ਨਵੀਂ ਦਿੱਲੀ— ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਭਾਰਤ ਨੂੰ ਚਾਂਦੀ ਦਾ ਤਮਗਾ ਦਿਵਾਉਣ ਵਾਲੀ ਮਹਿਲਾ ਖਿਡਾਰਨ ਪੀ.ਵੀ. ਸਿੰਧੂ ਨੇ ਟੀਚਰਸ ਡੇ ਦੇ ਮੌਕੇ 'ਤੇ ਬਹੁਤ ਹੀ ਅਨੋਖੇ ਢੰਗ ਨਾਲ ਆਪਣੇ ਕੋਚ ਪੁਲੇਲਾ ਗੋਪੀਚੰਦ ਨੂੰ ਵਿਸ਼ ਕੀਤਾ ਹੈ। ਹਾਂਜੀ, ਸਿੰਧੂ ਆਪਣੇ ਕੋਚ ਪੁਲੇਲਾ ਗੋਪੀਚੰਦ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਇਕ ਡਿਜੀਟਲ ਫਿਲਮ ਦੇ ਨਿਰਮਾਣ ਦੇ ਲਈ ਨਿਰਮਾਤਾ ਬਣ ਗਈ ਹੈ ਅਤੇ ਕਿਹਾ ਕਿ ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚ ਨੂੰ ਦਿੰਦੀ ਹੈ।
ਦਰਅਸਲ, ਪੀ.ਵੀ. ਸਿੰਧੂ ਨੇ ਸਪੋਰਟਸ ਡ੍ਰਿੰਕ ਬਣਾਉਣ ਵਾਲੀ ਕੰਪਨੀ ਦੇ ਨਾਲ ਮਿਲ ਕੇ 'ਆਈ ਹੇਟ ਮਾਈ ਟੀਚਰ' ਨਾਂ ਦੀ ਫਿਲਮ ਦਾ ਨਿਰਮਾਣ ਕੀਤਾ ਹੈ, ਇਸ ਫਿਲਮ 'ਚ ਸਿੰਧੂ ਦੇ ਕਰੀਅਰ ਦੇ ਸਫਰ ਨੂੰ ਅਤੇ ਕੋਚ ਗੋਪੀਚੰਦ ਦੇ ਨਾਲ ਉਨ੍ਹਾਂ ਦੇ ਤਾਲਮੇਲ ਨੂੰ ਦਿਖਾਇਆ ਗਿਆ ਹੈ। ਸਿੰਧੂ ਨੇ ਕਿਹਾ ਕਿ ਟੀਚਰ ਡੇ ਦੇ ਮੌਕੇ 'ਤੇ ਉਹ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚ ਨੂੰ ਦਿੰਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਚ ਗੋਪੀਚੰਦ ਨੇ ਮੇਰੇ ਲਈ ਮਿਹਨਤ ਕੀਤੀ ਹੈ ਅਤੇ ਮੇਰੇ ਲਈ ਉਨ੍ਹਾਂ ਦੀਆਂ ਅੱਖਾਂ 'ਚ ਵੱਡੇ ਸੁਪਨੇ ਸਨ। ਉਹ ਮੇਰਾ ਵਿਸ਼ਵਾਸ ਹੈ। 'ਗੇਟੋਰੇਡ' ਦੇ ਨਾਲ ਇਸ ਫਿਲਮ 'ਤੇ ਕੰਮ ਕਰਨਾ ਮੇਰੇ ਲਈ ਘਰ ਜਿਹਾ ਅਨੁਭਵ ਸੀ। ਮੈਂ ਕੋਚ ਵੱਲੋਂ ਮੇਰੇ ਕਰੀਅਰ ਦੇ ਲਈ ਯੋਗਦਾਨ ਦੀ ਕਰਜ਼ਦਾਰ ਹਾਂ।
ਦੱਖਣ ਅਫਰੀਕਾ ਦੀ ਟੀਮ 'ਚ ਜਲਦ ਹੀ ਹੋਵੇਗੀ ਇਸ ਧਾਕੜ ਖਿਡਾਰੀ ਦੀ ਵਾਪਸੀ
NEXT STORY