ਦੁਬਈ- ਹੈਦਰਾਬਾਦ ਦੇ ਓਪਨਰ ਜਾਨੀ ਬੇਅਰਸਟੋ ਨੇ ਆਪਣੇ ਆਈ. ਪੀ. ਐੱਲ. ਕਰੀਅਰ ਦਾ ਪਹਿਲਾ ਸੈਂਕੜਾ ਬਣਾਉਣ ਤੋਂ 3 ਦੌੜਾਂ ਨਾਲ ਖੁੰਝ ਗਏ। ਬੇਅਰਸਟੋ ਨੂੰ ਰਵੀ ਬਿਸ਼ਨੋਈ ਨੇ ਐੱਲ. ਬੀ. ਡਬਲਯੂ. ਆਊਟ ਕਰ ਉਸ ਦੇ ਸੈਂਕੜਾ ਲਗਾਉਣ 'ਤੇ ਪਾਣੀ ਫੇਰ ਦਿੱਤਾ। ਬਿਸ਼ਨੋਈ ਨੇ ਬੇਅਰਸਟੋ ਨੂੰ ਆਊਟ ਕਰਨ ਤੋਂ ਪਹਿਲਾਂ ਡੇਵਿਡ ਵਾਰਨਰ ਨੂੰ ਵੀ ਆਊਟ ਕੀਤਾ ਸੀ। ਰਵੀ ਬਿਸ਼ਨੋਈ ਨੇ ਇਕ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਆਈ. ਪੀ. ਐੱਲ. ਦੇ ਇਤਿਹਾਸ 'ਚ ਬਿਸ਼ਨੋਈ ਕੇਵਲ ਦੂਜੇ ਅਜਿਹੇ ਗੇਂਦਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਇਕ ਹੀ ਮੈਚ 'ਚ ਵਾਨਰ ਅਤੇ ਬੇਅਰਸਟੋ ਨੂੰ ਆਊਟ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਸਾਲ 2019 ਦੇ ਆਈ. ਪੀ. ਐੱਲ. 'ਚ ਪਹਿਲੀ ਦਫਾ ਬਣਿਆ ਸੀ ਜਦੋ ਹਰਭਜਨ ਸਿੰਘ ਨੇ ਇਕ ਹੀ ਮੈਚ 'ਚ ਦੋਵਾਂ ਬੱਲੇਬਾਜ਼ਾਂ ਨੂੰ ਆਊਟ ਕਰਨ ਦਾ ਕਮਾਲ ਕਰ ਦਿਖਾਇਆ ਸੀ। ਬੇਅਰਸਟੋ 97 ਦੌੜਾਂ 'ਤੇ ਆਊਟ ਹੋਏ ਤਾਂ ਵਾਰਨਰ ਅਰਧ ਸੈਂਕੜਾ ਲਗਾਉਣ ਤੋਂ ਬਾਅਦ 52 ਦੌੜਾਂ 'ਤੇ ਆਊਟ ਹੋ ਗਏ। ਦੋਵਾਂ ਨੇ ਮਿਲ ਕੇ ਪਹਿਲੇ ਵਿਕਟ ਲਈ 160 ਦੌੜਾਂ ਦੀ ਸਾਂਝੇਦਾਰੀ ਕੀਤੀ। 20 ਸਾਲ ਦੇ ਬਿਸ਼ਨੋਈ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਦੋਵਾਂ ਦਿੱਗਜਾਂ ਨੂੰ ਪੈਵੇਲੀਅਨ ਭੇਜ ਕੇ ਕਮਾਲ ਕਰ ਦਿੱਤਾ।
ਦੱਸ ਦੇਈਏ ਕਿ ਆਈ. ਪੀ. ਐੱਲ. ਦੇ 22ਵੇਂ ਮੈਚ 'ਚ ਹੈਦਰਾਬਾਦ ਨੇ ਪੰਜਾਬ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਵਾਰਨਰ ਵਲੋਂ ਲਿਆ ਗਿਆ ਇਹ ਫੈਸਲਾ ਠੀਕ ਸਾਬਤ ਹੋਇਆ। ਜਦੋਂ ਵਾਰਨਰ-ਬੇਅਰਸਟੋ ਨੇ ਰਿਕਾਰਡ ਤੋੜ ਸਾਂਝੇਦਾਰੀ ਕਰ ਪੰਜਾਬ ਦੇ ਗੇਂਦਬਾਜ਼ਾਂ ਨੂੰ ਖੂਬ ਪ੍ਰੇਸ਼ਾਨ ਕੀਤਾ।
ਰਾਜਸਥਾਨ ਰਾਇਲਜ਼ ਖ਼ਿਲਾਫ਼ ਗਲਤੀ ਦੀ ਜ਼ਿਆਦਾ ਗੁੰਜਾਇਸ਼ ਨਹੀਂ: ਹਰਸ਼ਲ ਪਟੇਲ
NEXT STORY