ਇੰਫਾਲ, (ਬਿਊਰੋ)— ਮਣੀਪੁਰ ਸਰਕਾਰ ਨੇ ਸੂਬੇ ਦੀ ਵਿਸ਼ਵ ਚੈਂਪੀਅਨ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂੰ ਨੂੰ 20 ਲੱਖ ਰੁਪਏ ਦਾ ਪੁਰਸਕਾਰ ਦਿੱਤਾ। ਮੀਰਾਬਾਈ ਨੇ ਅਮਰੀਕਾ 'ਚ ਹੋਈ 2017 ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ ਸੀ।
ਕਰਣਮ ਮਲੇਸ਼ਵਰੀ ਦੇ ਬਾਅਦ ਉਹ ਇਹ ਉਪਲਬਧੀ ਹਾਸਲ ਕਰਨ ਵਾਲੀ ਦੂਜੀ ਭਾਰਤੀ ਹੈ। ਮਲੇਸ਼ਵਰੀ ਨੇ 1994 ਅਤੇ 1995 'ਚ ਲਗਾਤਾਰ ਖਿਤਾਬ ਜਿੱਤੇ ਸਨ। ਮੀਰਾਬਾਈ ਨੂੰ 20 ਲੱਖ ਰੁਪਏ ਦਾ ਪੁਰਸਕਾਰ ਦਿੰਦੇ ਹੋਏ ਮੁੱਖਮੰਤਰੀ ਐੱਨ. ਬੀਰੇਨ ਸਿੰਘ ਨੇ ਕਿਹਾ, ''ਸੂਬੇ ਤੋਂ ਬਾਹਰ ਵਸੇ ਖਿਡਾਰੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਜਿਸ ਨਾਲ ਇਹ ਖਿਡਾਰੀ ਦੇਸ਼ ਅਤੇ ਸੂਬੇ ਦੋਹਾਂ ਨੂੰ ਮਾਣ ਮਹਿਸੂਸ ਕਰਾ ਸਕਣ।''
ਗਲੀ 'ਚ ਨਵਜੋਤ ਦਾ ਇੰਤਜ਼ਾਰ ਕਰਦਾ ਸੀ ਸਿੱਧੂ
NEXT STORY