ਐਡੀਲੇਡ— ਸਾਰੀਆਂ ਉਮੀਦਾਂ ਅਤੇ ਦਾਅਵਿਆਂ ਦੇ ਬਾਅਦ ਭਾਰਤ-ਆਸਟਰੇਲੀਆ ਦੀ ਟੈਸਟ ਸੀਰੀਜ਼ ਦਾ ਆਗਾਜ਼ ਤਾਂ ਹੋਇਆ ਪਰ ਇਹ ਆਗਾਜ਼ ਇਸ ਕਹਾਣੀ ਨੂੰ ਬਦਲਣ 'ਚ ਅਸਫਲ ਰਿਹਾ ਜੋ ਇਸ ਤੋਂ ਪਹਿਲਾਂ ਦੇ ਦੌਰਿਆਂ 'ਤੇ ਲਿੱਖੀ ਗਈ ਸੀ। ਲੰਚ ਤੋਂ ਪਹਿਲਾਂ ਹੀ ਭਾਰਤੀ ਟੀਮ ਦਾ ਟਾਪ ਆਰਡਰ ਕੰਗਾਰੂ ਟੀਮ ਦੇ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਢਹਿ-ਢੇਰੀ ਹੋ ਗਿਆ ਅਤੇ ਹੁਣ ਇਹ ਸਵਾਲ ਉਠ ਸਕਦਾ ਹੈ ਕਿ ਕੀ ਕਪਤਾਨ ਕੋਹਲੀ ਦੇ ਇਕ ਗਲਤ ਫੈਸਲੇ ਨੇ ਟੀਮ ਇੰਡੀਆ ਦੇ ਆਗਾਜ਼ ਨੂੰ ਅਸਫਲ ਕਰ ਦਿੱਤਾ।
ਦਰਅਸਲ ਕੋਹਲੀ ਨੇ ਐਡੀਲੇਡ 'ਚ ਖੇਡੇ ਜਾ ਰਹੇ ਸੀਰੀਜ਼ ਦੇ ਇਸ ਪਹਿਲੇ ਹੀ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਕੋਹਲੀ ਦਾ ਇਹ ਫੈਸਲਾ ਸਹੀ ਸਾਬਤ ਨਹੀਂ ਹੋਇਆ। ਲੰਚ ਤੱਕ ਭਾਰਤ ਦੇ ਚਾਰ ਵਿਕਟ ਸਿਰਫ 56 ਦੌੜਾਂ 'ਤੇ ਹੀ ਡਿੱਗ ਗਏ। ਪਹਿਲੇ ਸੈਸ਼ਨ ਦੇ 27 ਓਵਰ ਪੂਰੀ ਤਰ੍ਹਾਂ ਨਾਲ ਕੰਗਾਰੂ ਟੀਮ ਦੇ ਨਾਂ ਹੀ ਰਹੇ।
ਭਾਰਤੀ ਟੀਮ 'ਚ ਰੋਹਿਤ ਸ਼ਰਮਾ ਨੂੰ ਜਗ੍ਹਾ ਦਿੱਤੀ ਗਈ। ਭਾਰਤੀ ਟੀਮ ਨੂੰ ਪਹਿਲਾ ਝਟਕਾ ਦੂਜੇ ਓਵਰ 'ਚ ਲਗ ਗਿਆ ਜਦੋਂ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਸਿਰਫ 2 ਦੌੜਾਂ ਬਣਾ ਕੇ ਹੇਜ਼ਲਵੁੱਡ ਦਾ ਸ਼ਿਕਾਰ ਬਣੇ। ਛੇਵੇਂ ਓਵਰ 'ਚ ਮੁਰਲੀ ਵਿਜੇ 11 ਦੌੜਾਂ ਬਣਾ ਕੇ ਸਟਾਰਕ ਦਾ ਸ਼ਿਕਾਰ ਬਣ ਗਏ। ਟੀਮ ਇੰਡੀਆ ਨੂੰ ਸਭ ਤੋਂ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਕਪਤਾਨ ਕੋਹਲੀ ਸਿਰਫ 3 ਦੌੜਾਂ 'ਤੇ ਪੈਟ ਕਮਿੰਸ ਨੂੰ ਆਪਣਾ ਵਿਕਟ ਫੜਾ ਬੈਠੇ। ਹਾਲਾਂਕਿ ਕੋਹਲੀ ਦੇ ਵਿਕਟ ਲਈ ਉਸਮਾਨ ਖਵਾਜਾ ਦੀ ਵੀ ਸ਼ਲਾਘਾ ਕਰਨੀ ਹੋਵੇਗੀ ਜਿਨ੍ਹਾਂ ਨੇ ਖੱਬੇ ਪਾਸੇ ਡਾਈਵ ਲਗਾ ਕੇ ਬਿਹਤਰੀਨ ਕੈਚ ਫੜਿਆ।
ਪਹਿਲੇ 11 ਓਵਰਾਂ 'ਚ ਹੀ ਟੀਮ ਇੰਡੀਆ 19 ਦੌੜਾਂ 'ਤੇ ਤਿੰਨ ਵਿਕਟ ਗੁਆ ਚੁੱਕੀ ਸੀ। ਲੰਚ ਤੋਂ ਪਹਿਲਾਂ ਹੇਜ਼ਲਵੁੱਡ ਨੇ ਰਹਾਨੇ ਨੂੰ ਵੀ ਹੈਂਡਸਕਾਂਬ ਦੇ ਹੱਥੋਂ 13 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰਾ ਕੇ ਭਾਰਤ ਨੂੰ ਚੌਥਾ ਝਟਕਾ ਦੇ ਦਿੱਤਾ। ਇਸ ਤੋਂ ਬਾਅਦ ਨਾਥਨ ਲਿਓਨੇ ਨੇ ਰੋਹਿਤ ਸ਼ਰਮਾ ਨੂੰ 37 ਦੌੜਾਂ ਦੇ ਨਿੱਜੀ ਸਕੋਰ 'ਤੇ ਮਾਰਕਸ ਹੈਰਿਸ ਦੇ ਹੱਥੋਂ ਕੈਚ ਆਊਟ ਕਰਾ ਦਿੱਤਾ।
ਦੂਜੇ ਟੈਸਟ ਮੈਚ 'ਚ ਪ੍ਰਿਥਵੀ ਸ਼ਾਅ ਦੇ ਫਿਟ ਹੋਣ ਦੀ ਉਮੀਦ
NEXT STORY