ਲੰਡਨ : ਆਈ. ਪੀ. ਐੱਲ. ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਤੇਜ਼ ਗੇਂਦਬਾਜ਼ ਜ਼ੋਫਰਾ ਆਰਚਰ ਇੰਗਲੈਂਡ ਦੀ ਮੇਜ਼ਬਾਨੀ ਵਿਚ ਹੋਣ ਵਾਲੇ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਲਈ ਇੰਗਲੈਂਡ ਦੀ 15 ਮੈਂਬਰੀ ਟੀਮ ਵਿਚ ਜਗ੍ਹਾ ਨਹੀਂ ਬਣਾ ਸਕੇ। ਇਓਨ ਮੌਰਗਨ ਨੂੰ ਵਿਸ਼ਵ ਕੱਪ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਟੀਮ ਵਿਚ 2 ਵਿਕਟਕੀਪਰਾਂ ਦੇ ਰੂਪ 'ਚ ਜਾਨੀ ਬੇਅਰਸਟੋ ਅਤੇ ਜੋਸ ਬਟਲਰ ਸ਼ਾਮਲ ਹਨ। ਟੀਮ ਦੇ ਹੋਰ ਮੁੱਖ ਖਿਡਾਰੀਆਂ ਵਿਚ ਜੇਸਨ ਰਾਏ, ਜੋ ਰੂਟ, ਬੈਟ ਸਟੋਕਸ ਅਤੇ ਏਲੈਕਸ ਹੇਲਸ ਸ਼ਾਮਲ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਆਰਚਰ ਨੂੰ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦਾ ਮੌਕਾ ਮਿਲੇਗਾ ਪਰ ਆਈ. ਸੀ. ਸੀ. ਦੀ ਸ਼ੁਰੂਆਤੀ ਸਮੇਂ ਸੀਮਾ ਤੱਕ ਜੋ ਟੀਮ ਐਲਾਨੀ ਗਈ ਹੈ ਉਸ ਵਿਚ ਆਰਚਰ ਨੂੰ ਜਗ੍ਹਾ ਨਹੀਂ ਮਿਲੀ ਹੈ। ਹਾਲਾਂਕਿ ਆਰਚਰ ਨੂੰ ਅਗਲੇ ਮਹੀਨੇ ਆਇਰਲੈਂਡ ਖਿਲਾਫ ਹੋਣ ਵਾਲੇ ਵਨ ਡੇ ਅਤੇ ਪਾਕਿਸਤਾਨ ਖਿਲਾਫ ਹੋਣ ਵਾਲੇ ਟੀ-20 ਅਤੇ 5 ਵਨ ਡੇ ਲਈ ਇੰਗਲੈਂਡ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਉਸ ਨੂੰ ਆਪਣੀ ਦਾਅਵੇਦਾਰੀ ਪੇਸ਼ ਕਰਨ ਦਾ ਮੌਕਾ ਮਿਲੇਗਾ।

ਆਈ. ਸੀ. ਸੀ. ਨੇ ਟੀਮਾਂ ਨੂੰ 23 ਮਈ ਤੱਕ ਦਾ ਸਮਾਂ ਦਿੱਤਾ ਹੈ ਜਿਸ ਦੌਰਾਨ ਉਹ ਆਪਣੇ ਦਲ ਵਿਚ ਕੋਈ ਪਰਿਵਰਤਨ ਕਰ ਸਕਦੇ ਹਨ। ਇਸ ਲਿਹਾਜ ਨਾਲ ਆਰਚਰ ਦੇ ਕੋਲ ਇਕ ਮੌਕਾ ਬਣ ਸਕਦਾ ਹੈ। ਆਰਚਰ ਦੇ ਸੇਸੈਕਸ ਟੀਮ ਦੇ ਸਾਥੀ ਖਿਡਾਰੀ ਕ੍ਰਿਸ ਜਾਰਡਨ ਪਾਕਿਸਤਾਨ ਖਿਲਾਫ ਵਨ ਡੇ ਖੇਡਣ ਵਾਲੀ 17 ਮੈਂਬਰੀ ਟੀਮ ਵਿਚ ਐਕਸਟਰਾ ਮੈਂਬਰ ਹਨ ਅਤੇ ਉਹ ਵੀ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ। ਇੰਗਲੈਂਡ 3 ਮਈ ਨੂੰ ਡਬਲਿੰਗ ਵਿਚ ਆਇਰਲੈਂਡ ਖਿਲਾਫ ਵਨ ਡੇ ਖੇਡੇਗਾ ਜਿਸਤੋਂ 2 ਦਿਨ ਬਾਅਦ ਪਾਕਿਸਤਾਨ ਖਿਲਾਫ ਟੀ-20 ਮੈਚ ਹੋਣਗੇ। ਆਈ. ਪੀ. ਐੱਲ. ਵਿਚ ਖੇਡ ਰਹੇ ਇੰਗਲੈਂਡ ਦੇ ਖਿਡਾਰੀਆਂ ਨੂੰ 26 ਅਪ੍ਰੈਲ ਤੱਕ ਆਪਣੇ ਦੇਸ਼ ਪਰਤਣਾ ਪਵੇਗਾ। ਵਿਸ਼ਵ ਕੱਲ ਲਈ ਆਖਰੀ ਪੁਸ਼ਟੀ 23 ਮਈ ਤੱਕ ਕੀਤੀ ਜਾਣੀ ਹੈ।
ਇੰਗਲੈਂਡ ਦੀ ਵਿਸ਼ਵ ਕੱਪ ਲਈ ਸ਼ੁਰੂਆਤੀ ਟੀਮ ਇਸ ਤਰ੍ਹਾਂ ਹੈ :
ਇਓਨ ਮਾਰਗਨ (ਕਪਤਾਨ), ਮੋਈਨ ਅਲੀ, ਜਾਨੀ ਬੇਅਰਸਟੋ, ਜੋਸ ਬਟਲਰ, ਟਾਮ ਕਰੇਨ, ਜੋ ਡੈਨਲੀ, ਐਲੈਕਸ ਹੇਲਸ, ਲਿਆਮ ਪਲੰਕੇਟ, ਆਦਿਲ ਰਾਸ਼ਿਦ, ਜੋ ਰੂਟ, ਜੇਸਨ ਰਾਏ, ਬੈਨ ਸਟੋਕਸ, ਡੇਵਿਡ ਵਿਲੀ, ਕ੍ਰਿਸ ਵੋਕਸ, ਅਤੇ ਮਾਕਰ ਵੁਡ
ਮਜ਼ਾਕ ਉਡਾਉਣ ਵਾਲੇ ਟਵਿਟ 'ਤੇ ਰਾਇਡੂ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ: BCCI ਅਧਿਕਾਰੀ
NEXT STORY