ਐਡੀਲੇਡ— ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖਿਲਾਫ ਪਹਿਲੇ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ ਜਦੋਂ ਬੱਲੇਬਾਜ਼ੀ ਲਈ ਮੈਦਾਨ 'ਚ ਜਾ ਰਹੇ ਸਨ ਤਾਂ ਇੱਥੇ ਸਟੇਡੀਅਮ 'ਚ ਮੌਜੂਦ ਆਸਟਰੇਲੀਆਈ ਦਰਸ਼ਕਾਂ ਦੇ ਇਕ ਵਰਗ ਨੇ ਉਸ ਦੀ ਹੂਟਿੰਗ ਸ਼ੁਰੂ ਕਰ ਦਿੱਤੀ। ਲੋਕੇਸ਼ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਕੋਹਲੀ ਬੱਲੇਬਾਜ਼ੀ ਲਈ ਉਤਰੇ। ਕੋਹਲੀ ਨੂੰ ਪਹਿਲੀ ਪਾਰੀ ਦੌਰਾਨ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ।
ਆਸਟਰੇਲੀਆਈ ਬੱਲੇਬਾਜ਼ ਟ੍ਰੇਵਿਸ ਹੇਡ ਅਤੇ ਸਾਬਕਾ ਕਪਤਾਨ ਰਿੰਕੀ ਪੋਂਟਿੰਗ ਨੇ ਹਾਲਾਂਕਿ ਦਰਸ਼ਕਾਂ ਦੇ ਇਸ ਵਤੀਰੇ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾਰ ਕਿ ਉਹ ਸ਼ਾਨਦਾਰ ਬੱਲੇਬਾਜ਼ ਹੈ ਅਤੇ ਸ਼ਾਇਦਾ ਅਜਿਹਾ ਖਿਡਾਰੀ ਨਹੀਂ ਹੈ ਜਿਸ ਦੀ ਹੂਟਿੰਗ ਕੀਤੀ ਜਾਵੇ। ਉਸ ਦੀ ਜਰੂਰਤ ਨਹੀਂ ਸੀ ਪਰ ਉਹ ਦਰਸ਼ਕ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਅਜਿਹੀਆਂ ਚੀਜ਼ਾਂ ਨੂੰ ਨਜ਼ਰਅੰਦਾਜ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਾਡੇ ਲਈ ਇਹ ਚੀਜ਼ਾਂ ਮਾਇਨੇ ਰੱਖਦੀਆਂ ਹਨ। ਸਾਡੇ ਲਈ ਮੈਦਾਨ ਦੇ ਅੰਦਰ ਜੋ ਹੋ ਰਿਹਾ ਉਹ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਕਿਸੇ ਹੋਰ ਗੱਲ 'ਤੇ ਸਾਡਾ ਧਿਆਨ ਨਹੀਂ ਹੈ। ਉਹ ਜੋ ਚਾਹੁੰਦੇ ਹਨ ਕਰ ਸਕਦੇ ਹਨ। ਅਸੀਂ ਜਦੋਂ ਤੱਕ ਵਧੀਆ ਖੇਡ ਰਹੇ ਹਾਂ ਉਦੋਂ ਤੱਕ ਖੁਸ਼ ਹਾਂ।
ਪੋਂਟਿੰਗ ਨੇ ਵੀ ਦਰਸ਼ਕਾਂ ਦੇ ਰਵੱਇਏ 'ਤੇ ਹੈਰਾਨੀ ਜਿਤਾਉਂਦੇ ਹੋਏ ਕਿਹਾ ਕਿ ਮੈਨੂੰ ਇਹ ਦੇਖ ਕੇ ਬਿਲਕੁੱਲ ਵਧੀਆ ਨਹੀਂ ਲੱਗਿਆ। ਉਨ੍ਹਾਂ ਨੇ ਕਿਹਾ ਕਿ ਇਕ ਖਿਡਾਰੀ ਦੇ ਤੌਰ 'ਤੇ ਮੇਰੇ ਨਾਲ ਇੰਗਲੈਂਡ 'ਚ ਅਜਿਹਾ ਹੋਇਆ ਸੀ ਤਾਂ ਮੈਂ ਬਿਲਕੁੱਲ ਵੀ ਪਰੇਸ਼ਾਨ ਨਹੀਂ ਹੋਇਆ ਸੀ। ਕੋਹਲੀ ਨਾਲ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ। 2011-12 ਦੇ ਆਸਟਰੇਲੀਆ ਦੌਰੇ 'ਤੇ ਵੀ ਉਨ੍ਹਾਂ ਨੇ ਸਿਡਨੀ ਦੇ ਮੈਦਾਨ 'ਚ ਦਰਸ਼ਕਾਂ ਦੀ ਹੁਟਿੰਗ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਾਲ ਇੰਗਲੈਂਡ ਦੌਰੇ 'ਤੇ ਐਜਬੇਸਟਨ 'ਚ ਪਹਿਲੇ ਟੈਸਟ ਮੈਚ 'ਚ ਦਰਸ਼ਕਾਂ ਦੇ ਅਜਿਹੇ ਵਤੀਰੇ ਦਾ ਸਾਹਣਾ ਕਰਨਾ ਪਿਆ ਸੀ। ਆਈ.ਪੀ.ਐੱਲ. 'ਚ ਮੁੰਬਈ ਇੰਡੀਅਨਸ ਖਿਲਾਫ ਮੈਚ ਵਾਨਖੇੜੇ ਸਟੇਡੀਅਮ 'ਚ ਭਾਰਤੀ ਦਰਸ਼ਕਾਂ ਨੇ ਰਾਇਲ ਚੈਲੇਂਜਰ ਬੈਂਗਲੁਰੂ ਦੇ ਇਸ ਕਪਤਾਨ ਦੀ ਹੂਟਿੰਗ ਕੀਤੀ ਸੀ।
Hockey WC 2018 : ਭਾਰਤ ਨੇ ਕਨੇਡਾ ਨੂੰ 5-1 ਨਾਲ ਹਰਾ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
NEXT STORY