ਕੋਲੰਬੋ— ਭਾਰਤੀ ਟੀਮ ਸ਼੍ਰੀਲੰਕਾ ਦੌਰੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਸਨੇ ਸ਼੍ਰੀਲੰਕਾ ਨੂੰ ਦੂਜੇ ਟੈਸਟ ਮੈਚ ਵਿੱਚ ਇਕ ਪਾਰੀ ਅਤੇ 53 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅਜੇਤੂ ਲੀਡ ਹਾਸਲ ਕਰ ਲਈ ਹੈ। ਬੱਲੇਬਾਜਾਂ ਦੇ ਨਾਲ-ਨਾਲ ਗੇਂਦਬਾਜਾਂ ਨੇ ਵੀ ਗਜਬ ਦਾ ਖੇਡ ਵਿਖਾਇਆ ਹੈ। ਖਾਸ ਤੌਰ ਤੇ ਸਪਿਨ ਉਸਤਾਦ ਆਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੇ ਅੱਗੇ ਤਾਂ ਸ਼੍ਰੀਲੰਕਾਈ ਬੱਲੇਬਾਜ ਕਮਜੋਰ ਨਜ਼ਰ ਆ ਰਹੇ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ ਵੀ ਟੀਮ ਦੇ ਇਸ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ ਹਨ। ਇਸ ਸਭ ਵਿਚਾਲੇ ਕਪਤਾਨ ਨੇ ਇੱਕ ਆਲਰਾਊਂਡਰ ਦੀ ਖੂਬ ਤਾਰੀਫ ਕੀਤੀ ਹੈ ਅਤੇ ਉਸਨੂੰ ਟੀਮ ਲਈ ਬੇਸ਼ਕੀਮਤੀ ਕਰਾਰ ਦਿੱਤਾ ਹੈ।
ਇਸ ਖਿਡਾਰੀ 'ਤੇ ਫਿਦਾ ਹੋ ਗਏ ਹਨ ਵਿਰਾਟ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਰਵਿੰਦਰ ਜਡੇਜਾ ਦੀ ਆਲਰਾਊਂਡ ਸਮਰੱਥਾ ਲਈ ਤਾਰੀਫ ਕੀਤੀ ਅਤੇ ਕਿਹਾ ਕਿ ਸੌਰਾਸ਼ਟਰ ਦਾ ਇਹ ਕ੍ਰਿਕਟਰ ਬੇਸ਼ਕੀਮਤੀ ਹੈ ਅਤੇ ਖਾਸ ਤੌਰ 'ਤੇ ਟੈਸਟ ਟੀਮ ਵਿੱਚ ਸੰਤੁਲਨ ਪੈਦਾ ਕਰਦਾ ਹੈ।
ਬਿਰਲੇ ਹੁੰਦੇ ਹਨ ਅਜਿਹੇ ਖਿਡਾਰੀ
ਕੋਹਲੀ ਨੇ ਜਡੇਜਾ ਦੀ ਤਾਰੀਫ ਕਰਦੇ ਹੋਏ ਕਿਹਾ, ''ਅਜਿਹੇ ਖਿਡਾਰੀ ਘੱਟ ਹੁੰਦੇ ਹਨ ਜੋ ਦੋਨੋਂ ਗੇਂਦ ਅਤੇ ਬੱਲੇ ਵਿੱਚ ਮੁਹਾਰਤ ਰੱਖਦੇ ਹੋਣ, ਇਸ ਲਈ ਅਸੀ ਮੰਨਦੇ ਹਾਂ ਕਿ ਉਹ ਬੇਸ਼ਕੀਮਤੀ ਹਨ। ਖਾਸ ਤੌਰ 'ਤੇ ਲੰਬੀ ਫਾਰਮੈਟ ਵਿੱਚ ਜਿੱਥੇ ਉਹ ਬਹੁਤ ਵਧੀਆ ਸੰਤੁਲਨ ਪੈਦਾ ਕਰਦੇ ਹਨ। ਜਡੇਜਾ ਖੇਡ ਦੇ ਕਿਸੇ ਵੀ ਪੜਾਅ ਵਿੱਚ ਤੇਜੀ ਨਾਲ 60 ਤੋਂ 70 ਦੌੜਾਂ ਬਣਾ ਸਕਦਾ ਹੈ ਅਤੇ ਇਸ ਨਾਲ ਵਾਸਤਵ ਵਿੱਚ ਮੈਚ ਦਾ ਪਾਸਾ ਪਲਟ ਸਕਦਾ ਹੈ। ਲਾਰਡਸ ਨੂੰ ਯਾਦ ਕਰੋ। ਆਸਟਰੇਲੀਆ ਖਿਲਾਫ ਧਰਮਸ਼ਾਲਾ ਨੂੰ ਯਾਦ ਕਰੋ। ਇਹ ਮਹੱਤਵਪੂਰਣ ਪਾਰੀਆਂ ਸੀ। ਮੋਹਾਲੀ ਵਿੱਚ ਇੰਗਲੈਂਡ ਖਿਲਾਫ ਉਸਨੇ 90 ਦੌੜਾਂ ਬਣਾਈਆਂ ਸਨ।''
ਕੋਹਲੀ ਨੇ ਕਿਹਾ, ''ਉਸ ਵਿੱਚ ਯੋਗਤਾ ਹੈ ਅਤੇ ਉਸਨੂੰ ਉਸ ਉੱਤੇ ਵਿਸ਼ਵਾਸ ਹੈ। ਉਸਨੇ ਪਿਛਲੇ ਇੱਕ ਸਾਲ ਵਿੱਚ ਆਪਣੀ ਬੱਲੇਬਾਜੀ ਉੱਤੇ ਸਖਤ ਮਿਹਨਤ ਕੀਤੀ। ਉਹ ਇੰਨੀ ਜਿਆਦਾ ਗੇਂਦਬਾਜੀ ਕਰਦਾ ਹੈ ਕਿ ਬਾਕੀ ਚੀਜ਼ਾਂ ਪਿੱਛੇ ਛੁੱਟ ਜਾਂਦੀਆਂ ਹਨ, ਪਰ ਹੁਣ ਉਹ ਉਨ੍ਹਾਂ ਵਿੱਚ ਵੀ ਅੱਗੇ ਵੱਧ ਰਿਹਾ ਹੈ।''
ਸੀਰੀਜ਼ ਜਿੱਤਣ ਤੋਂ ਬਾਅਦ ਵਿਰਾਟ ਬ੍ਰੀਗੇਡ ਨੇ ਪੂਲ 'ਚ ਕੁਝ ਇਸ ਤਰ੍ਹਾਂ ਕੀਤੀ ਖੂਬ ਮਸਤੀ (ਵੀਡੀਓ)
NEXT STORY