ਸਿਡਨੀ- ਭਾਰਤੀ ਕਪਤਾਨ ਤੇ ਰਨ ਮਨੀਸ਼ ਵਿਰਾਟ ਕੋਹਲੀ ਵਨ ਡੇ ਸੀਰੀਜ਼ ਦੌਰਾਨ ਸਭ ਤੋਂ ਤੇਜ਼ 12 ਹਜ਼ਾਰੀ ਬਣਨ ਦੇ ਟੀਚੇ ਦੇ ਨਾਲ ਉਤਰੇਗਾ। ਭਾਰਤੀ ਕਪਤਾਨ ਨੂੰ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਨ ਲਈ ਸਭ ਤੋਂ ਮੁੱਖ ਦਾਅਵੇਦਾਰ ਮੰਨਿਆ ਜਾਂਦਾ ਹੈ। ਵਿਰਾਟ ਕੋਲ ਵਨ ਡੇ ਸੀਰੀਜ਼ ਵਿਚ ਸਭ ਤੋਂ ਤੇਜ਼ 12 ਹਜ਼ਾਰੀ ਬਣਨ ਦਾ ਮੌਕਾ ਰਹੇਗਾ। ਉਹ ਅਜੇ ਇਸ ਉਪਲੱਬਧੀ ਤੋਂ ਸਿਰਫ 133 ਦੌੜਾਂ ਦੂਰ ਹੈ। 3 ਮੈਚਾਂ ਦੀ ਇਸ ਸੀਰੀਜ਼ ਵਿਚ ਵਿਰਾਟ ਇਸ ਉਪਲੱਬਧੀ ਨੂੰ ਹਾਸਲ ਕਰ ਸਕਦਾ ਹੈ। ਸੀਰੀਜ਼ ਵਿਚ 133 ਦੌੜਾਂ ਬਣਾਉਂਦੇ ਹੀ ਵਿਰਾਟ ਵਨ ਡੇ ਵਿਚ 12 ਹਜ਼ਾਰ ਦੌੜਾਂ ਦੇ ਸ਼ਿਖਰ 'ਤੇ ਪਹੁੰਚਣ ਵਾਲਾ ਦੁਨੀਆ ਦਾ ਛੇਵਾਂ ਖਿਡਾਰੀ ਬਣ ਜਾਵੇਗਾ।
ਵਿਰਾਟ ਕੋਹਲੀ ਵਨ ਡੇ ਵਿਚ ਸਭ ਤੋਂ ਤੇਜ਼ 12 ਹਜ਼ਾਰ ਬਣਨ ਦਾ ਵੀ ਮੌਕਾ ਰਹੇਗਾ ਤੇ ਇਸ ਮਾਮਲੇ ਵਿਚ ਉਹ ਮਾਸਟਰ ਬਲਾਸਟਰ ਸਚਿਨ ਦਾ ਰਿਕਾਰਡ ਤੋੜ ਸਕਦਾ ਹੈ । ਸਚਿਨ ਨੇ 12 ਹਜ਼ਾਰ ਦੌੜਾਂ ਤਕ ਪਹੁੰਚਣ ਲਈ 300 ਪਾਰੀਆਂ ਖੇਡੀਆਂ ਸਨ ਤੇ 13 ਸਾਲ 73 ਦਿਨ ਦਾ ਸਮਾਂ ਲਿਆ ਸੀ। ਵਿਰਾਟ ਦੀਆਂ ਅਜੇ 248 ਮੈਚਾਂ ਵਿਚ 11867 ਦੌੜਾਂ ਹਨ ਤੇ ਉਸ ਨੇ 239 ਪਾਰੀਆਂ ਖੇਡੀਆਂ ਸਨ। ਵਿਰਾਟ ਨੇ ਆਪਣੇ ਵਨ ਡੇ ਕਰੀਅਰ ਦੀ ਸ਼ੁਰੂਆਤ 18 ਅਗਸਤ 2008 ਨੂੰ ਕੀਤੀ ਸੀ ਤੇ ਵਨ ਡੇ ਕ੍ਰਿਕਟ ਵਿਚ ਉਸ ਨੂੰ ਅਜੇ 12 ਸਾਲ ਤੋਂ ਕੁਝ ਵੱਧ ਸਮਾਂ ਹੋਇਆ ਹੈ। ਇਸ ਆਧਾਰ 'ਤੇ ਉਹ ਸਚਿਨ ਦੇ ਪਾਰੀਆਂ ਤੇ ਸਮਾਂ ਦੇ ਦੋਵੇਂ ਰਿਕਾਰਡ ਤੋੜ ਸਕਦਾ ਹੈ।
IND vs AUS : ਸਿਡਨੀ 'ਚ ਪਹਿਲੇ ਵਨ-ਡੇ ਤੋਂ ਪਰਤਨਗੇ ਦਰਸ਼ਕ
NEXT STORY