ਨਵੀਂ ਦਿੱਲੀ– ਭਾਰਤੀ ਕੁਸ਼ਤੀ ਵਿਚ ਚੱਲ ਰਹੀ ਉਥੱਲ-ਪੁਥਲ ਤੋਂ ਚਿੰਤਿਤ ਵਿਸ਼ਵ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਯੂ.ਡਬਲਯੂ.) ਦੇ ਮੁਖੀ ਨੇਨਾਦ ਲਾਲੋਵਿਚ ਨੇ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਦੇਸ਼ ਵਿਚ ਇਸ ਖੇਡ ਦਾ ਸੰਚਾਲਨ ਕੌਣ ਕਰ ਰਿਹਾ ਹੈ ਤੇ ਇਸਦੇ ਜਵਾਬ ਵਿਚ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਆਪਣੇ ਮਾਮਲਿਆਂ ਵਿਚ ਸਰਕਾਰੀ ਦਖਲ ਦੀ ਸ਼ਿਕਾਇਤ ਕੀਤੀ ਹੈ। ਲਾਲੋਵਿਚ ਨੇ 28 ਅਪ੍ਰੈਲ ਨੂੰ ਡਬਲਯੂ. ਐੱਫ. ਆਈ. ਲਈ ਇਕ ਪੱਤਰ ਭੇਜਿਆ ਹੈ ਤੇ ਇਸ ਦੀ ਕਾਪੀ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਅਧਿਕਾਰੀ ਜੇ. ਪੇਇਵੇ ਨੂੰ ਵੀ ਭੇਜੀ ਹੈ।
ਵਿਨੇਸ਼ ਫੋਗਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਸਮੇਤ ਭਾਰਤ ਦੇ ਚੋਟੀ ਦੇ ਪਹਿਲਵਾਨ ਡਬਲਯੂ. ਐੱਫ. ਆਈ. ਦੇ ਮੁਖੀ ਬ੍ਰਜਭੂਸ਼ਣ ਸ਼ਰਣ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਜਿਸ ’ਤੇ ਉਨ੍ਹਾਂ ਨੇ ਮਹਿਲਾ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਆਈ. ਓ. ਏ. ਨੇ ਸਰਕਾਰ ਦੇ ਕਹਿਣ ਤੋਂ ਬਾਅਦ ਕੁਸ਼ਤੀ ਸੰਘ ਦੇ ਰੋਜ਼ਾਨਾ ਕੰਮਕਾਜ ਦਾ ਸੰਚਾਲਨ ਕਰਨ ਲਈ ਐਡਹਾਕ ਕਮੇਟੀ ਗਠਿਤ ਕੀਤੀ ਹੈ। ਖੇਡ ਮੰਤਰਾਲਾ ਨੇ ਡਬਲਯੂ. ਐੱਫ. ਆਈ. ਦੀਆਂ ਚੋਣਾਂ ’ਤੇ ਰੋਕ ਵੀ ਲਗਾ ਦਿੱਤੀ ਹੈ ਤੇ ਆਈ. ਓ. ਏ. ਦੀਆਂ ਚੋਣਾਂ ਕਰਵਾਉਣ ਲਈ ਕਿਹਾ ਹੈ।
ਪੀ. ਐੱਸ. ਜੀ. ਨੇ ਮੇਸੀ ਨੂੰ ਸਾਊਦੀ ਅਰਬ ਦੀ ਯਾਤਰਾ ਕਰਨ ’ਤੇ ਸਸਪੈਂਡ ਕੀਤਾ
NEXT STORY