ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇੰਗਲੈਂਡ ਦੌਰੇ 'ਤੇ ਕੋਹਲੀ ਦੇ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਹੈ। ਟੀ-20 ਅਤੇ ਵਨ ਡੇ ਸੀਰੀਜ਼ ਖਤਮ ਹੋਣ ਦੇ ਬਾਅਦ ਭਾਰਤੀ ਖਿਡਾਰੀ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਕੋਹਲੀ ਅਤੇ ਅਨੁਸ਼ਕਾ ਦੀਆਂ ਇੰਗਲੈਂਡ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀਆਂ ਹਨ। ਹੁਣ ਕੋਹਲੀ ਨੇ ਫਿਰ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਤਸਵੀਰ ਅਪਲੋਡ ਕੀਤੀ ਹੈ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਨਸੀਹਤ ਦੇਣੀ ਸ਼ੁਰੂ ਕਰ ਦਿੱਤੀ।
ਕੋਹਲੀ ਨੇ ਤਸਵੀਰ ਦੇ ਨਾਲ ਕੈਪਸ਼ਨ ਲਿਖਿਆ, ''ਆਪਣੇ ਫੇਵਰੇਟ ਦੇ ਨਾਲ ਖਾਣਾ'। ਬਸ ਇਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਖ਼ੂਬ ਸੁਣਾਇਆ। ਇਕ ਯੂਜ਼ਰ ਨੇ ਇੰਨਾ ਵੀ ਕਹਿ ਦਿੱਤਾ ਕਿ ਕਦੀ ਆਪਣੀ ਮਾਂ ਦੇ ਨਾਲ ਵੀ ਫੋਟੋ ਸ਼ੇਅਰ ਕਰ ਲਿਆ ਕਰੋ। ਸਿਰਫ ਮਦਰਸ ਡੇ 'ਤੇ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਜਦਕਿ ਕਈ ਯੂਜ਼ਰਸ ਟੈਸਟ ਕ੍ਰਿਕਟ ਦੀਆਂ ਤਿਆਰੀਆਂ ਨੂੰ ਲੈ ਕੇ ਵਿਰਾਟ ਨੂੰ ਟਰੋਲ ਕਰਨ ਲੱਗੇ। ਕਿਸੇ ਨੇ ਕਿਹਾ ਕਿ ਇਹੋ ਹਾਲ ਰਿਹਾ ਤਾਂ ਸੀਰੀਜ਼ 0-5 ਨਾਲ ਹਾਰਾਂਗੇ ਤਾਂ ਕਿਸੇ ਨੇ ਕਿਹਾ ਕਿ ਮੈਚ ਦੀ ਤਿਆਰੀ ਕਰੋ ਇਹ ਸਭ ਕੁਝ ਨਾ ਕਰੋ। ਜ਼ਿਕਰਯੋਗ ਹੈ ਕਿ ਪਹਿਲਾਂ ਹੋਈ ਟੀ-20 ਸੀਰੀਜ਼ ਨੂੰ ਭਾਰਤ ਨੇ 2-1 ਨਾਲ ਜਿੱਤਿਆ ਸੀ। ਜਦਕਿ ਬਾਅਦ 'ਚ ਹੋਈ ਵਨਡੇ ਸੀਰੀਜ਼ 'ਚ ਭਾਰਤ ਨੂੰ ਇੰਗਲੈਂਡ ਨੇ 2-1 ਨਾਲ ਹਰਾਇਆ।
ਲੋਕਾਂ ਵੱਲੋਂ ਕੀਤੇ ਗਏ ਟਵੀਟ-
ਸਾਬਕਾ ਕ੍ਰਿਕਟਰ ਸ਼੍ਰੀਸੰਥ ਨੇ WWE ਰੈਸਲਰਾਂ ਦੀ ਤਰ੍ਹਾਂ ਬਣਾਈ ਬਾਡੀ, ਵੇਖੋ ਵੀਡੀਓ
NEXT STORY