ਨਵੀਂ ਦਿੱਲੀ— ਆਸਟਰੇਲੀਆਈ ਬੱਲੇਬਾਜ਼ ਫਿਲਿਪ ਹਿਊਜ ਦੀ ਗਰਦਨ 'ਤੇ ਗੇਂਦ ਲੱਗਣ ਨਾਲ 27 ਨਵੰਬਰ 2014 ਨੂੰ ਮੌਤ ਹੋ ਗਈ ਸੀ। ਮੌਤ ਦੀ ਵਜ੍ਹਾਂ ਕਾਰਨ ਡਾਕਟਰਾਂ ਨੇ ਬ੍ਰੇਨ ਹੈਮਰੇਜ ਦੱਸਿਆ ਕਿਉਂਕਿ ਸੀਨ ਅਬਾਟ ਦੀ ਗੇਂਦ ਹਿਊਜ ਦੀ ਗਰਦਨ 'ਚ ਲੱਗ ਗਈ ਸੀ। ਜਿਸ ਕਾਰਨ ਉਹ ਮੈਦਾਨ 'ਤੇ ਡਿਗ ਪਏ ਸੀ। ਇਸ ਤਰ੍ਹਾਂ ਦਾ ਕਾਰਨਾਮਾ ਫਿਰ ਹੋਣ ਵਾਲਾ ਸੀ।
ਇਕ ਰਿਪੋਟਰ ਮੈਦਾਨ 'ਚ ਮੈਚ ਦੌਰਾਨ ਇੰਗਲੈਂਡ ਦੇ ਸਾਬਕਾ ਕਪਤਾਨ ਐਲਿਸਟੇਅਰ ਕੁੱਕ ਦਾ ਇੰਟਰਵਿਊ ਲੈ ਰਿਹਾ ਸੀ। ਤਾਂ ਅਚਾਨਕ ਮੈਦਾਨ 'ਤੇ ਮੌਜੂਦਾ ਇਕ ਖਿਡਾਰੀ ਨੇ ਹਵਾ ਸ਼ਾਂਟ ਮਾਰਿਆ ਜੋ ਸਿੱਧਾ ਰਿਪੋਟਰ ਦੇ ਸਿਰ ਵੱਲ ਆ ਰਿਹਾ ਸੀ ਤਾਂ ਉਸ ਸਮੇਂ ਕੁੱਕ ਨੇ ਇਸ ਗੇਂਦ ਨੂੰ ਕੈਚ ਕਰ ਲਿਆ ਅਤੇ ਰਿਪੋਟਰ ਦੀ ਜਾਨ ਬੱਚ ਗਈ। ਜ਼ਿਕਰਯੋਗ ਹੈ ਕਿ ਕੁੱਕ ਫੀਲਡਿੰਗ ਦੇ ਲਈ ਕ੍ਰਿਕਟ ਦੁਨੀਆ 'ਚ ਜਾਣੇ ਜਾਦੇ ਹਨ। ਆਪਣੀ ਸ਼ਾਨਦਾਰ ਫੀਲਡਿੰਗ ਦੀ ਵਜ੍ਹਾਂ ਨਾਲ ਹੀ ਕੁੱਕ ਮੈਦਾਨ 'ਚ ਜ਼ਿਆਦਾਤਰ ਸਲਿੱਪ 'ਤੇ ਖੜ੍ਹੇ ਹੁੰਦੇ ਹਨ।
ਇਹ ਰਿਕਾਰਡ ਬਣਾਉਣ ਵਾਲਾ ਭਾਰਤ ਬਣਿਆ ਦੂਸਰਾ ਦੇਸ਼
NEXT STORY