ਸਪੋਰਟਸ ਡੈਸਕ— ਪਹਿਲਵਾਨ ਵਿਨੇਸ਼ ਫੋਗਾਟ ਨੇ ਹਾਲ ਹੀ ’ਚ ਟੋਕੀਓ ਓਲੰਪਿਕ ਦੇ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦੇ ਬਾਅਦ ਕੁਸ਼ਤੀ ਫ਼ੈਡਰੇਸ਼ਨ ਆਫ ਇੰਡੀਆ (ਡਬਲਯੂ. ਐੱਫ. ਆਈ.) ਤੋਂ ਮੁਆਫ਼ੀ ਮੰਗੀ ਹੈ। ਡਬਲਯੂ. ਐੱਫ. ਆਈ. ਦੇ ਸੂਤਰਾਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ, ‘‘ਉਸ ਨੇ ਇਕ ਈਮੇਲ ਭੇਜਿਆ ਹੈ, ਕਮੇਟੀ ਉਸ ਦੀ ਪ੍ਰਤੀਕਿਰਿਆ ਦੇਖੇਗੀ ਤੇ ਇਹ ਨਿਰਭਰ ਕਰਦਾ ਹੈ ਕਿ ਉਹ ਇਸ ਤੋਂ ਸੰਤੁਸ਼ਟ ਹੈ ਜਾਂ ਨਹੀਂ। ਅਨੁਸ਼ਾਸਨ ਕਮੇਟੀ ਕਾਲ ਕਰੇਗੀ।’’
ਡਬਲਯੂ. ਐੱਫ. ਆਈ. ਨੇ ਟੋਕੀਓ ਓਲੰਪਿਕ ’ਚ ਪਹਿਲਵਾਨ ਵਿਨੇਸ਼ ਫੋਗਾਟ ਦੇ ਵਿਵਹਾਰ ਕਾਰਨ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਮਹਾਸੰਘ ਨੂੰ ਪਹਿਲਵਾਨ ਦੇ ਜਵਾਬ ਦਾ ਇੰਤਜ਼ਾਰ ਸੀ। ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ, ‘‘ਹਾਂ ਇਕ ਅਸਥਾਈ ਮੁਅੱਤਲੀ ਕੀਤੀ ਗਈ ਹੈ, ਅਸੀਂ ਉਸ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਫਿਰ ਅੱਗੇ ਦੀ ਕਾਰਵਾਈ ਤੈਅ ਕਰਾਂਗੇ।
ਪਹਿਲਵਾਨ ਵਿਨੇਸ਼ ਹੰਗਰੀ ਤੋਂ ਟੋਕੀਓ ਗਈ ਸੀ ਜਿੱਥੇ ਉਹ ਕੋਚ ਵੋਲਰ ਅਕੋਸ ਦੇ ਨਾਲ ਟ੍ਰੇਨਿੰਗ ਲੈ ਰਹੀ ਸੀ। ਉੱਥੇ ਪਹੁੰਚਣ ’ਤੇ ਉਸ ਨੇ ਖੇਡ ਪਿੰਡ ’ਚ ਰਹਿਣ ਤੇ ਹੋਰਨਾਂ ਭਾਰਤੀ ਟੀਮ ਦੇ ਮੈਂਬਰਾਂ ਤੋਂ ਸਿਖਲਾਈ ਲੈਣ ਤੋਂ ਇਨਕਾਰ ਕਰ ਦਿੱਤਾ। ਵਿਨੇਸ਼ ਫੋਗਾਟ ਦੀ ਓਲੰਪਿਕ ’ਚ ਕਾਂਸੀ ਤਮਗ਼ਾ ਜਿੱਤਣ ਦੀ ਉਮੀਦਾਂ ਉਸ ਸਮੇਂ ਢਹਿ-ਢੇਰੀ ਹੋ ਗਈਆਂ ਜਦੋਂ ਉਹ ਕੁਆਰਟਰ ਫ਼ਾਈਨਲ ’ਚ ਬੇਲਾਰੂਸ ਦੀ ਮੁਕਾਬਲੇਬਾਜ਼ ਵੇਨੇਸਾ ਕਲਾਦਜ਼ਿੰਸਕਾਇਆ ਤੋਂ ਸੈਮੀਫ਼ਾਈਨਲ ’ਚ ਹਾਰ ਗਈ ਸੀ।
ਦੇਸ਼ ਦੇ 20 ਮਸ਼ਹੂਰ ਬ੍ਰਾਂਡਸ ਨੂੰ ਅਦਾਲਤ 'ਚ ਘੜੀਸਣ ਦੀ ਤਿਆਰੀ ਕਰ ਰਹੀ ਪੀ.ਵੀ. ਸਿੰਧੂ
NEXT STORY