ਸਪੋਰਟਸ ਡੈਸਕ : ਦੁਨੀਆ ਦਾ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ IPL ਇਸ ਸਾਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਆਈ.ਪੀ.ਐਲ. ਦੇ 13ਵੇਂ ਸੀਜ਼ਨ ਦਾ ਕੋਰੋਨਾ ਕਾਰਨ ਇਸ ਸਾਲ ਭਾਰਤ ਵਿਚ ਪ੍ਰਬੰਧ ਨਹੀਂ ਹੋਵੇਗਾ। ਅਜਿਹੇ ਵਿਚ ਸ਼ੁੱਕਰਵਾਰ ਨੂੰ ਸੀ.ਐਸ.ਕੇ. ਟੀਮ ਦੁਬਈ ਪਹੁੰਚ ਗਈ ਅਤੇ ਉਥੋਂ ਸਾਰੇ ਕ੍ਰਿਕਟਰਸ ਅਤੇ ਸਪੋਰਟ ਸਟਾਫ਼ ਟੀਮ ਹੋਟਲ ਵਿਚ ਪਹੁੰਚੇ। ਸੀ.ਐਮ.ਕੇ. ਦੀ ਟੀਮ 'ਤਾਜ ਦੁਬਈ' ਵਿਚ ਰੁਕੀ ਹੈ, ਜਿਥੇ ਟੀਮ ਲਈ ਇਕ ਪੂਰਾ ਫਲੋਰ ਬੱਕ ਕਰਾਇਆ ਗਿਆ ਹੈ। ਦੁਬਈ ਦੇ ਸਭ ਤੋਂ ਖ਼ੂਬਸੂਰਤ ਹੋਟਲ ਵਿਚੋਂ ਇਕ ਤਾਜ ਦੀ ਖ਼ਾਸੀਅਤ ਇਹ ਹੈ ਕਿ ਇਥੇ ਕਮਰਿਆਂ ਵਿਚੋਂ ਮਸ਼ਹੂਰ 'ਬੁਰਜ ਖ਼ਲੀਫਾ' ਇਮਰਾਤ ਨਜ਼ਰ ਆਉਂਦੀ ਹੈ।
ਦਰਅਸਲ ਸ਼ੇਨ ਵਾਟਸਨ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ - ਦੁਬਈ ਵਿਚ ਮੇਰਾ 7 ਦਿਨੀਂ ਕੁਆਰੰਟੀਨ ਹੁਣੇ ਸ਼ੁਰੂ ਹੋਇਆ ਹੈ। ਆਈ.ਪੀ.ਐਲ ਦੇ ਇਕ ਅਤੇ ਰੋਮਾਂਚਕ ਸੀਜ਼ਨ ਦੀ ਤਿਆਰੀ ਵਿਚ ਇੱਥੇ ਰੁਕਣਾ ਬਹੁਤ ਚੰਗਾ ਹੈ. . . . ਦੱਸ ਦੇਈਏ ਵਾਟਸਨ ਨੇ ਆਪਣੀ ਪੋਸਟ ਵਿਚ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿੱਥੇ ਉਹ 7 ਦਿਨ ਲਈ ਕਮਰੇ ਵਿਚ ਸੈਲਫ ਆਈਸੋਲੇਸ਼ਨ ਵਿਚ ਹਨ। ਉਥੇ ਹੀ ਉਨ੍ਹਾਂ ਨੇ ਵਿਸ਼ਵ ਦੀ ਸਭ ਤੋਂ ਵੱਡੀ ਬਿਲਡਿੰਗ ਬੁਰਜ ਖ਼ਲੀਫਾ ਦੇ ਦਰਸ਼ਨ ਕਰਾਏ।
ਇਹ ਵੀ ਪੜ੍ਹੋ: ਰੂਸ 'ਚ ਜਿਨ੍ਹਾਂ 100 ਲੋਕਾਂ ਨੂੰ ਦਿੱਤੀ ਗਈ ਕੋਰੋਨਾ ਵੈਕਸੀਨ ਉਨ੍ਹਾਂ ਦੀ ਹੈਲਥ ਰਿਪੋਰਟ ਆਈ ਸਾਹਮਣੇ
ਦੁਬਈ ਪੁੱਜੀ ਸੀ.ਐਸ.ਕੇ ਦੇ ਕ੍ਰਿਕਟਰਾਂ ਅਤੇ ਸਟਾਫ਼ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਇਸ ਦੌਰਾਨ ਸਾਰੇ ਕ੍ਰਿਕਟਰਾਂ ਦੇ 3-3 ਕੋਵਿਡ-19 ਟੈਸਟ ਹੋਣਗੇ ਅਤੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਟੀਮ ਬਾਇਓ ਸੁਰੱਖਿਅਤ ਵਾਤਾਵਰਣ ਵਿਚ ਦਾਖ਼ਲ ਹੋਵੇਗੀ। ਇਹ ਆਈ.ਪੀ.ਐਲ. ਬਾਇਓ ਸੁਰੱਖਿਅਤ ਵਾਤਾਵਰਣ ਵਿਚ ਹੋਵੇਗਾ। ਭਾਰਤੀ ਕ੍ਰਿਕਟਰ ਕੰਟਰੋਲ ਬੋਰਡ ਨੇ ਸਾਰੀਆਂ ਫ੍ਰੈਂਚਾਇਜ਼ੀ ਟੀਮਾਂ ਨੂੰ ਐਸ.ਓ.ਪੀ. ਪਹਿਲਾਂ ਹੀ ਸੌਂਪ ਦਿੱਤੀ ਸੀ।
ਇਹ ਵੀ ਪੜ੍ਹੋ: ਕੁੜੀ ਨਾਲ 30 ਲੋਕਾਂ ਵੱਲੋਂ ਜਬਰ-ਜ਼ਿਨਾਹ ਦੇ ਮਾਮਲੇ 'ਤੇ ਭੜਕੀਆਂ ਔਰਤਾਂ, ਨਿਊਡ ਹੋ ਕੀਤਾ ਪ੍ਰਦਰਸ਼ਨ (ਵੀਡੀਓ)
ਸਹਿਵਾਗ ਸਮੇਤ ਟੀਮ ਇੰਡੀਆ ਦੇ ਕ੍ਰਿਕਟਰਾਂ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਗਣੇਸ਼ ਚਤੁਰਥੀ ਦੀ ਵਧਾਈ
NEXT STORY