ਨਵੀਂ ਦਿੱਲੀ– ਵਿਸ਼ਵ ਪੈਰਾ-ਐਥਲੈਟਿਕਸ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਧਾਕੜ ਸਿਮਰਨ ਸ਼ਰਮਾ ਨੂੰ ਆਪਣਾ ਤਮਗਾ ਗੁਆਉਣ ਪੈ ਸਕਦਾ ਹੈ ਕਿਉਂਕਿ ਉਸਦੇ ਗਾਈਡ ਉਮਰ ਸੈਫੀ ਨੂੰ ਡੋਪ ਟੈਸਟ ਵਿਚ ਅਸਫਲ ਹੋਣ ਕਾਰਨ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ।
ਸੈਫੀ 7 ਮਹੀਨਿਆਂ ਤੋਂ ਵੱਧ ਸਮੇਂ ਤੋਂ ਨੇਤਰਹੀਣ ਸਿਮਰਨ ਦਾ ਗਾਈਡ ਹੈ। ਉਸਦੇ ਨਮੂਨੇ ਵਿਚ ਡ੍ਰੋਸਟੈਨੋਲੋਨ ਪਾਇਆ ਗਿਆ ਹੈ। ਇਹ ਪਾਬੰਦੀ ਐਨਾਬੋਲਿਕ ਸਟੇਰਾਈਡ ਲਈ ਹੈ, ਜਿਹੜੀ ਮਾਸਪੇਸ਼ੀਆਂ ਦੀ ਤਾਕਤ ਨੂੰ ਵਧਾਉਣ ਵਿਚ ਮਦਦ ਕਰਦੀ ਹੈ। ਸਿਮਰਨ ਨੇ 7 ਸਤੰਬਰ ਨੂੰ ਦਿੱਲੀ ਸਟੇਟ ਓਪਨ ਵਿਚ 200 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਿਆ ਸੀ, ਜਿੱਥੇ ਸੰਭਾਵਿਤ ਇਹ ਡੋਪ ਟੈਸਟ ਕੀਤਾ ਗਿਆ ਸੀ। ਸੈਫੀ ਦਾ ਨਾਂ ਸ਼ੁੱਕਰਵਾਰ ਨੂੰ ਨਾਡਾ ਵੱਲੋਂ ਜਾਰੀ ਅਸਥਾਈ ਰੂਪ ਨਾਲ ਮੁਅੱਤਲੀ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੈ।
ਭਾਰਤ ਨੇ ਗਰੇਟ ਬ੍ਰਿਟੇਨ ਨੂੰ 3-2 ਨਾਲ ਹਰਾਇਆ
NEXT STORY