ਜਲੰਧਰ — ਲੰਬੇ-ਲੰਬੇ ਛੱਕੇ ਮਾਰਨ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਕੌਰ ਨਾਲ ਵਿਆਹ ਕੀਤਾ ਸੀ। ਇਕ ਟੀ. ਵੀ. ਇੰਟਰਵਿਊ 'ਚ ਸਿੱਧੂ ਨੇ ਦੱਸਿਆ ਸੀ ਕਿ ਉਹ ਨਵਜੋਤ ਨਾਲ ਪਹਿਲੀ ਨਜ਼ਰ 'ਚ ਹੀ ਪਿਆਰ ਕਰ ਬੈਠਾ ਸੀ, ਇਸ ਲਈ ਹਰ ਰੋਜ਼ ਉਸ ਦਾ ਗਲੀ ਦੀ ਇਕ ਦੁਕਾਨ 'ਤੇ ਇੰਤਜ਼ਾਰ ਕਰਦਾ ਰਹਿੰਦਾ ਸੀ। ਨਵਜੋਤ ਜਦੋਂ ਆਪਣੀ ਸਹੇਲੀ ਨਾਲ ਆਉਂਦੀ ਤਾਂ ਉਹ ਉਸ ਦਾ ਪਿੱਛਾ ਕਰਦਾ ਹੁੰਦਾ ਸੀ। ਉਸ ਨੇ ਕਈ ਵਾਰ ਸਕੀਮ ਬਣਾਈ ਪਰ ਨਿਰਾਸ਼ਾ ਹੀ ਹੱਥ ਲੱਗੀ। ਆਖਿਰ ਜਦੋਂ ਨਵਜੋਤ ਮੰਨੀ ਤਾਂ ਇਹ ਉਸ ਦੀ ਜ਼ਿੰਦਗੀ ਦਾ ਕਦੇ ਨਾ ਭੁੱਲਣ ਵਾਲਾ ਦਿਨ ਸੀ।
ਨਵਜੋਤ ਕੌਰ ਨੇ ਵੀ ਸਿੱਧੂ ਬਾਰੇ ਇਕ ਕਿੱਸਾ ਸ਼ੇਅਰ ਕਰਦਿਆਂ ਕਿਹਾ ਕਿ ਜਦੋਂ ਸਾਡਾ ਵਿਆਹ ਹੋਣਾ ਸੀ ਤਾਂ ਸਿੱਧੂ ਅੜ ਗਿਆ, ਪਹਿਲਾਂ ਜਨਮ ਪੱਤਰੀ ਦਿਖਾਓ, ਫਿਰ ਗੱਲ ਅੱਗੇ ਵਧੇਗੀ। ਅਸੀਂ ਜਨਮ ਪੱਤਰੀ ਮਿਲਵਾਈ ਤਾਂ ਉਸ 'ਚ 36 ਗੁਣ ਮਿਲੇ। ਉਨ੍ਹਾਂ ਦੀ ਇਕ ਬੇਟੀ ਰਾਬੀਆ ਤੇ ਬੇਟਾ ਕਰਨ ਵੀ ਹੈ।
ਸਾਇਨਾ ਇੰਡੋਨੇਸ਼ੀਆ ਮਾਸਟਰਸ ਦੇ ਫਾਈਨਲ 'ਚ
NEXT STORY