ਟੋਕੀਓ— ਟੋਕੀਓ ਦੀ ਗਵਰਨਰ ਯੂਰਿਕੋ ਕੋਇਕੇ ਨੂੰ ਯਕੀਨ ਹੈ ਕਿ ਜਾਪਾਨ 'ਚ ਹਾਲ ਹੀ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵੱਧਣ ਦੇ ਬਾਵਜੂਦ ਉਹ ਪੂਰੀ ਸੁਰੱਖਿਆ ਨਾਲ ਅਗਲੇ ਸਾਲ ਓਲੰਪਿਕ ਖੇਡਾਂ ਕਰਵਾ ਸਕਣਗੇ। ਜਾਪਾਨ 'ਚ ਇਸ ਮਹੀਨੇ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਇੱਥੇ ਰੋਜ਼ਾਨਾ 2000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਕ੍ਰਿਕਟਰ ਯੁਜਵੇਂਦਰ ਚਾਹਲ ਦੀ ਮੰਗੇਤਰ ਨੇ ਲਾਲ ਲਹਿੰਗੇ 'ਚ ਕਰਾਇਆ ਫੋਟੋਸ਼ੂਟ, ਪ੍ਰਸ਼ੰਸਕ ਹੋਏ ਦੀਵਾਨੇ
ਸਰਕਾਰ ਇਸ ਦੌਰਾਨ ਮਹਾਮਾਰੀ ਨਾਲ ਪ੍ਰਭਾਵਿਤ ਅਰਥਚਾਰੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਅਹਿਤਿਆਤੀ ਕਦਮਾਂ ਨੂੰ ਲਾਗੂ ਕਰਨ ਤੇ ਕਾਰੋਬਾਰੀ ਸਰਗਰਮੀਆਂ ਚਲਾਉਣ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਕੋਇਕੇ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੇਜ਼ਬਾਨ ਸ਼ਹਿਰ ਦੇ ਰੂਪ 'ਚ ਮੈਂ ਖੇਡਾਂ ਕਰਵਾਉਣ ਲਈ ਵਚਨਬੱਧ ਹਾਂ ਫਿਰ ਭਾਵੇਂ ਕੁਝ ਵੀ ਕਰਨਾ ਪਵੇ।'
ਇਹ ਵੀ ਪੜ੍ਹੋ : ਭਾਰਤੀ ਟੀਮ ਦੀ ਨਵੀਂ ਜਰਸੀ ਆਈ ਸਾਹਮਣੇ, ਸ਼ਿਖਰ ਨੇ ਸ਼ੇਅਰ ਕੀਤੀ ਤਸਵੀਰ
ਕੋਇਕੇ ਦਾ ਇਹ ਬਿਆਨ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਦੇ ਟੋਕੀਓ ਦੌਰੇ ਤੋਂ ਇਕ ਹਫ਼ਤੇ ਬਾਅਦ ਆਇਆ ਹੈ। ਬਾਕ ਨੇ ਜਾਪਾਨ ਦੇ ਓਲੰਪਿਕ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀ ਸਨ ਜਿਨ੍ਹਾਂ 'ਚ ਕੋਇਕੇ ਵੀ ਸ਼ਾਮਲ ਸੀ। ਬਾਕ ਵੀ ਟੋਕੀਓ ਓਲੰਪਿਕ ਕਰਵਾਉਣ ਲਈ ਵਚਨਬੱਧ ਹਨ ਤੇ ਜਾਪਾਨ ਦੌਰੇ ਦੌਰਾਨ ਉਨ੍ਹਾਂ ਓਲੰਪਿਕ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਸੀ।
ਇੰਗਲੈਂਡ ਟੀਮ ਭਾਰਤ ਦੌਰੇ 'ਚ ਚਾਰ ਟੈਸਟ ਮੈਚ ਖੇਡੇਗੀ : ਗਾਂਗੁਲੀ
NEXT STORY