ਸੇਂਟ ਜੋਨਸ (ਵਾਰਤਾ)– ਵੈਸਟਇੰਡੀਜ਼ ਨੇ ਇੰਗਲੈਂਡ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਵਨ ਡੇ ਕੌਮਾਂਤਰੀ ਕ੍ਰਿਕਟ ਲੜੀ ਲਈ ਆਲਰਾਊਂਡਰ ਸ਼ੇਰਫੇਨ ਰਦਰਫੋਰਡ ਤੇ ਮੈਥਿਊ ਫੋਰਡ ਦੇ ਰੂਪ ਵਿਚ ਦੋ ਨਵੇਂ ਚਿਹਰੇ ਆਪਣੀ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤੇ ਹਨ। ਵਿਕਟਕੀਪਰ ਸ਼ੇਨ ਡਾਓਰਿਚ ਤੇ ਸਲਾਮੀ ਬੱਲੇਬਾਜ਼ ਕੇਜਾਰਨ ਓਟਲੇ ਦੀ ਟੀਮ ਵਿਚ ਵਾਪਸੀ ਹੋਈ ਹੈ।
ਇਹ ਵੀ ਪੜ੍ਹੋ : ਪੰਕਜ ਆਡਵਾਨੀ ਨੇ 26ਵੀਂ ਵਾਰ ਜਿੱਤਿਆ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ
ਡਾਓਰਿਚ ਨੇ ਆਪਣਾ ਇਕਲੌਤਾ ਵਨ ਡੇ ਮੈਚ 2019 ਵਿਚ ਖੇਡਿਆ ਸੀ ਜਦਕਿ ਓਟਲੇ ਨੇ ਜਨਵਰੀ 2021 ਵਿਚ ਦੋ ਵਨ ਡੇ ਮੈਚ ਖੇਡੇ ਸਨ। ਸ਼ਾਈ ਹੋਪ ਦੀ ਅਗਵਾਈ ਵਾਲੀ ਟੀਮ ਇੰਗਲੈਂਡ ਵਿਰੁੱਧ 3 ਤੇ 6 ਦਸੰਬਰ ਨੂੰ ਏਂਟੀਗਾ ਤੇ 9 ਦਸੰਬਰ ਨੂੰ ਬਾਰਬਾਡੋਸ ਵਿਚ ਵਨ ਡੇ ਲੜੀ ਖੇਡੀ ਜਾਵੇਗੀ।
ਇਹ ਵੀ ਪੜ੍ਹੋ : ਭਾਰਤੀ ਟੀਮ ਦੀ ਹਾਰ ਮਗਰੋਂ ਪਤਨੀ ਹਸੀਨ ਜਹਾਂ ਨੇ ਉਡਾਇਆ ਮੁਹੰਮਦ ਸ਼ਮੀ ਦਾ ਮਜ਼ਾਕ, ਭੜਕ ਉੱਠੇ ਫੈਨਜ਼
ਵਨ ਡੇ ਲੜੀ ਲਈ ਵੈਸਟਇੰਡੀਜ਼ ਟੀਮ ਇਸ ਤਰ੍ਹਾਂ ਹੈ-ਸ਼ਾਈ ਹੋਪ (ਕਪਤਾਨ), ਐਲਿਕ ਅਥਾਨਜ਼ੇ, ਯਾਨਿਕ ਕਾਰੀਆ, ਕੀਸੀ ਕਾਰਟੀ, ਰੋਸਟਨ ਚੇਜ਼, ਸ਼ੇਨ ਡਾਓਰਿਚ, ਮੈਥਿਊ ਫੋਰਡ, ਸ਼ਿਮਰੋਨ ਹੈੱਟਮਾਇਰ, ਅਲਜ਼ਾਰੀ ਜੋਸੇਫ, ਬ੍ਰੈਂਡਨ ਕਿੰਗ, ਗੁਡਾਕੇਸ਼ ਮੋਟੀ, ਕੇਜੋਰਨ ਓਟਲੇ, ਸ਼ੇਰਫੇਨ ਰਦਰਫੋਰਡ, ਰੋਮਾਰੀਓ ਸ਼ੈਫਰਡ ਤੇ ਓਸ਼ਾਨੇ ਥਾਮਸ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰੀ ਕੋਚਿੰਗ ਕੈਂਪ ਲਈ 34 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ
NEXT STORY