ਟੋਕੀਓ- ਟੋਕੀਓ ਓਲੰਪਿਕ ਵਿਚ ਅਨੁਸਾਰ ਪ੍ਰਦਰਸ਼ਨ ਨਾ ਕਰ ਸਕਣ ਵਾਲੇ ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੂੰ ਉਮੀਦ ਹੈ ਕਿ ਜੇਕਰ ਉਹ 2024 ਦੀਆਂ ਪੈਰਿਸ ਓਲੰਪਿਕ ਵਿਚ ਜਗ੍ਹਾ ਬਣਾਉਂਦਾ ਹੈ ਤਾਂ ਤੀਜੀ ਵਾਰ ਕਿਸਮਤ ਉਸਦਾ ਸਾਥ ਦੇਵੇਗੀ ਅਤੇ ਉਹ ਤਮਗਾ ਜਿੱਤਣ ਵਿਚ ਸਫਲ ਰਹੇਗਾ। ਲਾਹਿੜੀ ਨੇ ਚਾਰ ਅੰਡਰ 67 ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੋਕੀਓ ਓਲੰਪਿਕ ਵਿਚ ਸ਼ੁਰੂਆਤ ਕੀਤੀ ਸੀ ਪਰ ਆਖਿਰ ਵਿਚ ਉਸ ਨੇ 42ਵੇਂ ਸਥਾਨ ਨਾਲ ਸਬਰ ਕਰਨਾ ਪਿਆ। ਇਹ ਉਸਦਾ ਦੂਜਾ ਓਲੰਪਿਕ ਸੀ। ਭਾਰਤ ਦਾ ਦੂਜਾ ਗੋਲਫ ਅਦਿਆਨ ਮਾਨੇ 60 ਗੋਲਫਰਾਂ ਵਿਚਾਲੇ 56ਵੇਂ ਸਥਾਨ 'ਤੇ ਰਿਹਾ ਹੈ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜੇਂਡਰ ਨੇ ਰੋਰੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ
ਲਾਹਿੜੀ ਨੇ ਕਿਹਾ- ਬੇਹੱਦ ਨਿਰਾਸ਼ਾਜਨਕ। ਪਹਿਲੇ ਦਿਨ ਤੋਂ ਬਾਅਦ ਮੈਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਪਹਿਲੇ ਦੌਰ ਸਮੇਤ ਹਰ ਦਿਨ ਮੇਰੀ ਸ਼ੁਰੂਆਤੀ ਚੰਗੀ ਨਹੀਂ ਰਹੀ ਤੇ ਵਿਚਾਲੇ ਵਿਚ ਵੀ ਮੈਂ ਕੁਝ ਮੌਕਿਆਂ 'ਤੇ ਖਰਾਬ ਖੇਡ ਦਿਖਾਈ। ਇਮਾਨਦਾਰੀ ਨਾਲ ਕਹਾਂ ਤਾਂ ਮੈਂ ਆਪਣਾ ਸਰਵਸ੍ਰੇਸ਼ਠ ਨਹੀਂ ਦੇ ਸਕਿਆ। ਇਹ ਨਿਰਾਸ਼ਾਜਨਕ ਹੈ ਕਿਉਂਕਿ ਤੁਹਾਨੂੰ ਇਹ ਮੌਕਾ ਚਾਰ ਸਾਲਾਂ ਵਿਚ ਇਕ ਵਾਰ ਮਿਲਦਾ ਹੈ ਅਤੇ ਇਸ ਵਾਰ ਤਾਂ ਪੰਜ ਸਾਲ ਵਿਚ ਅਜਿਹਾ ਹੋਇਆ। ਉਮਦੀ ਹੈ ਕਿ ਤਿੰਨ ਸਾਲ ਬਾਅਦ ਮੈਂ ਚੰਗਾ ਪ੍ਰਦਰਸ਼ਨ ਕਰਾਂਗਾ। ਤੁਹਾਨੂੰ ਜੋ ਵੀ ਮੌਕਾ ਮਿਲੇ, ਉਸਦਾ ਫਾਇਦਾ ਚੁੱਕਣਾ ਚਾਹੀਦਾ ਹੈ।
ਇਹ ਖ਼ਬਰ ਪੜ੍ਹੋ- ਘੋੜਸਵਾਰੀ : ਮਿਰਜ਼ਾ ਨੇ ਜੰਪਿੰਗ ਫਾਈਨਲ ਦੇ ਲਈ ਕੁਆਲੀਫਾਈ ਕੀਤਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੇਨ ਸਟੋਕਸ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ : ਜੋ ਰੂਟ
NEXT STORY