ਦੁਬਈ (ਭਾਸ਼ਾ): ਸਨਰਾਈਜ਼ਰਸ ਹੈਦਰਾਬਾਦ ਦੇ ਹੱਥੋਂ ਆਈ.ਪੀ.ਐਲ. ਦੇ ਮੈਚ ਵਿਚ 7 ਵਿਕਟਾਂ ਨਾਲ ਹਾਰ ਦੇ ਬਾਅਦ ਹਰਫ਼ਨਮੌਲਾ ਖਿਡਾਰੀ ਕ੍ਰਿਸ ਮੌਰਿਸ ਨੇ ਕਿਹਾ ਹੈ ਕਿ ਅਹਿਮ ਪਲਾਂ ਵਿਚ ਚੰਗਾ ਪ੍ਰਦਰਸ਼ਨ ਨਾ ਕਰਨ ਪਾਉਣ ਦਾ ਰਾਜਸਥਾਨ ਰਾਇਲਜ਼ ਨੂੰ ਖ਼ਾਮਿਆਜ਼ਾ ਭੁਗਤਣਾ ਪਿਆ ਹੈ। ਮੌਰਿਸ ਨੇ ਮੈਚ ਦੇ ਬਾਅਦ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਇਸ ਸਮੇਂ ਅਸੀਂ ਖੇਡ ਦੇ ਅਹਿਮ ਪਲਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਾਂ। ਗੇਂਦਬਾਜ਼ੀ ਦੀ ਗੱਲ ਹੋਵੇ ਜਾਂ ਬੱਲੇਬਾਜ਼ੀ ਦੀ।’ ਉਨ੍ਹਾਂ ਕਿਹਾ, ‘ਪਹਿਲੇ ਮੈਚ ਵਿਚ ਵੀ ਸਾਡੇ ਕੋਲ ਅਹਿਮ ਪਲ ਸੀ, ਜਦੋਂ ਅਸੀਂ ਆਖ਼ਰੀ ਓਵਰ ਵਿਚ ਉਸ ਵਿਚ ਚੰਗਾ ਪ੍ਰਦਰਸ਼ਨ ਕਰਕੇ ਜਿੱਤੇ। ਉਸ ਦੇ ਬਾਅਦ ਤੋਂ ਹਾਲਾਂਕਿ ਅਸੀਂ ਆਪਣਾ ਸਰਵਸ੍ਰੇਸ਼ਠ ਖੇਡ ਨਹੀਂ ਦਿਖਾਇਆ। ਪਿਛਲੇ ਮੈਚ ਵਿਚ ਪਹਿਲੇ ਹਾਫ਼ ਵਿਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਪਰ ਦੂਜੇ ਹਾਫ਼ ਵਿਚ ਦਿੱਲੀ ਦੇ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਨਹੀਂ ਕਰ ਸਕੇ।’
ਇਹ ਵੀ ਪੜ੍ਹੋ: ਕੋਲਕਾਤਾ ਹਾਈ ਕੋਰਟ ਨੇ ਸੌਰਵ ਗਾਂਗੁਲੀ ਨੂੰ ਲਗਾਇਆ 10 ਹਜ਼ਾਰ ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਉਨ੍ਹਾਂ ਕਿਹਾ, ‘ਸਾਨੂੰ ਅਜਿਹੇ ਪਲਾਂ ਵਿਚ ਚੰਗਾ ਪ੍ਰਦਰਸ਼ਨ ਕਰਨਾ ਹੀ ਹੋਵੇਗਾ।’ ਕੱਲ੍ਹ ਦੀ ਹਾਰ ਦੇ ਬਾਅਦ ਰਾਇਲਜ਼ 10 ਮੈਚਾਂ ਵਿਚ 8 ਅੰਕ ਲੈ ਕੇ 6ਵੇਂ ਸਥਾਨ ’ਤੇ ਹੈ। ਇਹ ਪੁੱਛਣ ’ਤੇ ਕਿ ਹੁਣ ਪਲੇਅ ਆਫ਼ ਦਾ ਰਸਤਾ ਮੁਸ਼ਕਲ ਹੋ ਗਿਆ ਹੈ, ਮੌਰਿਸ ਨੇ ਕਿਹਾ, ‘ਨਿਸ਼ਚਿਤ ਤੌਰ ’ਤੇ।’ ਉਨ੍ਹਾਂ ਕਿਹਾ, ‘ਚਾਰ ਟੀਮਾਂ ਵਿਚਾਲੇ ਪਲੇਅ ਆਫ ਲਈ ਖਿੱਚੋਤਾਣ ਹੈ ਅਤੇ ਸਾਰੀਆਂ ਚੰਗੀਆਂ ਟੀਮਾਂ ਹਨ। ਇਹ ਦੁਨੀਆ ਦਾ ਸਭ ਤੋਂ ਚੰਗਾ ਅਤੇ ਸਭ ਤੋਂ ਮੁਸ਼ਕਲ ਟੂਰਨਾਮੈਂਟ ਹੈ ਅਤੇ ਹਰ ਟੀਮ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ। ਹਰ ਮੈਚ ਮੁਸ਼ਕਲ ਹੋਵੇਗਾ। ਸਾਨੂੰ ਹਰ ਮੌਕੇ ਦਾ ਫ਼ਇਦਾ ਚੁੱਕਣਾ ਹੋਵੇਗਾ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2021 : ਜਾਣੋ ਪੁਆਇੰਟਸ ਟੇਬਲ 'ਚ ਤੁਹਾਡੀ ਪਸੰਦੀਦਾ ਟੀਮ ਦਾ ਸਥਾਨ, ਇਸ ਖਿਡਾਰੀ ਨੂੰ ਮਿਲੀ ਆਰੇਂਜ ਕੈਪ
NEXT STORY