ਮੁੰਬਈ- ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਹੈਦਰਾਬਾਦ ਟੀਮ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਆਈ. ਪੀ. ਐੱਲ. ਦੇ ਸੀਜ਼ਨ 'ਚੋਂ ਬਾਹਰ ਹੋ ਚੁੱਕੇ ਹਨ। ਹੁਣ ਆਉਣ ਵਾਲੇ ਮੈਚਾਂ 'ਚ ਹਿੱਸਾ ਨਹੀਂ ਹਨ। ਨਟਰਾਜਨ ਦੇ ਆਈ. ਪੀ. ਐੱਲ. 'ਚੋਂ ਬਾਹਰ ਹੋਣ ਦਾ ਕਾਰਨ ਉਸਦੀ ਸੱਟ ਦੱਸੀ ਜਾ ਰਹੀ ਹੈ। ਉਹ ਗੋਢੇ ਦੀ ਸੱਟ ਕਾਰਨ ਆਈ. ਪੀ. ਐੱਲ. 'ਚੋਂ ਹਟ ਰਹੇ ਹਨ। ਪਰ ਹੁਣ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜਲਦ ਹੀ ਟੀਮ ਇਸਦੀ ਜਾਣਕਾਰੀ ਦੇ ਸਕਦੀ ਹੈ।
ਇਹ ਖ਼ਬਰ ਪੜ੍ਹੋ- ਕੰਮ ਦੇ ਜ਼ਿਆਦਾ ਬੋਝ ’ਚ ਇਕ-ਅੱਧਾ ਆਲਰਾਊਂਡਰ ਤਿਆਰ ਕਰਨਾ ਮੁਸ਼ਕਿਲ : ਲਕਸ਼ਮਣ
ਹੈਦਰਾਬਾਦ ਦੀ ਟੀਮ ਦੇ ਕਪਤਾਨ ਡੇਵਿਡ ਵਾਰਨਰ ਨੇ ਪੰਜਾਬ ਵਿਰੁੱਧ ਜਿੱਤ ਤੋਂ ਬਾਅਦ ਨਟਰਾਜਨ 'ਤੇ ਬਿਆਨ ਦਿੱਤਾ ਸੀ ਕਿ ਉਸਦੇ ਗੋਢੇ 'ਚ ਦਰਦ ਹੈ। ਜੇਕਰ ਉਹ ਸਕੈਨਿੰਗ ਦੇ ਲਈ ਜਾਂਦੇ ਹਨ ਤਾਂ ਇਕ ਹਫਤੇ ਤੱਕ ਬਾਹਰ ਰਹਿਣਾ ਪੈ ਸਕਦਾ ਹੈ ਤੇ ਉਨ੍ਹਾਂ ਨੂੰ ਇਕਾਂਤਵਾਸ ਰਹਿਣਾ ਹੋਵੇਗਾ। ਅਸੀਂ ਉਸਦੀ ਸੱਟ ਨੂੰ ਦੇਖ ਰਹੇ ਹਾਂ ਕਿ ਉਹ ਕਿੰਨੀ ਗੰਭੀਰ ਹੈ।
ਇਹ ਖ਼ਬਰ ਪੜ੍ਹੋ- ਬੇਂਜੇਮਾ ਦੇ ਦੋ ਗੋਲਾਂ ਨਾਲ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ
ਜ਼ਿਕਰਯੋਗ ਹੈ ਕਿ ਹੈਦਰਾਬਾਦ ਦੀ ਟੀਮ ਦੇ ਲਈ ਆਈ. ਪੀ. ਐੱਲ. ਦੇ ਇਸ ਸੀਜ਼ਨ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਤੇ ਟੀਮ ਨੂੰ ਪਹਿਲੇ ਤਿੰਨ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਕਾਰਨ ਡੇਵਿਡ ਵਾਰਨਰ ਨੇ ਪੰਜਾਬ ਵਿਰੁੱਧ ਚੌਥੇ ਮੈਚ 'ਚ ਟੀਮ ਵਿਚ ਬਦਲਾਅ ਕੀਤਾ ਸੀ। ਪੰਜਾਬ ਦੇ ਵਿਰੁੱਧ ਹੈਦਰਾਬਾਦ ਦੀ ਟੀਮ ਨੇ ਸੀਜ਼ਨ ਦੀ ਪਹਿਲੀ ਜਿੱਤ ਦਰਜ ਕੀਤੀ ਹੈ ਤੇ ਉਹ ਅੰਕ ਸੂਚੀ 'ਚ ਪੰਜਵੇਂ ਸਥਾਨ 'ਤੇ ਆ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
RCB ਦੀ ਟੀਮ IPL 'ਚ 200 ਮੈਚ ਖੇਡਣ ਵਾਲੀ ਬਣੀ ਦੂਜੀ ਟੀਮ
NEXT STORY