ਨਵੀਂ ਦਿੱਲੀ— ਇਨ੍ਹਾਂ ਦਿਨ੍ਹਾਂ 'ਚ ਭਾਰਤੀ ਟੀਮ ਬ੍ਰਿਟੇਨ ਦੌਰੇ 'ਤੇ ਹੈ। ਜਿੱਥੇ ਉਹ ਪਹਿਲਾਂ ਆਇਰਲੈਂਡ ਦੇ ਖਿਲਾਫ ਦੋ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਹਾਲਾਂਕਿ ਇਕ ਮੈਚ 27 ਜੂਨ ਨੂੰ ਹੋ ਚੁੱਕਿਆ ਹੈ ਜਿਸ 'ਚ ਭਾਰਤ ਨੇ 76 ਦੌੜਾਂ ਨਾਲ ਆਇਰਲੈਂਡ ਨੂੰ ਹਰਾਇਆ। ਹੁਣ ਦੂਜਾ ਮੈਚ ਅੱਜ ਯਾਨੀ 29 ਜੂਨ ਨੂੰ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਮੰਗ ਕੀਤੀ ਹੈ ਕਿ ਪਹਿਲਾਂ ਮੈਚ ਤੋਂ ਬਾਹਰ ਰਹਿਣ ਵਾਲੇ ਕੇ.ਐੱਲ. ਰਾਹੁਲ ਨੂੰ ਟੀਮ 'ਚ ਮੌਕਾ ਮਿਲਣਾ ਚਾਹੀਦਾ ਹੈ।
ਸਹਿਵਾਗ ਨੇ ਕਿਹਾ, 'ਟੀਮ ਇੰਡੀਆ ਨੂੰ ਆਪਣੀ ਓਪਨਿੰਗ ਜੋੜੀ (ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ) 'ਚ ਬਦਲਾਅ ਨਹੀਂ ਕਰਨਾ ਚਾਹੀਦਾ। ਪਰ ਤੀਜੇ ਨੰਬਰ 'ਤੇ ਰਾਹੁਲ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਦਿਨੇਸ਼ ਕਾਰਤਿਕ ਦੀ ਜਗ੍ਹਾ ਮੌਕਾ ਮਿਲਨਾ ਚਾਹੀਦਾ ਹੈ। ਚੌਥੇ ਨੰਬਰ 'ਤੇ ਵਿਰਾਟ ਕੋਹਲੀ ਅਤੇ ਐੱਮ.ਐੱਸ ਧੋਨੀ ਨੂੰ ਉਤਾਰਨਾ ਚਾਹੀਦਾ ਹੈ। ਰਾਹੁਲ ਨੂੰ ਮੌਕਾ ਇਸ ਲਈ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਬੱਲੇਬਾਜ਼ੀ 'ਚ ਗਹਿਰਾਈ ਲਿਆਉਣਗੇ।
ਵਿਸਫੋਕਟ ਬੱਲੇਬਾਜ਼ ਰਹੇ ਸਹਿਵਾਗ ਨੇ ਸ਼ਾਇਦ ਇਸ ਲਈ ਇਹ ਰਾਏ ਦਿੱਤੀ ਕਿਉਂਕਿ ਰਾਹੁਲ ਨੇ ਆਈ.ਪੀ.ਐੱਲ. 'ਚ ਤਾਬੜਤੋੜ ਬੱਲੇਬਾਜ਼ੀ ਕੀਤੀ ਸੀ ਅਤੇ ਆਪਣੇ ਦਮ 'ਤੇ ਕਿੰਗਜ਼ ਇਲੈਵਨ ਪੰਜਾਬ ਨੂੰ ਮੈਚ ਵੀ ਜਿਤਾਵੇਗੀ। ਰਾਹੁਲ ਤੀਜੇ ਬੱਲੇਬਾਜ਼ ਰਹੇ ਜਿਨ੍ਹਾਂ ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਰਾਹੁਲ ਨੇ 14 ਮੈਚਾਂ 'ਚ 6 ਅਰਧਸੈਂਕੜੇ ਦੀ ਮਦਦ ਤੋਂ 659 ਦੌੜਾਂ ਬਣਾਈਆਂ ਸਨ।
ਫੀਫਾ ਵਰਲਡ ਕੱਪ 'ਤੇ ਵਿਜੇ ਮਾਲਿਆ ਦੇ ਕਰਜੇ ਤੋਂ 11 ਗੁਣਾ ਜ਼ਿਆਦਾ ਹੋਇਆ ਖਰਚ
NEXT STORY