ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2022 ਦਾ ਉਦਘਾਟਨੀ ਮੈਚ ਐਤਵਾਰ ਨੂੰ ਅਲ ਬੈਤ ਸਟੇਡੀਅਮ 'ਚ ਹੋਇਆ। ਇਸ ਦੌਰਾਨ ਕਿਸੇ ਨੇ ਅਰਜਨਟੀਨਾ ਦੀ ਟੀਵੀ ਰਿਪੋਰਟਰ ਦੇ ਬੈਗ ਵਿੱਚੋਂ ਕੀਮਤੀ ਸਮਾਨ ਚੋਰੀ ਕਰ ਲਿਆ।
ਜਦੋਂ ਟੀਵੀ ਰਿਪੋਰਟਰ ਇਸ ਬਾਰੇ ਪੁਲਸ ਮੁਲਾਜ਼ਮਾਂ ਕੋਲ ਗਈ ਤਾਂ ਉਸ ਨੂੰ ਅਜਿਹਾ ਜਵਾਬ ਮਿਲਿਆ ਜਿਸ ਦੀ ਉਸ ਨੂੰ ਉਮੀਦ ਵੀ ਨਹੀਂ ਸੀ। ਦਰਅਸਲ ਅਜਿਹਾ ਹੋਇਆ ਕਿ ਓਪਨਿੰਗ ਮੈਚ ਤੋਂ ਪਹਿਲਾਂ ਅਰਜਨਟੀਨਾ ਦੀ ਪੱਤਰਕਾਰ ਡੋਮਿਨਿਕ ਮੈਟਜ਼ਗਰ ਦਰਸ਼ਕਾਂ 'ਚ ਫੁੱਟਬਾਲ ਬਾਰੇ ਰਿਪੋਰਟਿੰਗ ਕਰ ਰਹੀ ਸੀ। ਇਸ ਦੌਰਾਨ ਕਿਸੇ ਨੇ ਉਸ ਦੇ ਬੈਗ ਵਿੱਚੋਂ ਕੀਮਤੀ ਸਾਮਾਨ ਕੱਢ ਲਿਆ।
ਇਹ ਵੀ ਪੜ੍ਹੋ : ਇਥੇ ਫੁੱਟਬਾਲ ਸਟੇਡੀਅਮ ’ਚੋਂ ਹੋ ਕੇ ਲੰਘਦੀ ਹੈ ਟਰੇਨ, ਖੇਡਦੇ ਰਹਿੰਦੇ ਹਨ ਖਿਡਾਰੀ (ਵੀਡੀਓ)
ਜਦੋਂ ਡੋਮਿਨਿਕ ਨੇ ਸਥਾਨਕ ਪੁਲਸ ਅਧਿਕਾਰੀਆਂ ਨੂੰ ਲੁੱਟ ਦੀ ਸੂਚਨਾ ਦਿੱਤੀ, ਤਾਂ ਉਸ ਤੋਂ ਪੁੱਛਿਆ ਕਿ ਉਹ ਚੋਰ ਨੂੰ ਕੀ ਸਜ਼ਾ ਦੇਣਾ ਚਾਹੁਣਗੇ। ਡੋਮਿਨਿਕ ਨੇ ਕਿਹਾ ਕਿ ਮੈਂ ਪੁਲਸ ਸਟੇਸ਼ਨ 'ਤੇ ਗਈ ਅਤੇ ਉਦੋਂ ਤੋਂ ਹੀ ਸੱਭਿਆਚਾਰਕ ਮਤਭੇਦ ਸ਼ੁਰੂ ਹੋ ਗਏ। ਮਹਿਲਾ ਪੁਲਿਸ ਕਰਮਚਾਰੀ ਨੇ ਮੈਨੂੰ ਦੱਸਿਆ - ਸਾਡੇ ਕੋਲ ਹਰ ਜਗ੍ਹਾ ਹਾਈ-ਟੈਕ ਕੈਮਰੇ ਹਨ ਅਤੇ ਅਸੀਂ ਉਸ (ਚੋਰ) ਨੂੰ ਚਿਹਰੇ ਦੀ ਪਛਾਣ ਨਾਲ ਟਰੇਸ ਕਰਨ ਜਾ ਰਹੇ ਹਾਂ। ਤੁਸੀਂ ਕੀ ਚਾਹੁੰਦੇ ਹੋ ਕਿ ਜਦੋਂ ਅਸੀਂ ਉਸ ਨੂੰ ਲੱਭ ਲਈਏ ਤਾਂ ਨਿਆਂ ਵਿਵਸਥਾ ਕੀ ਕਰੇ।
ਉਸ ਨੇ ਕਿਹਾ ਕਿ ਤੁਸੀਂ ਕਿਹੜਾ ਇਨਸਾਫ ਚਾਹੁੰਦੇ ਹੋ? ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਉਸ ਨੂੰ ਸਜ਼ਾ ਦੇਈਏ? ਕੀ ਤੁਸੀਂ ਚਾਹੁੰਦੇ ਹੋ ਕਿ ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਜਾਵੇ? ਕੀ ਤੁਸੀਂ ਉਸਨੂੰ ਦੇਸ਼ ਨਿਕਾਲਾ ਚਾਹੁੰਦੇ ਹੋ? ਡੋਮਿਨਿਕ ਅਜਿਹੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੁੱਕੇਬਾਜ਼ੀ ਚੈਂਪੀਅਨਸ਼ਿਪ : ਵਿਸ਼ਵਨਾਥ, ਵੰਸ਼ਜ ਸਣੇ ਅੱਠ ਭਾਰਤੀ ਮੁੱਕੇਬਾਜ਼ ਕੁਆਰਟਰ ਫਾਈਨਲ 'ਚ
NEXT STORY