ਨਵੀਂ ਦਿੱਲੀ—ਫੀਫਾ ਵਰਲਡ-ਕੱਪ-2018 ਹੁਣ ਤੱਕ ਸਭ ਤੋਂ ਮਹਿੰਗਾ ਵਿਸ਼ਵ ਕੱਪ ਕਿਹਾ ਜਾ ਰਿਹਾ ਹੈ। ਇਕ ਰਿਪੋਰਟ ਅਨੁਸਾਰ ਵਿਸ਼ਵ ਕੱਪ ਦਾ ਪੂਰਾ ਖਰਚ 14 ਬਿਲੀਅਨ ਡਾਲਰ ਯਾਨੀ ਕਰੀਬ 9600 ਕਰੋੜ ਰੁਪਏ ਹੈ। ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹ ਫੀਫਾ ਵਿਸ਼ਵ ਕੱਪ-2018 ਫਾਈਨਲ ਦੇ ਸਭ ਤੋਂ ਮਹਿੰਗੇ ਟਿਕਟ ਦੀ ਕੀਮਤ ਦਾ 1 ਕਰੋੜ 27 ਲੱਖ ਗੁਣਾ ਜ਼ਿਆਦਾ ਕੀਮਤ ਹੈ।
ਇਹ ਰਾਸ਼ੀ ਭਾਰਤੀ ਬਿਜ਼ਨੈੱਸਮੈਨ ਵਿਜੇ ਮਾਲਿਆ ਦੇ ਕਰਜ ਦਾ 11 ਗੁਣਾ ਹੈ, ਜਦਕਿ ਅਫਰੀਕੀ ਦੇਸ਼ ਮੋਜ਼ਾਂਬਿਕ ਦੀ ਜੀ.ਡੀ.ਪੀ. ਦੇ ਬਰਾਬਰ ਹੈ। ਕਿਸੇ ਇਕ ਟੀਮ ਦੀ ਗੱਲ ਕਰੀਏ ਤਾਂ ਇਹ ਸਪੇਨ ਦੇ ਸਾਰੇ ਖਿਡਾਰੀਆਂ ਦੀ ਵੈਲਿਊ ਦਾ ਲਗਭਗ 12 ਗੁਣਾ ਹੈ, ਜਦਕਿ 10.7 ਕਰੋੜ ਅਰਜ਼ਨਟੀਨੀ ਜਰਸੀ ਦੇ ਬਰਾਬਰ ਹੈ।

ਜੇਕਰ ਦੋ ਦੇਸ਼ਾਂ ਦੀ ਟ੍ਰਿਪ ਦੇ ਖਰਚ ਦੀ ਗੱਲ ਕਰੀਏ ਤਾਂ ਇੰਨੇ ਪੈਸਿਆਂ 'ਚ ਦਿੱਲੀ ਤੋਂ ਮਾਸਕੋ ਦਾ ਇਕ ਕਰੋੜ 4 ਲੱਖ ਰਾਊਂਡ ਲਗਾਏ ਜਾ ਸਕਦੇ ਹਨ। ਇੰਗਲੈਂਡ ਦੇ ਕਪਤਾਨ ਹੈਰੀ ਕੇਨ ਦੇ 4 ਕਰੋੜ 80 ਲੱਖ ਜੋੜੀ ਜੁੱਤੀਆਂ ਦੀ ਕੀਮਤ ਦੇ ਬਰਾਬਰ ਹੈ, ਜਦਕਿ ਇੰਨੇ ਪੈਸਿਆ 'ਚ 8.1 ਕਰੋੜ ਐਡੀਡਸ ਟੈਲਸਟਾਰ 18 ਫੁੱਟਬਾਲ ਆ ਸਕਦੇ ਹਨ।

IAFF ਦੇ ਨਿਯਮਾਂ ਨੂੰ ਚੁਣੌਤੀ ਦੇਣ ਦੇ ਬਾਅਦ ਟਰੈਕ 'ਤੇ ਪਰਤੇਗੀ ਸੇਮੇਨਿਆ
NEXT STORY