ਨਵੀਂ ਦਿੱਲੀ : ਭਾਰਤ ਖਿਲਾਫ ਹੋਣ ਵਾਲੇ ਪਹਿਲੇ ਟੈਸਟ ਮੈਚ ਵਿਚ ਨਿਊਜ਼ੀਲੈਂਡ ਨੇ ਨੀਲ ਵੈਗਨਰ ਦੇ ਬੈਕਅਪ ਦੇ ਤੌਰ 'ਤੇ ਗੇਂਦਬਾਜ਼ ਮੈਟ ਹੈਨਰੀ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਗੇਂਦਬਾਜ਼ੀ ਹਮਲੇ ਵਿਚ ਅਹਿਮ ਰੋਲ ਨਿਭਾਉਣ ਵਾਲੇ ਵੈਗਨਰ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਉਡੀਕ ਕਰ ਰਹੇ ਹਨ ਅਤੇ ਅਜੇ ਤਕ ਟੀਮ ਦੇ ਨਾਲ ਨਹੀਂ ਜੁੜੇ ਹਨ। ਨਿਊਜ਼ੀਲੈਂਡ ਲਈ ਹੁਣ ਤਕ 12 ਟੈਸਟ ਮੈਚ ਖੇਡਣ ਵਾਲੇ ਹੈਨਰੀ ਸੋਮਵਾਰ ਨੂੰ ਐਲਾਨ ਕੀਤੀ ਗਈ 13 ਮੈਂਬਰੀ ਟੀਮ ਦਾ ਹਿੱਸਾ ਨਹੀਂ ਸਨ। ਉਨ੍ਹਾਂ ਦੀ ਜਗ੍ਹਾ ਸਿਲੈਕਟਰਾਂ ਨੇ ਲੰਬੇ ਕੱਦ ਦੇ ਤੇਜ਼ ਗੇਂਦਬਾਜ਼ ਕਾਈ ਜੈਮੀਸਨ ਨੂੰ ਮੌਕਾ ਦਿੱਤਾ ਹੈ।
ਹੈਨਰੀ ਨੇ ਪਿਛਲੇ ਮਹੀਨੇ ਆਸਟਰੇਲੀਆ ਖਿਲਾਫ ਸਿਡਨੀ ਟੈਸਟ ਮੈਚ ਖੇਡੇ ਸਨ, ਜਿਸ ਵਿਚ ਉਸ ਦੇ ਖਾਤੇ ਵਿਚ ਸਿਰਫ 2 ਹੀ ਵਿਕਟਾਂ ਆਈਆਂ ਸੀ। ਉਹ ਹੁਣ ਬੁੱਧਵਾਰ (19 ਫਰਵਰੀ) ਦੀ ਸ਼ਾਮ ਤਕ ਨਿਊਜ਼ੀਲੈਂਡ ਟੀਮ ਦੇ ਨਾਲ ਜੁੜ ਜਾਣਗੇ। ਵੈਗਨਰ ਨੂੰ ਵੀਰਵਾਰ (20 ਫਰਵਰੀ) ਸਵੇਰੇ ਟ੍ਰੇਨਿੰਗ ਸੈਸ਼ਨ ਵਿਚ ਹਿੱਸਾ ਲੈਣਾ ਹੈ ਅਤੇ ਅਜਿਹਾ ਹੋਣਾ ਮੁਸ਼ਕਿਲ ਲੱਗ ਰਿਹਾ ਹੈ। ਜੇਕਰ ਵੈਗਨਰ ਬਾਹਰ ਹੁੰਦੇ ਹਨ ਤਾਂ ਉਸ ਦੀ ਜਗ੍ਹਾ ਜੈਮੀਸਨ ਨੂੰ ਡੈਬਿਊ ਦਾ ਮੌਕਾ ਦਿੱਤਾ ਜਾ ਸਕਦਾ ਹੈ। 25 ਸਾਲਾ ਜੈਮੀਸਨ ਨੇ ਭਾਰਤ ਖਿਲਾਫ ਵਨ ਡੇ ਸੀਰੀਜ਼ ਵਿਚ 2 ਮੈਚਾਂ ਵਿਚ 3 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ ਸੀ। ਉੱਥੇ ਹੀ ਇੰਡੀਆ-ਏ ਖਿਲਾਫ 3 ਮੈਚਾਂ ਵਿਚ 6 ਵਿਕਟਾਂ ਹਾਸਲ ਕੀਤੀਆਂ ਸੀ। ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਮੈਚ 21 ਫਰਵਰੀ ਨੂੰ ਵੈਲਿੰਗਟਨ ਵਿਚ ਖੇਡਿਆ ਜਾਵੇਗਾ।
ਕ੍ਰਿਕਟ ਤੋਂ ਦੂਰ ਰੋਹਿਤ ਕੁਝ ਇਸ ਤਰਾਂ ਖੁਦ ਨੂੰ ਫਿੱਟ ਰੱਖਣ ਲਈ ਜਿਮ 'ਚ ਕੱਢ ਰਹੇ ਪਸੀਨਾ (ਦੇਖੋ ਵੀਡੀਓ)
NEXT STORY