ਸਪੋਰਟਸ ਡੈਸਕ— ਨਿਊਜ਼ੀਲੈਂਡ 'ਤੇ ਦੂਜੇ ਟੀ-20 'ਚ 7 ਵਿਕਟਾਂ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਅਸੀਂ ਅੱਜ ਖਾਸ ਕਰ ਗੇਂਦ ਦੇ ਨਾਲ ਚੰਗਾ ਪ੍ਰਦਰਸ਼ਨ ਕੀਤਾ। ਗੇਂਦਬਾਜ਼ਾਂ ਨੇ ਪੂਰੇ ਕੰਟਰੋਲ 'ਚ ਗੇਂਦਬਾਜ਼ੀ ਕੀਤੀ। ਜਿਸ ਕਰਕੇ ਸਾਨੂੰ ਕਾਫੀ ਫਾਇਦਾ ਹੋਇਆ। ਅੱਜ ਅਸੀਂ ਜਿਸ ਲਾਈਨ ਅਤੇ ਲੈਂਥ ਨਾਲ ਗੇਂਦਬਾਜ਼ੀ ਕੀਤੀ ਹੈ, ਇਹ ਦਿੱਖਾ ਰਿਹਾ ਸੀ ਕਿ ਇਹ ਵਿਕਟ ਕਿਵੇਂ ਖੇਡ ਰਹੀ ਹੈ। ਅਜਿਹੀ ਵਿਕਟ 'ਤੇ ਤਾਂ ਅਸੀਂ ਨਿਸ਼ਚਿਤ ਤੌਰ 'ਤੇ ਪਹਿਲਾਂ ਗੇਂਦਬਾਜੀ ਕਰਨਾ ਚਾਹਾਂਗੇ। ਕੋਹਲੀ ਬੋਲੇ- ਗੇਂਦਬਾਜ਼ਾਂ ਦੇ ਕਾਰਨ ਸਾਨੂੰ ਨਿਊਜ਼ੀਲੈਂਡ ਨੂੰ ਇਨ੍ਹੇ ਘੱਟ ਸਕੋਰ 'ਤੇ ਸੀਮਿਤ ਕਰਨ 'ਚ ਮਦਦ ਮਿਲੀ। ਮੈਨੂੰ ਲੱਗ ਰਿਹਾ ਸੀ ਕਿ ਪਹਿਲੀ ਪਾਰੀ 'ਚ ਇਸ ਪਿੱਚ 'ਤੇ ਸਕੋਰ 160 ਦੇ ਨੇੜੇ ਜਾਵੇਗਾ। ਅਸੀਂ ਮੈਦਾਨ ਦੇ ਹਰ ਕੋਨੇ ਨੂੰ ਬਿਹਤਰ ਤਰੀਕੇ ਨਾਲ ਸੱਮਝਿਆ, ਪਿੱਚ ਕਿਵੇਂ ਖੇਡ ਰਹੀ ਸੀ, ਨਿਊਜ਼ੀਲੈਂਡ ਦੇ ਬੱਲੇਬਾਜ਼ ਕਿਸ ਤਰ੍ਹਾਂ ਨਾਲ ਸੰਪਰਕ ਕਰ ਰਹੇ ਸਨ । ਸਾਨੂੰ ਕੁੱਝ ਬਦਲਾਅ ਕਰਨੇ ਪਏ ਅਤੇ ਇਕ ਕਪਤਾਨ ਦੇ ਤੌਰ 'ਤੇ ਵੀ ਮੈਨੂੰ ਆਪਣੇ ਫੈਸਲਿਆਂ 'ਤੇ ਸੋਚਣਾ ਪਿਆ। ਕੋਹਲੀ ਨੇ ਜਡੇਜਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਸਰਵਸ਼੍ਰੇਸ਼ਠ ਆਉਣਾ ਹੀ ਸੀ।ਚਾਹਲ ਅਤੇ ਬੁਮਰਾਹ ਇਕ ਵਾਰ ਫਿਰ ਤੋਂ ਕਮਾਲ ਕਰਦੇ ਨਜ਼ਰ ਆਏ। ਫੀਲਡਿੰਗ 'ਚ ਕੁਝ ਖਰਾਬ ਮੌਕਿਆਂ ਨੂੰ ਛੱਡ ਕੇ ਅਸੀਂ ਚੰਗੇ ਰਹੇ। ਜੇਕਰ ਤੁਹਾਡੀ ਟੀਮ ਅਜਿਹੇ ਸਾਰੇ ਵਿਭਾਗਾਂ 'ਚ ਪ੍ਰਦਰਸ਼ਨ ਕਰਦੀ ਹੈ ਤਾਂ ਤੁਹਾਨੂੰ ਮਦਦ ਜਰੂਰ ਮਿਲਦੀ ਹੈ। ਅਸੀਂ ਦੋ ਮੈਚ ਜਿੱਤ ਚੁੱਕੇ ਹਾਂ। ਅਸੀਂ ਚੁਣੌਤੀ ਲਈ ਤਿਆਰ ਹਾਂ। ਹਾਲਾਂਕਿ ਮੈਨੂੰ ਇਹ ਵੀ ਪਤਾ ਹੈ ਕਿ ਨਿਊਜ਼ੀਲੈਂਡ ਵੀ ਵਾਪਸੀ ਕਰ ਸਕਦਾ ਹੈ।
ਭਾਰਤ ਟੋਕੀਓ ਓਲੰਪਿਕ 'ਚ ਖਿਡਾਰੀਆਂ ਦਾ ਪੂਰਾ ਸਮਰਥਨ ਕਰੇਗਾ : ਕੋਵਿੰਦ
NEXT STORY