕਟਾਂ ਲਈਆਂ ਹਨ ਅਤੇ ਉਨ੍ਹਾਂ ਦਾ ਵਿਕਟਾਂ ਲੈਣ ਦੀ ਔਸਤ 24.74 ਦੀ ਰਹੀ ਹੈ।ਪ੍ਰਵੀਨ ਤੰਬੇ ਆਈ. ਪੀ. ਐੱਲ. 2020 ਦੀ ਨੀਲਾਮੀ 'ਚ ਸ਼ਾਮਲ ਹੋਣ ਵਾਲਾ ਪ੍ਰਵੀਨ ਤੰਬੇ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਤੰਬੇ ਆਈ. ਪੀ. ਐੱਲ. 'ਚ ਖੇਡਣ ਵਾਲੇ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੋਣ ਦਾ ਰਿਕਾਰਡ ਪਹਿਲਾਂ ਤੋਂ ਹੀ ਆਪਣੇ ਨਾਂ ਰੱਖਦੇ ਹਨ। ਉਸ ਨੇ 41 ਸਾਲ ਦੀ ਉਮਰ 'ਚ ਆਈ. ਪੀ. ਐੱਲ ਡੈਬਿਊ ਕੀਤਾ ਸੀ। ਇਸ ਟੂਟੂਰਨਾਮੈਂਟ 'ਚ ਉਸ ਨੇ 33 ਮੈਚਾਂ 'ਚ 28 ਵਿਕਟਾਂ ਹਾਸਲ ਕੀਤੀਆਂ ਹਨ। ਉਹ ਰਾਜਸਥਾਨ ਰਾਇਲਜ਼ ਲਈ ਖੇਡੇ ਸਨ ਅਤੇ ਬਾਅਦ 'ਚ ਗੁਜਰਾਤ ਲਾਇੰਜ਼ ਅਤੇ ਸਨਰਾਇਜ਼ਰਸ ਹੈਦਰਾਬਾਦ 'ਚ ਸ਼ਾਮਲ ਰਿਹਾ ਹੈ। ਐਂਜੇਲੋ ਮੈਥਿਊਜ਼ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਅਤੇ ਆਲਰਾਊਂਡਰ ਖਿਡਾਰੀ ਮੈਥਿਊਜ਼ ਵੀ ਆਈ. ਪੀ. ਐੱਲ. 2020 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਆਪਣੀ ਬੇਸ ਪ੍ਰਾਈਸ 2 ਕਰੋੜ ਰੁਰੁਪਏ ਰੱਖੀ ਹੈ ਪਰ ਉਨ੍ਹਾਂ 'ਤੇ ਦਾਂਵ ਲੱਗਣਾ ਕਾਫ਼ੀ ਮੁਸ਼ਕਿਲ ਹੈ। ਉਹ ਪਿਛਲੇ ਸਾਲ ਦੀ ਨਿਲਾਮੀ ਦੌਰਾਨ ਅਨਸੋਲਡ ਰਹੇ ਸਨ। 32 ਸਾਲ ਦੇ ਮੈਥਿਊਜ਼ ਆਖਰੀ ਵਾਰ ਆਈ. ਪੀ. ਐੱਲ. 'ਚ ਦਿੱਲੀ ਡੇਅਰਡੇਵਿਲਸ (ਹੁਣ ਦਿੱਲੀ ਕੈਪੀਟਲਸ) ਲਈ ਖੇਡੇ ਸਨ। ਉਨ੍ਹਾਂ ਨੇ 49 ਆਈ. ਪੀ. ਐੱਲ. ਮੈਚਾਂ 'ਚ 23.35 ਦੀ ਔਸਤ ਨਾਲ 724 ਦੌੜਾਂ ਬਣਾਈਆਂ ਹਨ ਅਤੇ 27 ਵਿਕਟਾਂ ਲਈਆਂ ਹਨ।ਕੋਲਿਨ ਇੰਗਰਾਮ ਦੱਖਣੀ ਅਫਰੀਕਾ ਦੇ ਇਸ ਬੱਲੇਬਾਜ਼ ਨੂੰ ਦਿੱਲੀ ਕੈਪੀਟਲਸ ਨੇ ਰਿਲੀਜ਼ ਕਰ ਦਿੱਤਾ ਸੀ। ਉਸ ਨੇ ਆਈ. ਪੀ. ਐੱਲ. 2019 ਦੀ ਨਿਲਾਮੀ 'ਚ 6.40 ਕਰੋੜ ਰੁਪਏ 'ਚ ਦਿੱਲੀ ਕੈਪੀਟਲਸ ਨੇ ਖਰੀਦਿਆ ਸੀ ਪਰ ਕੋਲਿਨ ਇੰਗਰਾਮ ਬੱਲੇਬਾਜ਼ੀ 'ਚ ਅਸਫਲ ਰਿਹਾ ਸੀ। ਉਸ ਨੇ 15 ਮੈਚਾਂ 'ਚ 205 ਦੌੜਾਂ ਬਣਾਈਆਂ ਸਨ।
ਪੰਤ ਦੀ ਗਲਤੀ ਵੇਖ ਮੈਦਾਨ 'ਤੇ ਹੀ ਭੜਕ ਗਏ ਰੋਹਿਤ, ਕੱਢੀ ਗਾਲ੍ਹ (ਵੀਡੀਓ)
Stories You May Like
ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ...
ਪੰਜਾਬ 'ਚ 16,17,18 ਤੇ 19 ਜੁਲਾਈ ਨੂੰ ਲੈ ਕੇ ਵੱਡੀ ਭਵਿੱਖਬਾਣੀ, ਮੌਸਮ ਵਿਭਾਗ...
ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਨੂੰ ਅੱਜ ਵੀ ਮਿਲੀ ਧਮਕੀ
ਅੰਮ੍ਰਿਤਸਰੀਏ ਹੋ ਜਾਣ ਸਾਵਧਾਨ, 2 ਵਾਰ ਅਪੀਲ ਤੇ ਤੀਸਰੀ ਵਾਰ ਚਲਾਨ, ਪੜ੍ਹੋ ਕੀ ਹੈ...
ਪੰਜਾਬ ਵਿਧਾਨ ਸਭਾ 'ਚ ਬੋਲੇ MLA ਬੁੱਧ ਰਾਮ, ਐਕਟ ਲਿਆ ਕੇ ਮਾਨ ਸਰਕਾਰ ਨੇ ਵਾਅਦਾ...
ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ...
ਲੱਡੂ ਦੱਬਣਾ ਪੈਣੈ...! ਗੱਲਾਂ 'ਚ ਆਏ ਪਤੀ ਨੇ ਤਾਂਤਰਿਕ ਨਾਲ ਕੱਲੀ ਖੇਤਾਂ 'ਚ...
ਸ਼ਰਾਬ ਤੋਂ ਇਕ ਦਿਨ ਦਾ ਪਰਹੇਜ਼ ਵੀ ਹੁੰਦਾ ਹੈ ਫ਼ਾਇਦੇਮੰਦ!
ਯੂਕ੍ਰੇਨ ਨੂੰ ਝਟਕਾ, ਜਰਮਨੀ ਨੇ ਟੌਰਸ ਮਿਜ਼ਾਈਲਾਂ ਦੇਣ ਤੋਂ ਕੀਤਾ ਇਨਕਾਰ
ਪਾਕਿਸਤਾਨ: ਤਲਾਅ 'ਚ ਡੁੱਬਣ ਨਾਲ ਦੋ ਭਰਾਵਾਂ ਸਮੇਤ ਚਾਰ ਮਾਸੂਮਾਂ ਦੀ ਮੌਤ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ SCO ਮੀਟਿੰਗ ਲਈ ਜਾਣਗੇ ਚੀਨ
ਚਾਰ ਸਾਲ ਦੇ ਬੱਚੇ ਨਾਲ ਨਸ਼ੀਲਾ ਪਦਾਰਥ ਖਰੀਦਣ ਪਹੁੰਚਿਆ ਜੋੜਾ, ਹਿਰਾਸਤ 'ਚ ਲਏ 14...
ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
UAE ਤੋਂ ਮੰਦਭਾਗੀ ਖ਼ਬਰ, 2 ਭਾਰਤੀ ਔਰਤਾਂ ਦੀ ਮੌਤ
ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤੀ ਮੂਲ ਦੇ ਕਾਰਕੁਨ ਨੂੰ ਸੌਂਪੀ ਅਹਿਮ...
ਅਮਰੀਕਾ : ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ
ਅਮਰੀਕਾ 'ਚ ਮੁੜ ਗੋਲੀਬਾਰੀ, ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ
ਸਤੰਬਰ ਮਹੀਨੇ Trump ਜਾਣਗੇ ਬ੍ਰਿਟੇਨ
Subscribe Now!