ਨਵੀਂ ਦਿੱਲੀ- ਪਾਕਿਸਤਾਨ ਦੇ ਧਮਾਕੇਦਾਰ ਬੱਲੇਬਾਜ਼ ਸ਼ਾਹਿਦ ਅਫਰੀਦੀ ਨੇ ਆਪਣੀ ਕਿਤਾਬ 'ਗੇਮ ਚੇਂਜਰ' ਵਿਚ ਖੁਲਾਸਾ ਕੀਤਾ ਹੈ ਕਿ ਸਾਲ 1996 ਵਿਚ ਸ਼੍ਰੀਲੰਕਾ ਵਿਰੁੱਧ ਸਿਰਫ 37 ਗੇਂਦਾਂ ਵਿਚ ਬਣਾਇਆ ਸੈਂਕੜਾ ਉਸ ਨੇ ਸਚਿਨ ਤੇਂਦੁਲਕਰ ਦੇ ਬੱਲੇ ਨਾਲ ਬਣਾਇਆ ਸੀ। ਅਫਰੀਦੀ ਨੇ ਆਪਣੀ ਖਿਤਾਬ ਵਿਚ ਲਿਖਿਆ, ''ਸਚਿਨ ਨੇ ਵੱਕਾਰ ਯੂਨਸ ਨੂੰ ਆਪਣਾ ਬੱਲਾ ਖੇਡ ਦੇ ਸਾਮਾਨ ਲਈ ਵਿਸ਼ਵ ਪ੍ਰਸਿੱਧ ਸਿਆਲਕੋਟ ਭੇਜਣ ਤੇ ਉਸ ਨੂੰ ਦਿਖਾ ਕੇ ਉਸੇ ਵਰਗਾ ਹੀ ਬੱਲਾ ਮੰਗਣ ਲਈ ਦਿੱਤਾ ਸੀ ਪਰ ਵੱਕਾਰ ਨੇ ਸਿਆਲਕੋਟ ਭੇਜਣ ਤੋਂ ਪਹਿਲਾਂ ਉਹ ਬੱਲਾ ਮੈਨੂੰ ਦੇ ਦਿੱਤਾ ਤੇ ਮੈਂ ਉਸ ਦਿਨ ਇਸੇ ਬੱਲੇ ਨਾਲ ਬੱਲੇਬਾਜ਼ੀ ਕੀਤੀ ਤੇ ਸੈਂਕੜਾ ਲਾਇਆ।''
ਆਪਣੀ ਉਮਰ ਨੂੰ ਲੈ ਕੇ ਉਠ ਰਹੇ ਸਵਾਲ 'ਤੇ ਉਸ ਨੇ ਕਿਹਾ, ''ਮੇਰੀ ਉਮਰ ਗਲਤ ਦੱਸੀ ਗਈ ਸੀ। ਰਿਕਾਰਡ ਵਿਚ ਮੇਰੀ ਉਮਰ 19 ਹੈ 16 ਨਹੀਂ। ਮੈਂ 1975 ਵਿਚ ਪੈਦਾ ਹੋਇਆ ਹਾਂ ਤੇ ਅਧਿਕਾਰੀਆਂ ਨੇ ਮੇਰੀ ਉਮਰ ਗਲਤ ਛਾਪੀ ਸੀ।'' ਜ਼ਿਕਰਯੋਗ ਹੈ ਕਿ ਉਸਦੀ ਇਸ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਅਫਰੀਦੀ ਦੀ ਉਮਰ 16 ਦੀ ਹੈ। ਕੁਝ ਕ੍ਰਿਕਟ ਵੈੱਬਸਾਈਟਸ ਨੇ ਉਸਦੀ ਉਮਰ 1 ਮਾਰਚ 1980 ਦੱਸੀ ਸੀ ਪਰ ਉਸਦੀ ਸਹੀ ਉਮਰ 1 ਮਾਰਚ 1975 ਹੈ ਤੇ ਸ਼੍ਰੀਲੰਕਾ ਵਿਰੁੱਧ 1996 ਵਿਚ ਖੇਡੀ ਗਈ ਉਸਦੀ ਪਾਰੀ ਦੌਰਾਨ ਉਹ 21 ਸਾਲ ਦਾ ਸੀ।
ਸਮਿਥ ਤੇ ਵਾਰਨਰ ਆਸਟਰੇਲੀਆਈ ਟੀਮ 'ਚ ਵਾਪਸੀ ਦੀ ਤਿਆਰੀ 'ਚ
NEXT STORY