ਸਪੋਰਟਸ ਡੈਸਕ : ਉੱਤਰ ਪ੍ਰਦੇਸ਼ ਸਰਕਾਰ ਨੇ ਇਟਾਲੀਅਨ ਮੋਟਰਸਾਈਕਲ ਨਿਰਮਾਤਾ ਡੁਕਾਟੀ ਨੂੰ ਬੁੱਧ ਇੰਟਰਨੈਸ਼ਨਲ ਸਰਕਟ ਦੀ ਤਰਜ ’ਤੇ ਯਮੁਨਾ ਐਕਸਪ੍ਰੈੱਸ-ਵੇਅ ਦੇ ਕੰਢੇ 200 ਏਕੜ ਦੀ ਜ਼ਮੀਨ ’ਤੇ ਰੇਸ ਟ੍ਰੈਕ ਤੇ ਟ੍ਰੇਨਿੰਗ ਸੈਂਟਰ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਯਮੁਨਾ ਐਕਸਪ੍ਰੈੱਸ-ਵੇਅ ਉਦਯੋਗਿਕ ਵਿਕਾਸ ਅਥਾਰਟੀ (ਵਾਈ. ਈ. ਆਈ. ਡੀ. ਏ.) ਦੇ ਅਧਿਕਾਰੀਆਂ ਨੇ ਕਿਹਾ ਕਿ ਸੈਕਟਰ 22 ਐੱਫ. ਵਿਚ ਸਥਿਤ ਇਹ ਜ਼ਮੀਨ ਡੁਕਾਟੀ ਨੂੰ ਰਾਜ ਦੀ ਵਿਦੇਸ਼ੀ ਸਿੱਧੇ ਨਿਵੇਸ਼ (ਐੱਫ. ਡੀ. ਅਾਈ.) ਨੀਤੀ ਜਾਂ ਜਨਤਕ-ਨਿੱਜੀ ਹਿੱਸੇਦਾਰੀ ਯੋਜਨਾ ਦੇ ਤਹਿਤ 75 ਫੀਸਦੀ ਜ਼ਮੀਨ ਸਬਸਿਡੀ ਦੇ ਤਹਿਤ ਪ੍ਰਦਾਨ ਕੀਤੀ ਜਾ ਸਕਦੀ ਹੈ।
ਡੁਕਾਟੀ ਇੰਡੀਆ ਦੇ ਐੱਮ. ਡੀ. ਬਿਪੁਲ ਚੰਦਰਾ ਤੇ ਡਾਇਰੈਕਟਰ ਸੁਨੀਲ ਕੁਮਾਰ ਸ਼ਰਮਾ ਨੇ ਯਮੁਨਾ ਐਕਸਪ੍ਰੈੱਸ ਵੇ ਅਥਾਰਟੀ (ਯੀਡਾ) ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਪ੍ਰਸਤਾਵ ’ਤੇ ਚਰਚਾ ਕੀਤੀ। ਡੁਕਾਟੀ ਦੇ ਅਧਿਕਾਰੀਆਂ ਨੇ ਯੀਡਾ ਨੂੰ ਦੱਸਿਆ ਕਿ ਉਹ ਆਪਣਾ ਫੈਸਲਾ ਦੱਸਣ ਤੋਂ ਪਹਿਲਾਂ ਆਪਣੇ ਸੀਨੀਅਰ ਪ੍ਰਬੰਧਨ ਦੇ ਨਾਲ ਇਸ ਯੋਜਨਾ ’ਤੇ ਵਿਚਾਰ-ਚਰਚਾ ਕਰਨਗੇ।
ਯੀਡਾ ਦੇ ਸੀ. ਈ. ਓ. ਅਰੁਣ ਵੀਰ ਸਿੰਘ ਨੇ ਕਿਹਾ ਕਿ ਡੁਕਾਟੀ ਅਧਿਕਾਰੀਆਂ ਨੇ ਟ੍ਰੈਕ ਦੀ ਸਥਿਤੀ, ਕਰੋ ਜਾਂ ਵੀਜ਼ਾ ਲੋੜਾਂ ਨਾਲ ਸਬੰਧਤ ਚਿੰਤਾਵਾਂ ਨੂੰ ਵੀ ਚੁੱਕਿਆ, ਨਾਲ ਹੀ ਸਤੰਬਰ 2023 ਦੀ ਰੇਸ ਦੌਰਾਨ ਡੁਕਾਟੀ ਤੇ ਹੋਰ ਮੋਟਰਬਾਈਕ ਕੰਪਨੀਆਂ ਵੱਲੋਂ ਸਾਹਮਣਾ ਕੀਤੇ ਜਾਣ ਵਾਲੇ ਉੱਚ ਵਾਹਨ ਲਾਗਤ ਤੇ ਹਿੱਸੇਦਾਰੀ ਟੈਕਸ ਦੇ ਬਾਰੇ ਵਿਚ ਵੀ ਦੱਸਿਆ। ਫਿਲਹਾਲ ਲਈ, ਅਸੀਂ ਉਨ੍ਹਾਂ ਨੂੰ ਇੱਥੇ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ, ਜਿਹੜੀ ਲੱਗਭਗ ਮੁਫਤ ਹੈ। ਯੂ. ਪੀ. ਨੇ ਹਾਲ ਹੀ ਵਿਚ ਮੋਟੋ ਜੀ. ਪੀ. ਦੇ ਵਪਾਰਕ ਅਧਿਕਾਰੀਆਂ ਦੇ ਮਾਲਕ ਡੋਰਨਾ ਨਾਲ ਅਗਲੇ 3 ਸਾਲਾਂ ਲਈ ਇਸ ਆਯੋਜਨ ਦੀ ਮੇਜ਼ਬਾਨੀ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ।
ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਵਿਚ ਗ੍ਰੇਟਰ ਨੋਇਡਾ ਦਾ ਬੁੱਧ ਇੰਟਰਨੈਸਨਲ ਸਰਕਟ 5.1 ਕਿ. ਮੀ. ਲੰਬੇ ਰੇਸਿੰਗ ਟ੍ਰੈਕ ਦੇ ਨਾਲ ਭਾਰਤ ਦਾ ਇਕਲੌਤਾ ਫਾਰਮੂਲਾ ਵਨ ਟ੍ਰੈਕ ਹੈ। ਜਰਮਨ ਰੇਸ ਟ੍ਰੈਕ ਡਿਜ਼ਾਈਨਰ ਹਰਮਨ ਟਿਲਕੇ ਵੱਲੋਂ ਡਿਜ਼ਾਈਨ ਕੀਤੇ ਗਏ ਇਸ ਰੇਸ ਟ੍ਰੈਕ ਨੇ ਅਕਤੂਬਰ 2011 ਵਿਚ ਪਹਿਲੀ ਐੱਫ 1 ਇੰਡੀਅਨ ਗ੍ਰਾਂ. ਪ੍ਰੀ. ਦੀ ਮੇਜ਼ਬਾਨੀ ਕੀਤੀ ਸੀ। ਗ੍ਰਾਂ. ਪ੍ਰੀ. ਨੂੰ 2014 ਵਿਚ ਬੰਦ ਕਰ ਦਿੱਤਾ ਗਿਆ ਸੀ। ਇਸਦੇ 9 ਸਾਲ ਬਾਅਦ ਮੋਟੋ ਜੀ. ਪੀ. ਈਵੈਂਟ ਸਤੰਬਰ 2023 ਵਿਚ ਕਰਵਾਇਆ ਗਿਆ।
ਸਿਡਨੀ 'ਚ ਹੋਣ ਜਾ ਰਹੀ ਅਥਲੈਟਿਕਸ ਮੀਟ ! ਵੱਖੋ-ਵੱਖ ਖਿਡਾਰੀ ਲੈਣਗੇ ਹਿੱਸਾ
NEXT STORY