ਨਵੀਂ ਦਿੱਲੀ, (ਬਿਊਰੋ)— ਸਾਬਕਾ ਕਰਿਕਟਰ ਅਤੇ ਕੁਮੈਂਟੇਟਰ ਵਰਿੰਦਰ ਸਹਿਵਾਗ ਹਮੇਸ਼ਾ ਹੀ ਆਪਣੇ ਸੈਂਸ ਆਫ ਹਿਊਮਰ ਲਈ ਜਾਣੇ ਜਾਂਦੇ ਹਨ। ਕਿਸੇ ਦਾ ਬਰਥਡੇ ਵਿਸ਼ ਕਰਨਾ ਹੋਵੇ ਜਾਂ ਫਿਰ ਕਿਸੇ ਨੂੰ ਵਧਾਈ ਦੇਣੀ ਹੋਵੇ। ਵਰਿੰਦਰ ਸਹਿਵਾਗ ਹਮੇਸ਼ਾ ਅੱਗੇ ਰਹਿੰਦੇ ਹਨ। ਉਹ ਹਰ ਖਿਡਾਰੀ ਨੂੰ ਆਪਣੇ ਹੀ ਅੰਦਾਜ਼ ਵਿੱਚ ਵਧਾਈ ਦਿੰਦੇ ਹਨ। ਉਨ੍ਹਾਂ ਦੀ ਕੁਮੈਂਟਰੀ ਤੋਂ ਲੈ ਕੇ ਉਨ੍ਹਾਂ ਦੇ ਟਵੀਟਸ ਤੱਕ ਹਰ ਕੋਈ ਉਨ੍ਹਾਂ ਦੇ ਇਸ ਅੰਦਾਜ਼ ਦਾ ਫੈਨ ਹੈ। ਇਸ ਵਾਰ ਵੀ ਉਨ੍ਹਾਂ ਨੇ ਸ਼ਾਨਦਾਰ ਟਵੀਟ ਕੀਤਾ ਹੈ, ਜਿਸ ਨੇ ਫਿਰ ਉਨ੍ਹਾਂ ਨੂੰ ਸੁਰਖੀਆਂ ਵਿੱਚ ਬਣਾ ਦਿੱਤਾ ਹੈ।
ਸਹਿਵਾਗ ਨੇ ਕੁਝ ਘੰਟੇ ਪਹਿਲਾਂ ਹੀ ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਉੱਤੇ ਟਵੀਟ ਕੀਤਾ ਹੈ। ਜਿੱਥੇ ਉਨ੍ਹਾਂ ਨੇ ਹੱਥ ਦੇ ਪੰਜੇ ਦੇ ਡਿਜ਼ਾਇਨ ਵਿੱਚ ਰੋਟੀ ਦੀ ਫੋਟੋ ਪਾਈ ਹੈ ਅਤੇ ਕੈਪਸ਼ਨ ਵਿੱਚ ਲਿਖਿਆ- ਨਵੀਂ ਨਵੇਲੀ ਦੁਲਹਨ ਆਈ, ਪਤੀ ਬੋਲਿਆ ਆਪਣੇ ਹੱਥ ਦੀ ਰੋਟੀ ਬਣਾ ਕੇ ਖਿਲਾਓ। ਉਨ੍ਹਾਂ ਦੇ ਇਸ ਟਵੀਟ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਨੂੰ ਕਾਫ਼ੀ ਰੀ-ਟਵੀਟ ਕਰ ਰਹੇ ਹਨ।
ਸਹਿਵਾਗ ਇਸ ਟਵੀਟ ਦੇ ਬਾਅਦ ਵੀ ਨਹੀਂ ਰੁਕੇ। ਉਨ੍ਹਾਂ ਨੇ ਪਾਰਥਿਵ ਪਟੇਲ ਨੂੰ ਟੈਗ ਕਰਦੇ ਹੋਏ ਲਿਖਿਆ- ਭਰਾ ਵਿਕਟਕੀਪਿੰਗ ਗਲਵਸ ਹਨ ਜਾਂ ਫਿਰ ਭੇਜਾਂ। ਉਨ੍ਹਾਂ ਦੇ ਇਸ ਟਵੀਟ ਨੂੰ 11 ਹਜਾਰ ਲਾਈਕਸ ਅਤੇ 1300 ਤੋਂ ਜ਼ਿਆਦਾ ਰੀ-ਟਵੀਟਸ ਹੋ ਚੁੱਕੇ ਹਨ। ਉਨ੍ਹਾਂ ਦੇ ਟਵੀਟ ਉੱਤੇ ਕਾਫ਼ੀ ਲੋਕ ਕੁਮੈਂਟ ਵੀ ਕਰ ਰਹੇ ਹਨ।
'ਪੰਡਯਾ ਜੇਕਰ ਇਹ ਕਮੀ ਦੂਰ ਕਰ ਲੈਣ ਤਾਂ ਬਣ ਸਕਦੇ ਹਨ ਟੌਪ ਦੇ ਆਲਰਾਊਂਡਰ'
NEXT STORY