ਮੁੰਬਈ- ਰਾਜਸਥਾਨ ਰਾਇਲਜ਼ ਦੇ ਵਿਰੁੱਧ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਨ੍ਹਾਂ ਨੇ ਰਾਜਸਥਾਨ ਵਿਰੁੱਧ ਹੌਲੀ ਸ਼ੁਰੂਆਤ ਕੀਤੀ ਪਰ ਬਾਅਦ 'ਚ ਉਨ੍ਹਾਂ ਨੇ ਰਾਜਸਥਾਨ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਇਸ ਮੈਚ 'ਚ ਵਿਰਾਟ ਕੋਹਲੀ ਨੇ ਆਈ. ਪੀ. ਐੱਲ. 'ਚ ਆਪਣੀਆਂ 6 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਉਹ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਵਿਰਾਟ ਕੋਹਲੀ ਨੇ ਇਸ ਮੈਚ 'ਚ ਬਤੌਰ ਕਪਤਾਨ 50 ਅਰਧ ਸੈਂਕੜੇ ਵੀ ਪੂਰੇ ਕਰ ਲਏ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਕੰਮ ਦੇ ਜ਼ਿਆਦਾ ਬੋਝ ’ਚ ਇਕ-ਅੱਧਾ ਆਲਰਾਊਂਡਰ ਤਿਆਰ ਕਰਨਾ ਮੁਸ਼ਕਿਲ : ਲਕਸ਼ਮਣ
ਆਈ. ਪੀ. ਐੱਲ. 'ਚ 1000 ਦੌੜਾਂ ਰਿਕਾਰਡ ਬਣਾਉਣ ਵਾਲੇ ਪਹਿਲੇ ਖਿਡਾਰੀ
1000 ਦੌੜਾਂ - ਐਡਮ ਗਿਲਕ੍ਰਿਸਟ
2000 ਦੌੜਾਂ - ਸੁਰੇਸ਼ ਰੈਨਾ
3000 ਦੌੜਾਂ - ਸੁਰੇਸ਼ ਰੈਨਾ
4000 ਦੌੜਾਂ - ਵਿਰਾਟ ਕੋਹਲੀ
5000 ਦੌੜਾਂ - ਸੁਰੇਸ਼ ਰੈਨਾ
6000 ਦੌੜਾਂ - ਵਿਰਾਟ ਕੋਹਲੀ
ਇਹ ਖ਼ਬਰ ਪੜ੍ਹੋ- ਬੇਂਜੇਮਾ ਦੇ ਦੋ ਗੋਲਾਂ ਨਾਲ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ
ਆਈ. ਪੀ. ਐੱਲ. 'ਚ ਕਪਤਾਨ ਦੇ ਰੂਪ 'ਚ ਸਭ ਤੋਂ ਜ਼ਿਆਦਾ 50+ ਸਕੋਰ
50- ਵਿਰਾਟ ਕੋਹਲੀ
36- ਗੌਤਮ ਗੰਭੀਰ
31- ਡੇਵਿਡ ਵਾਰਨਰ
ਇਸ ਦੇ ਨਾਲ ਹੀ ਵਿਰਾਟ ਨੇ ਲਗਾਤਾਰ ਆਈ. ਪੀ. ਐੱਲ. 'ਚ ਚੌਥੀ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਬੈਂਗਲੁਰੂ ਦੀ ਟੀਮ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਪਹੁੰਚ ਚੁੱਕੀ ਹੈ। ਬੈਂਗਲੁਰੂ ਦੀ ਟੀਮ ਦਾ ਇਸ ਆਈ. ਪੀ. ਐੱਲ. 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਟਰਾਜਨ ਸੱਟ ਕਾਰਨ IPL 'ਚੋਂ ਹੋ ਸਕਦੇ ਹਨ ਬਾਹਰ : ਰਿਪੋਰਟ
NEXT STORY