ਨਵੀਂ ਦਿੱਲੀ- ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਇਕ ਮਿਸ਼ਨ ਦੇ ਨਾਲ ਟੂਰਨਾਮੈਂਟ 'ਚ ਉਤਰਨਗੇ। ਪਿਛਲੇ ਸੀਜ਼ਨ 'ਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਸ ਨੂੰ ਫਾਈਨਲ 'ਚ ਹਰਾ ਕੇ 5ਵੀਂ ਵਾਰ ਖਿਤਾਬ ਜਿੱਤਿਆ ਸੀ। ਇਸ ਵਾਰ ਮੁੰਬਈ ਖਿਤਾਬ ਜਿੱਤਣ 'ਚ ਸਫਲ ਰਹੀ ਤਾਂ ਇਹ 6ਵੀਂ ਵਾਰ ਹੋਵੇਗਾ। ਰੋਹਿਤ ਸ਼ਰਮਾ ਜਿੱਥੇ ਕਪਤਾਨ ਦੇ ਤੌਰ 'ਤੇ ਆਈ. ਪੀ. ਐੱਲ. ਦੇ ਸਫਲ ਕਪਤਾਨ ਹਨ ਤਾਂ ਰਿਕਾਰਡ ਬਣਾਉਣ ਦੇ ਮਾਮਲੇ 'ਚ ਵੀ ਬਹੁਤ ਅੱਗੇ ਰਹਿੰਦੇ ਹਨ। ਇਸ ਵਾਰ ਹਿੱਟ ਮੈਨ ਕੁਝ ਅਜਿਹੇ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ ਜੋ ਹੈਰਾਨ ਕਰਨ ਵਾਲੇ ਹੋਣਗੇ। ਦੇਖੋ ਰੋਹਿਤ ਸ਼ਰਮਾ ਦੇ ਬਣਨ ਵਾਲੇ ਰਿਕਾਰਡ-
ਇਹ ਖ਼ਬਰ ਪੜ੍ਹੋ- IPL 2021 'ਚ ਧੋਨੀ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਦੇਖੋ ਪੂਰੀ ਲਿਸਟ
ਕੈਚ ਕਰਨ ਦਾ ਬਣਾਉਣਗੇ ਰਿਕਾਰਡ
ਆਈ. ਪੀ. ਐੱਲ. 'ਚ ਰੋਹਿਤ ਸ਼ਰਮਾ ਨੇ ਹੁਣ ਤੱਕ 89 ਕੈਚ ਕੀਤੇ ਹਨ। 100 ਕੈਚ ਪੂਰੇ ਕਰਨ 'ਚ ਰੋਹਿਤ ਸ਼ਰਮਾ ਸਿਰਫ 11 ਕੈਚ ਪਿੱਛੇ ਹਨ। ਹੁਣ ਤੱਕ ਆਈ. ਪੀ. ਐੱਲ. ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਕੈਚ ਹਾਸਲ ਕਰਨ ਦਾ ਰਿਕਾਰਡ ਸੁਰੇਸ਼ ਰੈਨਾ ਦੇ ਨਾਂ ਹੈ। ਰੈਨਾ ਨੇ ਹੁਣ ਤੱਕ ਟੂਰਨਾਮੈਂਟ 'ਚ ਕੁੱਲ 102 ਕੈਚ ਕੀਤੇ ਹਨ। ਮੁੰਬਈ ਦੇ ਹੀ ਪੋਲਾਰਡ ਨੇ ਆਈ. ਪੀ. ਐੱਲ. 'ਚ 90 ਕੈਚ ਕੀਤੇ ਹਨ।
ਇਹ ਖ਼ਬਰ ਪੜ੍ਹੋ- ਗਾਂਗੁਲੀ ਨੇ ਬਾਓ-ਬਬਲ ਨੂੰ ਮੰਨਿਆ ਮੁਸ਼ਕਿਲ, ਭਾਰਤੀ ਖਿਡਾਰੀਆਂ ਨੂੰ ਲੈ ਕੇ ਦਿੱਤਾ ਇਹ ਬਿਆਨ
ਛੱਕਿਆਂ ਦਾ ਰਿਕਾਰਡ-
ਟੀ-20 'ਚ ਰੋਹਿਤ ਸ਼ਰਮਾ ਨੇ ਹੁਣ ਤੱਕ 386 ਛੱਕੇ ਲਗਾਏ ਹਨ। ਟੀ-20 ਕ੍ਰਿਕਟ 'ਚ 400 ਚੱਕੇ ਪੂਰੇ ਕਰਨ ਤੋਂ 14 ਛੱਕੇ ਦੂਰ ਹਨ। ਇਸ ਸਮੇਂ ਰੋਹਿਤ ਸ਼ਰਮਾ ਟੀ-20 ਕ੍ਰਿਕਟ 'ਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਹਨ। 400 ਛੱਕੇ ਪੂਰੇ ਹੁੰਦੇ ਹੀ 400 ਛੱਕਿਆਂ ਦੇ ਕਲੱਬ 'ਚ ਸ਼ਾਮਲ ਹੋ ਜਾਣਗੇ।
ਇਹ ਖ਼ਬਰ ਪੜ੍ਹੋ- ਸਰਕਾਰ ਦੇ ਮੁਫ਼ਤ ਬੱਸ ਸਫ਼ਰ ਨੇ ਵਧਾਈਆਂ ਨਿੱਜੀ ਟਰਾਂਸਪੋਰਟਾਂ ਦੀਆਂ ਮੁਸ਼ਕਲਾਂ
ਕਪਤਾਨ ਦੇ ਤੌਰ 'ਤੇ ਬਣਾਉਣਗੇ ਰਿਕਾਰਡ-
ਆਈ. ਪੀ. ਐੱਲ. 'ਚ ਰੋਹਿਤ ਸ਼ਰਮਾ ਨੇ ਬਤੌਰ ਕਪਤਾਨ ਹੁਣ ਤੱਕ 68 ਮੈਚ ਜਿੱਤਣ 'ਚ ਸਫਲ ਰਹੇ ਹਨ। ਆਈ. ਪੀ. ਐੱਲ. ਦੇ ਇਤਿਹਾਸ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਮੈਚ ਜਿੱਤਣ ਦਾ ਰਿਕਾਰਡ ਧੋਨੀ ਦੇ ਨਾਂ ਹੈ। ਧੋਨੀ ਨੇ ਆਪਣੀ ਟੀਮ ਨੂੰ 110 ਮੈਚਾਂ 'ਚ ਜਿੱਤ ਹਾਸਲ ਕਰਵਾਈ ਹੈ। ਇਸ ਦੌਰਾਨ ਗੌਤਮ ਗੰਭੀਰ ਨੇ ਆਈ. ਪੀ. ਐੱਲ. 'ਚ ਕਪਤਾਨ ਦੇ ਤੌਰ 'ਤੇ 71 ਮੈਚ ਜਿੱਤੇ ਹਨ। ਯਾਨੀ ਰੋਹਿਤ ਇਸ ਆਈ. ਪੀ. ਐੱਲ. 'ਚ 4 ਮੈਚ ਜਿੱਤਣ ਦੇ ਨਾਲ ਹੀ ਗੰਭੀਰ ਦੇ ਰਿਕਾਰਡ ਨੂੰ ਤੋੜ ਦੇਣਗੇ।
ਇਹ ਖ਼ਬਰ ਪੜ੍ਹੋ- ਸਿਵਲ ਹਸਪਤਾਲ ਦੇ ਇਕ ਡਾਕਟਰ ਤੇ 4 ਨਰਸਾਂ ਸਮੇਤ 6 ਮੁਲਾਜ਼ਮ ਪਾਜ਼ੇਟਿਵ
ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਵਲੋਂ ਬਣਾਉਣਗੇ ਇਹ ਰਿਕਾਰਡ-
ਮੁੰਬਈ ਇੰਡੀਅਨਜ਼ ਵਲੋਂ ਰੋਹਿਤ 4500 ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਵੀ ਬਣ ਜਾਣਗੇ। ਹੁਣ ਤੱਕ ਰੋਹਿਤ ਨੇ ਮੁੰਬਈ ਵਲੋਂ ਖੇਡਦੇ ਹੋਏ ਆਈ. ਪੀ. ਐੱਲ. 'ਚ 4333 ਦੌੜਾਂ ਬਣਾਈਆਂ ਹਨ। 167 ਦੌੜਾਂ ਹੋਰ ਬਣਾਉਂਦੇ ਹੀ ਰੋਹਿਤ ਸ਼ਰਮਾ ਮੁੰਬਈ ਵਲੋਂ 4500 ਆਈ. ਪੀ. ਐੱਲ. ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਬਣ ਜਾਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਿੱਲੀ ਦੇ ਖਿਤਾਬ ਜਿੱਤਣ ਦੀਆਂ ਉਮੀਦਾਂ ਦਾ ਦਾਰੋਮਦਾਰ ਨੌਜਵਾਨ ਕਪਤਾਨ ਪੰਤ ’ਤੇ
NEXT STORY