ਨਵੀਂ ਦਿੱਲੀ— ਭਾਰਤੀ ਵਨ ਡੇ ਦੇ ਉੁਪ ਕਪਤਾਨ ਰੋਹਿਤ ਸ਼ਰਮਾ ਨੇ ਵਨ ਡੇ 'ਚ 8,000 ਦੌੜਾਂ ਪੂਰੀਆਂ ਕਰਨ ਦੀ ਉਪਲੱਬਧੀ ਹਾਸਲ ਕਰ ਲਈ ਹੈ। ਰੋਹਿਤ ਨੇ ਇੱਥੇ ਫਿਰੋਜਸ਼ਾਹ ਕੋਟਲਾ ਮੈਦਾਨ 'ਚ ਬੁੱਧਵਾਰ ਨੂੰ ਆਸਟਰੇਲੀਆ ਵਿਰੁੱਧ 5ਵੇਂ ਤੇ ਆਖਰੀ ਵਨ ਡੇ 'ਚ ਆਪਣੀ ਪਾਰੀ 'ਚ 46ਵੀਂ ਦੌੜ ਬਣਾਉਣ ਦੇ ਨਾਲ ਹੀ ਇਹ ਉਪਲੱਬਧੀ ਹਾਸਲ ਕਰ ਲਈ। ਰੋਹਿਤ ਆਪਣੇ 206ਵੇਂ ਮੈਚ 'ਚ ਇਸ ਉਪਲੱਬਧੀ 'ਤੇ ਪਹੁੰਚੇ ਹਨ। ਰੋਹਿਤ ਵਨ ਡੇ 'ਚ 8,000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ 31ਵੇਂ ਤੇ ਭਾਰਤ ਦੇ 8ਵੇਂ ਬੱਲੇਬਾਜ਼ ਬਣ ਗਏ ਹਨ। ਭਾਰਤ 'ਚ ਰੋਹਿਤ ਤੋਂ ਪਹਿਲਾਂ ਇਹ ਉਪਲੱਬਧੀ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ, ਮਹਿੰਦਰ ਸਿੰਘ ਧੋਨੀ, ਮੁਹੰਮਦ ਅਜ਼ਹਰੂਦੀਨ ਤੇ ਯੁਵਰਾਜ ਸਿੰਘ ਨੇ ਹਾਸਲ ਕੀਤੀ ਸੀ।
HD ਬੈਂਕ ਮਾਸਟਰਜ਼ ਸ਼ਤਰੰਜ 'ਚ ਗੁਕੇਸ਼ ਨੂੰ ਦੂਸਰਾ ਸਥਾਨ
NEXT STORY