ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਦਾ ਇਕ ਅਜੀਜ਼ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਇਹ ਅਜੀਜ਼ ਉਸ ਦਾ ਡਾਗੀ ਬਰੂਨੋ ਹੈ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਮੈਸੇਜ ਲਿਖਦੇ ਹੋਏ ਜਾਣਕਾਰੀ ਦਿੱਤੀ ਹੈ। ਕੋਹਲੀ ਨੇ ਦੱਸਿਆ ਕਿ 11 ਸਾਲ ਇਕੱਠੇ ਰਹਿਣ ਤੋਂ ਬਾਅਦ ਹੁਣ ਬਰੂਨੋ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਹੈ।
ਵਿਰਾਟ ਨੇ ਇੰਸਟਾਗ੍ਰਾਮ 'ਤੇ ਬਰੂਨੋ ਦੀ ਤਸਵੀਰ ਸ਼ੇਅਰ ਕਰਦਿਾਂ ਇਮੋਸ਼ਨਲ ਮੈਸੇਜ ਲਿਖਿਆ ਹੈ। ਅਸੀਂ ਇਕੱਠੇ 11 ਸਾਲ ਰਹੇ ਪਰ ਤੂੰ ਹਾਰਿਆ ਸਾਥ ਪਰ ਸਾਡਾ ਸਾਥ ਜ਼ਿੰਦਗੀ ਭਰ ਦਾ ਰਿਸ਼ਤਾ ਹੈ। ਅੱਜ ਤੂੰ ਇਕ ਬਿਹਤਰ ਜਗ੍ਹਾ ਚਲਾ ਗਿਆ। ਪ੍ਰਮਾਤਮਾ ਤੇਰੀ ਆਤਮਾ ਨੂੰ ਸ਼ਾਂਤੀ ਦੇਵੇ।
ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਬਰੂਨੋ ਦੇ ਕਾਫੀ ਨੇੜੇ ਸੀ। ਉਸ ਨੇ ਵੀ ਬਰੂਨੋ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਹੋਏ ਰੈਂਸਟ ਇਨ ਪੀਸ ਲਿਖਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬਰੂਨੋ ਅਜੀਜ਼ ਸੀ। ਉਹ ਅਕਸਰ ਆਪਣੇ ਡਾਗੀ ਦੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦਾ ਰਹਿੰਦਾ ਸੀ।
ICC ਨੇ ਸ਼ੇਅਰ ਕੀਤੀ ਭਾਰਤ ਦੀ ਸਭ ਤੋਂ ਯਾਦਗਾਰ ਜਿੱਤ ਦੀ ਤਸਵੀਰ
NEXT STORY