ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਪ੍ਰਵੀਣ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਜਿਹੀ ਤਸਵੀਰ ਪੋਸਟ ਕੀਤੀ ਹੈ ਜਿਸ ਕਾਰਨ ਉਹ ਚਰਚਾ 'ਚ ਆ ਗਏ ਹਨ। ਪ੍ਰਵੀਣ ਕੁਮਾਰ ਦੇ ਗਲੇ ਵਿਚ ਇਕ ਮੋਟੀ ਸੋਨੇ ਦੀ ਚੇਨ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਕੈਪਸ਼ਨ ਵਿਚ ਉਸ ਨੇ ਲਿਖਿਆ- ਜਦੋਂ ਮੈਂ ਸੰਜੂ ਬਾਬਾ ਨੂੰ ਕਾਫੀ ਗੰਭੀਰਤਾ ਨਾਲ ਲਿਆ.... ਇਹ ਦੇਖ ਮਾਂ 50 ਤੋਲਾ। ਦੱਸ ਦਈਏ ਕਿ 1999 ਵਿਚ ਆਈ ਬਾਲੀਵੁੱਡ ਮੂਵੀ ਵਾਸਤਵ ਵਿਚ ਇਹ ਡਾਇਲਾਗ ਅਭਿਨੇਤਾ ਸੰਜੇ ਦੱਤ ਨੇ ਬੋਲਿਆ ਸੀ। ਇਹ ਡਾਇਲਾਗ ਤਦ ਬਹੁਤ ਮਸ਼ਹੂਰ ਹੋਇਆ ਸੀ।
ਪ੍ਰਵੀਣ ਇਸ ਤੋਂ ਪਹਿਲਾਂ ਵੀ ਸੋਨੇ ਦੀ ਚੇਨ ਕਾਰਨ ਚਰਚਾ 'ਚ ਆਏ ਸੀ। ਦਰਅਸਲ, 2014 ਵਿਚ ਫਰਸਟ ਕਲਾਸ ਕ੍ਰਿਕਟ ਖੇਡਦਿਆਂ ਪ੍ਰਵੀਣ ਦੀ ਸੋਨੇ ਦੀ ਚੇਨ ਗੁਆਚ ਗਈ ਸੀ। ਦੱਸ ਦਈਏ ਕਿ ਪ੍ਰਵੀਣ ਨੇ ਇਹ ਸੋਨੇ ਦੀ ਚੇਨ ਸਾਢੇ 7 ਲੱਖ ਰੁਪਏ 'ਚ ਬਣਵਾਈ ਸੀ। ਪ੍ਰਵੀਣ ਤਦ ਨਾਗਪੁਰ ਦੇ ਵਿਦਰਭ ਐਸੋਸੀਏਸ਼ਨ ਗ੍ਰਾਊਂਡ ਵਿਚ ਖੇਡ ਰਹੇ ਸੀ। ਹਾਲਾਂਕਿ ਪ੍ਰਵੀਣ ਨੇ ਚੇਨ ਗੁਆਚਣ ਦੇ ਪਿੱਛੇ ਆਪਣੀ ਲਾਪਰਵਾਹੀ ਨੂੰ ਵਜ੍ਹਾ ਦੱਸਿਆ ਸੀ। ਪ੍ਰਵੀਣ ਨੇ ਕਿਹਾ ਸੀ ਕਿ ਮੈਚ ਖੇਡਣ ਤੋਂ ਪਹਿਲਾਂ ਮੈਂ ਚੇਨ ਆਪਣੇ ਮੈਨੇਜਰ ਨੂੰ ਦਿੱਤੀ ਸੀ ਅਤੇ ਉਸ ਨੇ ਖੇਡ ਤੋਂ ਬਾਅਦ ਮੈਨੂੰ ਵਾਪਸ ਦੇ ਦਿੱਤੀ ਸੀ। ਫਿਰ ਮੈਂ ਚੇਨ ਨੂੰ ਸੰਭਾਲ ਨਹੀਂਂ ਸਕਿਆ ਅਤੇ ਚੇਨ ਕਿਤੇ ਡਿੱਗ ਗਈ।
ਪ੍ਰਵੀਣ ਦਾ ਕ੍ਰਿਕਟ ਕਰੀਅਰ :
ਟੈਸਟ : 6 ਮੈਚ, 27 ਵਿਕਟਾਂ
ਵਨ ਡੇ : 68 ਮੈਚ, 77 ਵਿਕਟਾਂ
ਟੀ-20 ਕੌਮਾਂਤਰੀ : 10 ਮੈਚ, 8 ਵਿਕਟਾਂ
ਫਰਸਟ ਕਲਾਸ : 66 ਮੈਚ, 267 ਵਿਕਟਾਂ
ਲਿਸਟ-ਏ : 139 ਮੈਚ, 185 ਵਿਕਟਾਂ
ਟੀ-20 : 177 ਮੈਚ, 143 ਵਿਕਟਾਂ
ICC Test Ranking : ਵਿਰਾਟ ਦੀ ਲੰਬੀ ਛਾਲ, ਸਮਿਥ ਦਾ ਤਾਜ ਖੋਹਣ ਦੇ ਨੇੜੇ
NEXT STORY