ਸਪੋਰਟਸ ਡੈਸਕ : ਚੈਂਪੀਅਨਜ਼ ਟਰਾਫੀ 2025 ਦਾ ਆਗਾਜ਼ 19 ਫਰਵਰੀ ਤੋਂ ਹੋ ਰਿਹਾ ਹੈ। ਇਸ ਤੋਂ ਠੀਕ ਪਹਿਲਾਂ ਪਾਕਿਸਤਾਨ ਦੇ ਖਿਡਾਰੀ ਬਾਬਰ ਆਜ਼ਮ ਨਾਲ ਇਕ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਬਾਬਰ ਆਜ਼ਮ ਨੇ ਇੱਕ ਸੌਦਾ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਬਾਬਰ ਨੂੰ ਇੱਕ ਕੰਪਨੀ ਦੇ ਬੱਲੇ ਨਾਲ ਖੇਡਣ ਲਈ ਲਗਭਗ 7 ਕਰੋੜ ਰੁਪਏ ਮਿਲਣਗੇ। ਬਾਬਰ ਨੇ ਚੈਂਪੀਅਨਜ਼ ਟਰਾਫੀ ਤੋਂ ਠੀਕ ਪਹਿਲਾਂ ਇਹ ਸਮਝੌਤਾ ਕੀਤਾ ਹੈ। ਇਸ ਵਾਰ ਚੈਂਪੀਅਨਜ਼ ਟਰਾਫੀ ਪਾਕਿਸਤਾਨ ਅਤੇ ਯੂਏਈ ਵਿੱਚ ਆਯੋਜਿਤ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ : ਜਦੋਂ ਦਿੱਗਜ ਕ੍ਰਿਕਟਰ ਨੂੰ ਗੋਲ਼ੀ ਮਾਰਨ ਪਹੁੰਚੇ ਯੁਵਰਾਜ ਸਿੰਘ ਦੇ ਪਿਤਾ, ਆਖ਼ਰੀ ਸਮੇਂ 'ਤੇ...
ਇੱਕ ਪਾਕਿਸਤਾਨੀ ਨਿਊਜ਼ ਵੈੱਬਸਾਈਟ ਪ੍ਰੋ-ਪਾਕਿਸਤਾਨ ਦੀ ਰਿਪੋਰਟ ਦੇ ਅਨੁਸਾਰ, ਬਾਬਰ ਆਜ਼ਮ ਨੇ ਸੀਏ ਸਪੋਰਟਸ ਨਾਲ ਇੱਕ ਕਰਾਰ ਕੀਤਾ ਹੈ। ਹੁਣ ਉਹ ਇਸ ਕੰਪਨੀ ਦੇ ਸਟਿੱਕਰ ਵਾਲੇ ਬੱਲੇ ਨਾਲ ਖੇਡਦਾ ਦਿਖਾਈ ਦੇਵੇਗਾ। ਇਸ ਦੇ ਲਈ ਕੰਪਨੀ ਬਾਬਰ ਨੂੰ ਸਾਲਾਨਾ ਲਗਭਗ 7 ਕਰੋੜ ਰੁਪਏ ਦੇਵੇਗੀ।
ਕਰੋੜਾਂ ਰੁਪਏ ਦੀ ਕਮਾਈ ਕਰੇਗਾ ਬਾਬਰ ਆਜ਼ਮ
ਅਕਸਰ ਕਿਸੇ ਵੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਮੈਚ ਫੀਸ ਦੇ ਨਾਲ-ਨਾਲ ਹੋਰ ਤਰ੍ਹਾਂ ਦੇ ਫੰਡ ਵੀ ਮਿਲਦੇ ਹਨ ਪਰ ਖਿਡਾਰੀ ਬ੍ਰਾਂਡ ਐਡੋਰਸਮੈਂਟ ਤੋਂ ਸਭ ਤੋਂ ਵੱਧ ਕਮਾਈ ਕਰਦੇ ਹਨ। ਬਾਬਰ ਵੀ ਚੰਗੀ ਕਮਾਈ ਕਰਦਾ ਹੈ। ਉਸਨੇ ਸੀਏ ਸਪੋਰਟਸ ਨਾਲ ਹੱਥ ਮਿਲਾਇਆ ਹੈ। ਰਿਪੋਰਟਾਂ ਅਨੁਸਾਰ, ਇਹ ਬ੍ਰਾਂਡ ਉਸਨੂੰ ਬੱਲੇ 'ਤੇ ਆਪਣਾ ਸਟਿੱਕਰ ਲਗਾਉਣ ਲਈ ਸਾਲਾਨਾ ਲਗਭਗ 7 ਕਰੋੜ ਰੁਪਏ ਦੇਵੇਗਾ।
ਇਹ ਵੀ ਪੜ੍ਹੋ : Champions Trophy 'ਚ ਪਿਆ ਨਵਾਂ ਚੱਕਰ! ਭਾਰਤ-ਪਾਕਿ ਤੋਂ ਬਾਅਦ ਹੁਣ ਇਸ ਟੀਮ ਦਾ ਪਿਆ ਰੇੜਕਾ
ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦੇ ਸ਼ਡਿਊਲ 'ਤੇ ਇਕ ਝਾਤ
ਚੈਂਪੀਅਨਜ਼ ਟਰਾਫੀ ਦਾ ਆਗਾਜ਼ 19 ਫਰਵਰੀ ਤੋਂ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਟੂਰਨਾਮੈਂਟ ਵਿੱਚ ਪਾਕਿਸਤਾਨ ਦਾ ਦੂਜਾ ਮੈਚ ਭਾਰਤ ਵਿਰੁੱਧ ਹੋਵੇਗਾ। ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਪਾਕਿਸਤਾਨ ਦਾ ਤੀਜਾ ਮੈਚ ਬੰਗਲਾਦੇਸ਼ ਨਾਲ ਹੋਵੇਗਾ। ਇਹ ਮੈਚ 27 ਫਰਵਰੀ ਨੂੰ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਕੜ ਖਿਡਾਰੀ ਦੀ 8 ਸਾਲ ਬਾਅਦ ਹੋਵੇਗੀ ਭਾਰਤੀ ਟੀਮ 'ਚ ਵਾਪਸੀ! 664 ਦੀ ਸ਼ਾਨਦਾਰ ਔਸਤ
NEXT STORY