ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀਆਂ ਤਿਆਰੀਆਂ ’ਚ ਲੱਗੇ ਹੋਏ ਹਨ। ਇਸ ਦਰਮਿਆਨ ਭਾਰਤ ਦੇ ਇਸ ਮਹਾਨ ਖਿਡਾਰੀ ਦੇ ਬਚਪਨ ਦੇ ਕੋਚ ਸੁਰੇਸ਼ ਬਤਰਾ ਦਾ ਦਿਹਾਂਤ ਹੋ ਗਿਆ ਹੈ। ਵਿਰਾਟ ਕੋਹਲੀ ਨੇੇ ਬਚਪਨ ’ਚ ਵੈਸਟ ਦਿੱਲੀ ਕ੍ਰਿਕਟ ਅਕੈਡਮੀ ਤੋਂ ਟ੍ਰੇਨਿੰਗ ਲਈ। ਉਦੋਂ ਵਿਰਾਟ ਦੇ ਕੋਚ ਰਾਜਕੁਮਾਰ ਸ਼ਰਮਾ ਸਨ। ਜਦਕਿ ਸੁਰੇਸ਼ ਬਤਰਾ ਇਸੇ ਅਕੈਡਮੀ ’ਚ ਸਹਾਇਕ ਕੋਚ ਸਨ। ਇਕ ਸੀਨੀਅਰ ਖੇਡ ਪੱਤਰਕਾਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : PCB ਇਸ ਤਾਰੀਖ਼ ਤੋਂ ਸ਼ੁਰੂ ਕਰ ਸਕਦਾ ਹੈ ਟੀ-20 ਲੀਗ PSL, ਅਬੂਧਾਬੀ ’ਚ ਖੇਡੇ ਜਾਣਗੇ ਮੈਚ
ਸੀਨੀਅਰ ਖੇਡ ਪੱਤਰਕਾਰ ਵਿਜੇ ਲੋਕਪੱਲੀ ਨੇ ਟਵੀਟ ਕਰਕੇ ਲਿਖਿਆ, ‘‘ਸੁਰੇਸ਼ ਬਤਰਾ ਵੀਰਵਾਰ ਨੂੰ ਸਵੇਰੇ ਦੀ ਪੂਜਾ ਕਰਨ ਤੋਂ ਬਾਅਦ ਅਚਾਨਕ ਡਿੱਗ ਪਏ, ਜਿਸ ਤੋਂ ਬਾਅਦ ਉਹ ਉਠ ਨਾ ਸਕੇੇ ਸਕੇ। ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਬਚਪਨ ’ਚ ਕੋਚਿੰਗ ਦਿੱਤੀ, ਵੀਰਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ 53 ਸਾਲ ਦੇ ਸਨ।’’
ਇਹ ਵੀ ਪੜ੍ਹੋ : ਸਾਗਰ ਨੂੰ ਸੁਸ਼ੀਲ ਨੇ ਜਾਨਵਰਾਂ ਦੀ ਤਰ੍ਹਾਂ ਕੁੱਟਿਆ, CCTV ਫ਼ੁਟੇਜ ਨਾਲ ਸਾਹਮਣੇ ਆਇਆ ਸਚ
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੂੰ ਇੰਨਾ ਵੱਡਾ ਖਿਡਾਰੀ ਬਣਾਉਣ ’ਚ ਰਾਜਕੁਮਾਰ ਸ਼ਰਮਾ ਤੇ ਸੁਰੇਸ਼ ਬਤਰਾ ਦਾ ਵੱਡਾ ਹੱਥ ਹੈ। ਕੋਹਲੀ ਨੇ ਇਨ੍ਹਾਂ ਦੋਵਾਂ ਦੀ ਦੇਖਰੇਖ ’ਚ 9 ਸਾਲ ਕ੍ਰਿਕਟ ਖੇਡਿਆ ਹੈ। ਵਿਰਾਟ ਨੇ 2008 ’ਚ ਕੌਮਾਂਤਰੀ ਕ੍ਰਿਕਟ ’ਚ ਡੈਬਿਊ ਕੀਤਾ ਸੀ। ਉਹ ਅਜੇ ਤਕ 91 ਟੈਸਟ, 254 ਵਨ-ਡੇ ਤੇ 90 ਟੀ-20 ਖੇਡ ਚੁੱਕੇ ਹਨ। ਕੋਹਲੀ ਨੇ ਟੈਸਟ ’ਚ 7490 ਦੌੜਾਂ ਬਣਾਈਆਂ, ਵਨ-ਡੇ ’ਚ 12169 ਦੌੜਾਂ ਤੇ ਟੀ-20 ’ਚ 3159 ਦੌੜਾਂ ਬਣਾਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਾਲੇਪ ਪਿੰਨੀ ਦੀ ਸੱਟ ਕਾਰਨ ਫ਼੍ਰੈਂਚ ਓਪਨ ਤੋਂ ਹਟੀ
NEXT STORY