ਟੋਕੀਓ- ਦੁਨੀਆ ਦੇ ਕਿਸੇ ਵੀ ਐਥਲੀਟ ਦਾ ਸਭ ਤੋਂ ਵੱਡਾ ਸੁਪਨਾ ਓਲੰਪਿਕ ਸੋਨ ਤਮਗਾ ਜਿੱਤਣਾ ਹੁੰਦਾ ਹੈ। ਇਹ ਖੇਡ ਵਿਚ ਕਾਮਯਾਬੀ ਦਾ ਸਭ ਤੋਂ ਉੱਚਾ ਪੱਧਰ ਮੰਨਿਆ ਜਾਂਦਾ ਹੈ ਪਰ ਕਤਰ ਦਾ ਐਥਲੀਟ ਮੁਤਾਜ ਏਸਸਾ ਬਾਰਿਸ਼ਮ ਇਸ ਤੋਂ ਵੀ ਇਕ ਕਦਮ ਅੱਗੇ ਨਿਕਲ ਗਿਆ। ਉਸ ਨੇ ਓਲੰਪਿਕ ਸੋਨ ਤਮਗੇ ਦੇ ਨਾਲ-ਨਾਲ ਮਨੁੱਖਤਾ ਦਾ ਤਮਗਾ ਅਤੇ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦਾ ਦਿਲ ਵੀ ਜਿੱਤ ਲਿਆ।
ਇਹ ਖ਼ਬਰ ਪੜ੍ਹੋ- ਘੋੜਸਵਾਰੀ : ਮਿਰਜ਼ਾ ਨੇ ਜੰਪਿੰਗ ਫਾਈਨਲ ਦੇ ਲਈ ਕੁਆਲੀਫਾਈ ਕੀਤਾ
ਬਾਰਸ਼ਿਮ ਨੇ ਫਾਈਨਲ ਦੌਰਾਨ ਜ਼ਖਮੀ ਹੋ ਗਏ ਇਟਲੀ ਦੇ ਗਿਆਨਮਾਰਕੋ ਤਾਂਬੇਰੀ ਨੂੰ ਵੀ ਸੋਨ ਤਮਗਾ ਦਿਵਾਇਆ। ਇਹ ਘਟਨਾ ਹੋਈ ਟੋਕੀਓ ਓਲੰਪਿਕ ਵਿਚ ਪੁਰਸ਼ਾਂ ਦੇ ਹਾਈ ਜੰਪ ਇਵੈਂਟ ਦੌਰਾਨ। ਬਾਰਸ਼ਿਮ ਤੇ ਤਾਂਬੇਰੀ ਦੋਵਾਂ ਨੇ 2.37 ਮੀਟਰ ਦੀ ਛਾਲ ਲਗਾਈ ਅਤੇ ਇਕੱਠੇ ਪਹਿਲੇ ਸਥਾਨ 'ਤੇ ਰਹੇ। ਇਸ ਤੋਂ ਬਾਅਦ ਇਵੈਂਟ ਆਯੋਜਕਾਂ ਨੇ ਦੋਵਾਂ ਨੂੰ 3-3 ਜੰਪ ਹੋਰ ਲਾਉਣ ਨੂੰ ਕਿਹਾ। ਦੋਵਾਂ ਵਿਚੋਂ ਕੋਈ ਵੀ ਐਥਲੀਟ ਇਨ੍ਹਾਂ 3 ਜੰਪਾਂ ਵਿਚ 2.37 ਮੀਟਰ ਦੇ ਉੱਪਰ ਨਹੀਂ ਜਾ ਸਕਿਆ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜੇਂਡਰ ਨੇ ਰੋਰੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ
ਜਦੋਂ ਵਾਧੂ 3 ਜੰਪ ਲਾਉਣ ਤੋਂ ਬਾਅਦ ਵੀ ਜੇਤੂ ਦ ਫੈਸਲਾ ਨਹੀਂ ਹੋਇਆ ਤਾਂ ਆਯੋਜਕਾਂ ਨੇ ਉਨ੍ਹਾਂ ਨੂੰ 2-2 ਵਾਰ ਹੋਰ ਜੰਪ ਲਗਾਉਣ ਨੂੰ ਕਿਹਾ ਪਰ ਤਦ ਤਕ ਇਟਾਲੀਅਨ ਐਥਲੀਟ ਤਾਂਬੇਰੀ ਜ਼ਖਮੀ ਹੋ ਚੁੱਕਾ ਸੀ। ਪੈਰ ਦੀ ਸੱਟ ਦੇ ਕਾਰਨ ਉਸ ਨੇ ਨਾਂ ਵਾਪਸ ਲੈ ਲਿਆ। ਹੁਣ ਬਾਰਸ਼ਿਮ ਕੋਲ ਮੌਕਾ ਸੀ ਕਿ ਉਹ ਇਕ ਬਿਹਤਰ ਜੰਪ ਲਗਾਏ ਅਤੇ ਸੋਨ ਤਮਗਾ ਆਪਣੇ ਨਾਂ ਕਰ ਲਵੇ। ਇਟਾਲੀਅਨ ਐਥਲੀਟ ਦੇ ਬਾਹਰ ਹੋਣ ਤੋਂ ਬਾਅਦ ਬਾਰਸ਼ਿਮ ਨੇ ਆਯੋਜਕਾਂ ਤੋਂ ਪੁੱਛਿਆ ਕਿ ਜੇਕਰ ਉਹ ਵੀ ਨਾਂ ਵਾਪਸ ਲੈ ਲੈਂਦਾ ਹੈ ਤਾਂ ਕੀ ਹੋਵੇਗਾ। ਆਯੋਜਕਾਂ ਨੇ ਰੂਲ ਬੁੱਕ ਚੈੱਕ ਕੀਤੀ ਤੇ ਕਿਹਾ ਕਿ ਜੇਕਰ ਤੁਸੀਂ ਵੀ ਨਾਂ ਵਾਪਸ ਲੈਂਦੇ ਹੋ ਤਾਂ ਸਾਨੂੰ ਤੁਹਾਨੂੰ ਦੋਵਾਂ ਨੂੰ ਸੋਨ ਤਮਗਾ ਦੇਣਾ ਪਵੇਗਾ। ਬਾਰਸ਼ਿਮ ਨੇ ਇਸ ਤੋਂ ਬਾਅਦ ਆਖਰੀ ਜੰਪ ਤੋਂ ਨਾਂ ਵਾਪਸ ਲੈ ਲਿਆ ਅਤੇ ਫਿਰ ਉਸ ਨੂੰ ਅਤੇ ਤਾਂਬੇਰੀ ਦੋਵਾਂ ਨੂੰ ਸੋਨ ਤਮਗਾ ਦਿੱਤਾ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗੋਲਫ : ਲਾਹਿੜੀ ਨੂੰ ਪੈਰਿਸ ਓਲੰਪਿਕ 'ਚ ਤਮਗੇ ਦੀ ਉਮੀਦ
NEXT STORY