ਨਵੀਂ ਦਿੱਲੀ- ਆਈ. ਪੀ. ਐੱਲ. ਦਾ 23ਵਾਂ ਮੁਕਾਬਲਾ ਦਿੱਲੀ 'ਚ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜਰਜ਼ ਹੈਦਰਾਬਾਦ ਦੇ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੌਲੀ ਸ਼ੁਰੂਆਤ ਕੀਤੀ ਪਰ ਉਨ੍ਹਾਂ ਕਪਤਾਨ ਡੇਵਿਡ ਵਾਰਨਰ ਨੇ ਆਪਣੀ ਇਸ ਪਾਰੀ ਦੌਰਾਨ ਹੀ ਟੀ-20 ਕ੍ਰਿਕਟ ਦਾ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵਾਰਨਰ ਟੀ-20 ਕਰੀਅਰ 'ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਚੌਥੇ ਖਿਡਾਰੀ ਬਣ ਗਏ ਹਨ। ਇਸ ਪਾਰੀ ਦੇ ਨਾਲ ਹੀ ਵਾਰਨਰ ਨੇ ਆਪਣੇ ਨਾਂ ਕਈ ਰਿਕਾਰਡ ਦਰਜ ਕਰ ਲਏ ਹਨ। ਵਾਰਨਰ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਪਹਿਲੇ ਟੀ-20 ਕਰੀਅਰ ਦੀਆਂ 10 ਹਜ਼ਾਰ ਦੌੜਾਂ ਪੂਰੀਆਂ ਕੀਤੀ ਤੇ ਉਸ ਤੋਂ ਬਾਅਦ ਉਨ੍ਹਾਂ ਨੇ 50 ਅਰਧ ਸੈਂਕੜੇ ਪੂਰੇ ਕੀਤੇ। ਇਸ ਦੇ ਨਾਲ ਹੀ ਵਾਰਨਰ ਦੇ ਆਈ. ਪੀ. ਐੱਲ. 'ਚ 200 ਛੱਕੇ ਵੀ ਪੂਰੇ ਹੋ ਗਏ ਹਨ। ਦੇਖੋ ਰਿਕਾਰਡ-
ਟੀ20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
13839 - ਕ੍ਰਿਸ ਗੇਲ
10694 - ਕਿਰੋਨ ਪੋਲਾਰਡ
10488 - ਸ਼ੋਏਬ ਮਲਿਕ
10008*- ਡੇਵਿਡ ਵਾਰਨਰ
9922 - ਬ੍ਰੈਂਡਨ ਮੈਕੁਲਮ
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼
50 - ਡੇਵਿਡ ਵਾਰਨਰ
43 - ਸ਼ਿਖਰ ਧਵਨ
40 - ਵਿਰਾਟ ਕੋਹਲੀ
40 - ਰੋਹਿਤ ਸ਼ਰਮਾ
ਇਹ ਖ਼ਬਰ ਪੜ੍ਹੋ- ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
354 - ਕ੍ਰਿਸ ਗੇਲ
245 - ਏ ਬੀ ਡਿਵਿਲੀਅਰਸ
222 - ਰੋਹਿਤ ਸ਼ਰਮਾ
217 - ਧੋਨੀ
204 - ਵਿਰਾਟ ਕੋਹਲੀ
202 - ਕਿਰੋਨ ਪੋਲਾਰਡ
202 - ਸੁਰੇਸ਼ ਰੈਨਾ
201 - ਡੇਵਿਡ ਵਾਰਨਰ
ਇਹ ਖ਼ਬਰ ਪੜ੍ਹੋ- ਕੋਹਲੀ ਟੀ-20 ਰੈਂਕਿੰਗ ’ਚ 5ਵੇਂ ਸਥਾਨ ’ਤੇ ਬਰਕਰਾਰ
ਆਈ. ਪੀ. ਐੱਲ. 'ਚ 500+ ਚੌਕੇ ਤੇ 200+ ਛੱਕੇ ਲਗਾਉਣ ਵਾਲੇ ਖਿਡਾਰੀ
ਵਿਰਾਟ ਕੋਹਲੀ
ਡੇਵਿਡ ਵਾਰਨਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਾਨਸਿਕ ਸਪੱਸ਼ਟਤਾ, ਰਣਨੀਤੀ ਨਾਲ ਮੈਨੂੰ ਮਦਦ ਮਿਲੀ : ਉਨਾਦਕਟ
NEXT STORY