ਚੰਡੀਗੜ੍ਹ (ਬਿਊਰੋ)- ਖੇਡ ਵਿਭਾਗ, ਪੰਜਾਬ ਵੱਲੋਂ ਸਾਲ 2023-24 ਸੈਸ਼ਨ ਦੌਰਾਨ ਸੂਬੇ ਦੇ ਸਪੋਰਟਸ ਵਿੰਗ (ਰੈਜੀਡੈਂਸ਼ਲ), ਸਪੋਰਟਸ ਵਿੰਗ ਸਕੂਲ (ਰੈਜੀਡੈਂਸ਼ਲ/ਡੇ-ਸਕਾਲਰ) ਅਤੇ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਖਿਡਾਰੀਆਂ/ਖਿਡਾਰਨਾਂ ਦੇ ਦਾਖਲੇ ਲਈ 22 ਤੋਂ 25 ਮਈ 2023 ਤੱਕ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੋਰਟਸ ਵਿੰਗ (ਰੈਜੀਡੈਂਸ਼ਲ) ਦੇ ਟਰਾਇਲਾਂ ਤਹਿਤ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿੱਚ ਅਥਲੈਟਿਕਸ, ਕੁਸ਼ਤੀ, ਜਿਮਨਾਸਟਿਕ, ਬਾਕਸਿੰਗ, ਤੈਰਾਕੀ, ਫੁੱਟਬਾਲ ਤੇ ਵਾਲੀਬਾਲ (ਉਮਰ ਵਰਗ 17 ਅਤੇ 19 ਲੜਕੇ) ਲਈ ਟਰਾਇਲ ਸਟੇਟ ਸਕੂਲ ਆਫ ਸਪੋਰਟਸ, ਜਲੰਧਰ ਵਿਖੇ 22 ਤੇ 23 ਮਈ ਅਤੇ ਲਾਜਵੰਤੀ ਆਊਟਡੋਰ ਸਟੇਡੀਅਮ, ਹੁਸ਼ਿਆਰਪੁਰ ਵਿੱਚ ਬਾਸਕਟਬਾਲ, ਕਬੱਡੀ, ਵਾਲੀਬਾਲ, ਬਾਕਸਿੰਗ, ਜੂਡੋ, ਅਥਲੈਟਿਕਸ ਤੇ ਤੈਰਾਕੀ (ਉਮਰ ਵਰਗ 14ਅਤੇ 17 ਲੜਕੀਆਂ) ਲਈ ਟਰਾਇਲ ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ ਵਿਖੇ 24 ਤੇ 25 ਮਈ ਨੂੰ ਟਰਾਇਲ ਹੋਣਗੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਵੱਖ-ਵੱਖ ਜਿਲ੍ਹਿਆਂ ਵਿੱਚ ਸਪੋਰਟਸ ਵਿੰਗ ਸਕੂਲ (ਲੜਕੇ-ਲੜਕੀਆਂ) (ਰੈਜੀਡੈਂਸ਼ਲ/ਡੇ-ਸਕਾਲਰ) ਸਥਾਪਤ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਅੰਡਰ 14,17 ਤੇ 19 ਵਿੱਚ 24 ਤੇ 25 ਮਈ ਨੂੰ ਟਰਾਇਲ ਹੋਣਗੇ। ਇਸ ਸਬੰਧੀ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਵਾਲੀਬਾਲ, ਜੂਡੋ, ਤੈਰਾਕੀ, ਫੁਟਬਾਲ, ਅਥਲੈਟਿਕਸ, ਬਾਕਸਿੰਗ, ਹੈਂਡਬਾਲ, ਕਬੱਡੀ ਤੇ ਕੁਸ਼ਤੀ ਲਈ ਟਰਾਇਲ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ, ਬਠਿੰਡਾ ਵਿੱਚ ਬਾਸਕਟਬਾਲ, ਕੁਸ਼ਤੀ, ਅਥਲੈਟਿਕਸ, ਜਿਮਨਾਸਟਿਕਸ, ਹਾਕੀ, ਬਾਕਸਿੰਗ, ਫੁੱਟਬਾਲ, ਪਾਵਰ ਲਿਫਟਿੰਗ, ਵਾਲੀਬਾਲ, ਜੂਡੋ, ਕਬੱਡੀ ਤੇ ਸਾਈਕਲਿੰਗ ਲਈ ਟਰਾਇਲ ਸਪੋਰਟਸ ਸਟੇਡੀਅਮ ਬਠਿੰਡਾ, ਬਰਨਾਲਾ ਵਿੱਚ ਅਥਲੈਟਿਕਸ, ਟੇਬਲ ਟੈਨਿਸ, ਵੇਟਲਿਫਟਿੰਗ, ਕਿੱਕ ਬਾਕਸਿੰਗ ਤੇ ਕਬੱਡੀ ਲਈ ਟਰਾਇਲ ਸਪੋਰਟਸ ਸਟੇਡੀਅਮ ਬਰਨਾਲਾ, ਫਰੀਦਕੋਟ ਵਿੱਚ ਵਾਲੀਬਾਲ, ਕੁਸ਼ਤੀ, ਹੈਂਡਬਾਲ, ਕਬੱਡੀ, ਹਾਕੀ, ਸ਼ੂਟਿੰਗ, ਤੈਰਾਕੀ ਤੇ ਬਾਸਕਟਬਾਲ ਲਈ ਟਰਾਇਲ ਨਹਿਰੂ ਸਟੇਡੀਅਮ ਫਰੀਦਕੋਟ, ਫਾਜ਼ਿਲਕਾ ਵਿੱਚ ਹੈਂਡਬਾਲ, ਕੁਸ਼ਤੀ,ਆਰਚਰੀ, ਬੈਡਮਿੰਟਨ ਲਈ ਟਰਾਇਲ ਸਪੋਰਟਸ ਸਟੇਡੀਅਮ ਜਲਾਲਾਬਾਦ, ਫਿਰੋਜ਼ਪੁਰ ਵਿੱਚ ਕਬੱਡੀ, ਹੈਂਡਬਾਲ, ਤੈਰਾਕੀ, ਕੁਸ਼ਤੀ, ਕਿੱਕ ਬਾਕਸਿੰਗ, ਹਾਕੀ ਤੇ ਬਾਸਕਟਬਾਲ ਲਈ ਟਰਾਇਲ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ, ਫਤਹਿਗੜ੍ਹ ਸਾਹਿਬ ਵਿੱਚ ਅਥਲੈਟਿਕਸ, ਬਾਸਕਟਬਾਲ, ਫੁੱਟਬਾਲ, ਹੈਂਡਬਾਲ, ਹਾਕੀ , ਕੁਸ਼ਤੀ ਵਾਲੀਬਾਲ, ਖੋਹ-ਖੋਹ, ਕਬੱਡੀ, ਫੈਂਸਿੰਗ ਤੇ ਬਾਕਸਿੰਗ ਲਈ ਟਰਾਇਲ ਬਾਬਾ ਬੰਦਾ ਸਿੰਘ ਬਹਾਦਰ, ਇੰਜਨੀਅਰ ਕਾਲਜ, ਸਪੋਰਟਸ ਸਟੇਡੀਅਮ ਫਤਹਿਗੜ੍ਹ ਸਾਹਿਬ, ਗੁਰਦਾਸਪੁਰ ਵਿੱਚ ਜੂਡੋ, ਹਾਕੀ, ਫੁੱਟਬਾਲ, ਅਥਲੈਟਿਕਸ, ਜਿਮਨਾਸਟਿਕਸ, ਬੈਡਮਿੰਟਨ, ਵੇਟ ਲਿਫਟਿੰਗ ਤੇ ਕੁਸ਼ਤੀ ਲਈ ਟਰਾਇਲ ਸਪੋਰਟਸ ਸਟੇਡੀਅਮ ਗੁਰਦਾਸਪੁਰ, ਹੁਸ਼ਿਆਰਪੁਰ ਵਿੱਚ ਵੇਟਲਿਫਟਿੰਗ,ਵਾਲੀਬਾਲ, ਖੋਹ-ਖੋਹ, ਅਥਲੈਟਿਕਸ, ਬਾਸਕਟਬਾਲ, ਬਾਕਸਿੰਗ, ਫੁੱਟਬਾਲ, ਜੂਡੋ, ਕੁਸ਼ਤੀ, ਹਾਕੀ, ਹੈਂਡਬਾਲ ਤੇ ਤੈਰਾਕੀ ਲਈ ਟਰਾਇਲ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ, ਜਲੰਧਰ ਵਿੱਚ ਹਾਕੀ,ਵਾਲੀਬਾਲ, ਬਾਸਕਟਬਾਲ, ਹੈਂਡਬਾਲ, ਤੈਰਾਕੀ, ਫੁੱਟਬਾਲ, ਜਿਮਨਾਸਟਿਕਸ, ਵਾਲੀਬਾਲ, ਕੁਸ਼ਤੀ, ਅਥਲੈਟਿਕਸ, ਫੁੱਟਬਾਲ, ਜੂਡੋ, ਬਾਕਸਿੰਗ ਤੇਟੇਬਲ ਟੈਨਿਸ ਲਈ ਟਰਾਇਲ ਸਟੇਟ ਸਕੂਲ ਆਫ ਸਪੋਰਟਸ, ਹੰਸ ਰਾਜ ਸਟੇਡੀਅਮ ਤੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਹੋਣਗੇ।
ਇਸੇ ਤਰ੍ਹਾਂ ਕਪੂਰਥਲਾ ਵਿੱਚ ਫੁੱਟਬਾਲ, ਬਾਸਕਟਬਾਲ, ਅਥਲੈਟਿਕਸ, ਕਬੱਡੀ, ਕੁਸ਼ਤੀ ਤੇ ਬਾਕਸਿੰਗ ਲਈ ਗੁਰੂ ਨਾਨਕ ਸਟੇਡੀਅਮ ਕਪੂਰਥਲਾ, ਸ਼੍ਰੀ ਮੁਕਤਸਰ ਸਾਹਿਬ ਵਿੱਚ ਬਾਕਸਿੰਗ, ਹਾਕੀ, ਜਿਮਨਾਸਟਿਕਸ, ਬਾਸਕਟਬਾਲ, ਕੁਸ਼ਤੀ, ਖੋ-ਖੋ ਤੇ ਹੈਂਡਬਾਲ ਲਈ ਟਰਾਇਲ ਸਪੋਰਟਸ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ, ਮਾਨਸਾ ਵਿੱਚ ਅਥਲੈਟਿਕਸ, ਫੁੱਟਬਾਲ, ਜੂਡੋ, ਕੁਸ਼ਤੀ ਤੇ ਹੈਂਡਬਾਲ ਲਈ ਟਰਾਇਲ ਨਹਿਰੂ ਸਟੇਡੀਅਮ ਮਾਨਸਾ, ਮੋਗਾ ਵਿੱਚ ਫੁੱਟਬਾਲ, ਕਬੱਡੀ ਤੇ ਅਥਲੈਟਿਕਸ ਲਈ ਟਰਾਇਲ ਗੁਰੂ ਨਾਨਕ ਕਾਲਜ ਮੋਗਾ, ਮਲੇਰਕੋਟਲਾ ਵਿੱਚ ਬਾਕਸਿੰਗ, ਫੁੱਟਬਾਲ, ਜੂਡੋ, ਕ੍ਰਿਕਟ, ਹਾਕੀ, ਵਾਲੀਬਾਲ ਤੇ ਬੈਡਮਿੰਟਨ ਲਈ ਟਰਾਇਲ ਡਾ.ਜ਼ਾਕਿਰ ਹੁਸੈਨ, ਸਟੇਡੀਅਮ ਮਲੇਰਕੋਟਲਾ, ਲੁਧਿਆਣਾ ਵਿੱਚ ਅਥਲੈਟਿਕਸ, ਬਾਕਸਿੰਗ, ਸਾਈਕਲਿੰਗ, ਫੁੱਟਬਾਲ, ਜਿਮਨਾਸਟਿਕ, ਹਾਕੀ, ਹੈਂਡਬਾਲ, ਜੂਡੋ, ਪਾਵਰ ਲਿਫਟਿੰਗ, ਸਾਫਟਬਾਲ,ਵਾਲੀਬਾਲ, ਵੇਟ ਲਿਫਟਿੰਗ, ਕੁਸ਼ਤੀ, ਸ਼ੂਟਿੰਗ ਤੇ ਖੋ-ਖੋ ਲਈ ਟਰਾਇਲ ਗੁਰੂ ਨਾਨਕ ਸਟੇਡੀਅਮ, ਹਾਕੀ ਸਟੇਡੀਅਮ, ਪੀ.ਏ.ਯੂ.ਅਤੇ ਸਾਈਕਲਿੰਗ ਵੈਲੋਡਰੌਮ, ਪੀ.ਏ.ਯੂ., ਲੁਧਿਆਣਾ ਵਿਖੇ ਹੋਣਗੇ।
ਇਸੇ ਤਰ੍ਹਾਂ ਐਸ.ਏ.ਐਸ. ਨਗਰ ਵਿੱਚ ਅਥਲੈਟਿਕਸ, ਬੈਡਮਿੰਟਨ, ਤੈਰਾਕੀ, ਹੈਂਡਬਾਲ, ਫੁੱਟਬਾਲ ਤੇ ਵਾਲੀਬਾਲ ਲਈ ਟਰਾਇਲ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ-78, ਐਸ.ਏ.ਐਸ.ਨਗਰ, ਸ਼ਹੀਦ ਭਗਤ ਸਿੰਘ ਨਗਰ ਵਿੱਚ ਅਥਲੈਟਿਕਸ, ਕਬੱਡੀ, ਫੁੱਟਬਾਲ, ਵੇਟਲਿਫਟਿੰਗ, ਕੁਸ਼ਤੀ, ਬੈਡਮਿੰਟਨ, ਕਬੱਡੀ, ਹੈਂਡਬਾਲ, ਵਾਲੀਬਾਲ ਤੇ ਜੂਡੋ ਲਈ ਟਰਾਇਲ ਆਈ.ਟੀ.ਆਈ. ਸਪੋਰਟਸ ਸਟੇਡੀਅਮ ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ ਵਿੱਚ ਅਥਲੈਟਿਕਸ, ਟੇਬਲ ਟੈਨਿਸ, ਵੇਟਲਿਫਟਿੰਗ, ਜਿਮਨਾਸਟਿਕ, ਫੁੱਟਬਾਲ, ਕਬੱਡੀ, ਬਾਸਕਟਬਾਲ, ਹਾਕੀ, ਖੋ-ਖੋ, ਵਾਲੀਬਾਲ, ਬਾਕਸਿੰਗ, ਜੂਡੋ, ਹੈਂਡਬਾਲ, ਤੈਰਾਕੀ, ਕੁਸ਼ਤੀ ਤੇ ਬੈਡਮਿੰਟਨ ਲਈ ਟਰਾਇਲ ਰਾਜਾ ਭਲਿੰਦਰਾ ਸਪੋਰਟਸ ਕੰਪਲੈਕਸ, (ਪੋਲੋ ਗਰਾਊਂਡ) ਪਟਿਆਲਾ, ਪਠਾਨਕੋਟ ਵਿੱਚ ਅਥਲੈਟਿਕਸ, ਕੁਸ਼ਤੀ, ਫੁੱਟਬਾਲ, ਤੈਰਾਕੀ ਤੇ ਹੈਂਡਬਾਲ ਲਈ ਟਰਾਇਲ ਮਲਟੀਪਰਪਜ਼ ਸਪੋਰਟਸ ਸਟੇਡੀਅਮ ਪਠਾਨਕੋਟ, ਰੂਪਨਗਰ ਵਿੱਚ ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਫੁੱਟਬਾਲ, ਹਾਕੀ, ਕੈਕਿੰਗ, ਕੈਨੋਇੰਗ, ਕਬੱਡੀ ਤੇ ਕੁਸ਼ਤੀ ਲਈ ਟਰਾਇਲ ਨਹਿਰੂ ਸਟਡੀਅਮ ਰੂਪਨਗਰ, ਸੰਗਰੂਰ ਵਿੱਚ ਅਥਲੈਟਿਕਸ, ਬਾਸਕਟਬਾਲ, ਬਾਕਸਿੰਗ, ਬੈਡਮਿੰਟਨ, ਫੁੱਟਬਾਲ, ਹੈਂਡਬਾਲ, ਹਾਕੀ, ਜਿਮਨਾਸਟਿਕਸ, ਕਿੱਕ ਬਾਕਸਿੰਗ, ਖੋ-ਖੋ, ਰੋਲਰ ਸਕੇਟਿੰਗ, ਵਾਲੀਬਾਲ ਤੇ ਵੇਟ ਲਿਫਟਿੰਗ ਲਈ ਟਰਾਇਲ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਅਤੇ ਤਰਨਤਾਰਨ ਵਿੱਚ ਅਥਲੈਟਿਕਸ, ਬਾਕਸਿੰਗ, ਫੈਨਸਿੰਗ, ਫੁੱਟਬਾਲ, ਕੁਸ਼ਤੀ, ਕਬੱਡੀ, ਜੂਡੋ ਤੇ ਹਾਕੀ ਲਈ ਟਰਾਇਲ ਸਪੋਰਟਸ ਸਟੇਡੀਅਮ ਤਰਨਤਾਰਨ ਵਿਖੇ ਹੋਣਗੇ।
ਦਾਖਲੇ ਲਈ ਖਿਡਾਰੀਆਂ ਦੀ ਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-14 ਲਈ ਜਨਮ 1-1-2010, ਅੰਡਰ-17 ਲਈ ਜਨਮ 1-1-2007 ਅਤੇ ਅੰਡਰ-19 ਲਈ ਜਨਮ 1-1-2005 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਸਪੋਰਟਸ ਸਕੂਲ ਜਲੰਧਰ ਲਈ ਖਿਡਾਰੀ ਵੱਲੋਂ ਜਿਲ੍ਹਾ ਪੱਧਰ/ਰਾਜ ਪੱਧਰ ਮੁਕਾਬਲੇ ਵਿੱਚ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਰਾਸ਼ਟਰੀ ਪੱਧਰ ਉਤੇ ਹਿੱਸਾ ਲਿਆ ਹੋਵੇ। ਵੱਖ-ਵੱਖ ਜਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਸਪੋਰਟਸ ਵਿੰਗਾਂ ਲਈ ਖਿਡਾਰੀ ਵੱਲੋਂ ਜਿਲ੍ਹਾ ਪੱਧਰ ਮਾਕਬਲੇ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿੱਚੋਂ ਕੋਈ ਇਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਰਾਜ ਪੱਧਰ ਮੁਕਾਬਲੇ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਉਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਸਟੇਟ ਸਪੋਰਟਸ ਸਕੂਲ, ਜਲੰਧਰ ਦੇ ਟਰਾਇਲਾਂ ਵਿੱਚ ਸਾਰੇ ਜਿਲ੍ਹਿਆਂ ਦੇ ਖਿਡਾਰੀ ਭਾਗ ਲੈ ਸਕਦੇ ਹਨ। ਜਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣ ਸਪੋਰਟਸ ਵਿੰਗਾਂ ਦੇ ਟਰਾਇਲਾਂ ਵਿੱਚ ਖਿਡਾਰੀ ਆਪਣੇ-ਆਪਣੇ ਜ਼ਿਲ੍ਹੇ ਵਿੱਚ ਹੋ ਰਹੇ ਟਰਾਇਲਾਂ ਵਿੱਚ ਭਾਗ ਲੈਣਗੇ। ਯੋਗ ਖਿਡਾਰੀ ਸਬੰਧਤ ਦਿਨ ਟਰਾਇਲ ਸਥਾਨ ਉੱਤੇ ਸਵੇਰੇ 8:00 ਵਜੇ ਰਜਿਸਟ੍ਰੇਸ਼ਨ ਲਈ ਸਬੰਧਤ ਜਿਲ੍ਹਾ ਸਪੋਰਟਸ ਅਫਸਰਾਂ ਨੂੰ ਰਿਪੋਰਟ ਕਰਨ। ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਆਉਣ।
TV ਦੀ ਬਜਾਏ ਮੋਬਾਈਲ ਫੋਨ ਕ੍ਰਿਕਟ ਪ੍ਰਸ਼ੰਸਕਾਂ ਦੀ ਬਣਿਆ ਪਹਿਲੀ ਪਸੰਦ
NEXT STORY