ਮੁੰਬਈ- ਆਈ. ਪੀ. ਐੱਲ. ਵਿਚ 'ਐਮਰਜਿੰਗ ਪਲੇਅਰ ਆਫ ਦਿ ਯੀਅਰ' ਚੁਣੇ ਗਏ ਸ਼ੁਭਮਨ ਗਿੱਲ ਨੇ ਇਸ ਸੈਸ਼ਨ ਨੂੰ ਖੁਦ ਲਈ ਮਿਕਸਡ ਕਰਾਰ ਦਿੱਤਾ ਤੇ ਕਿਹਾ ਕਿ ਜਦੋਂ ਵੀ ਉਸ ਨੇ ਕੁਝ ਵਾਧੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਉਸ ਨੂੰ ਫਾਇਦਾ ਨਹੀਂ ਮਿਲਿਆ। ਗਿੱਲ ਨੇ ਇਥੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਆਈ. ਪੀ. ਐੱਲ. ਵਿਚ ਮਿਕਸਡ ਸਫਲਤਾ ਵਾਲਾ ਰਿਹਾ ਕਿਉਂਕਿ ਪਹਿਲੇ ਗੇੜ ਵਿਚ ਮੈਂ ਪਾਰੀ ਦੀ ਸ਼ੁਰੂਆਤ ਨਹੀਂ ਕੀਤੀ ਤੇ ਇਸ ਤੋਂ ਬਾਅਦ ਮੈਨੂੰ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਮਿਲਿਆ। ਮੈਨੂੰ ਜੋ ਵੀ ਮੌਕਾ ਮਿਲਿਆ, ਮੈਂ ਉਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ।''

ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖੇਡਣ ਵਾਲੇ ਗਿੱਲ ਨੇ 14 ਮੈਚਾਂ 'ਚ 296 ਦੌੜਾਂ ਬਣਾਈਆਂ ਜਿਸ 'ਚ ਟੌਪ ਸਕੋਰ 76 ਦੌੜਾਂ ਰਿਹਾ। ਗਿੱਲ ਨੇ ਕਿਹਾ ਇਸ ਆਈ. ਪੀ. ਐੱਲ. ਤੋਂ ਮੈਨੂੰ ਇਹ ਸਿੱਖ ਮਿਲੀ ਕਿ ਜਦੋਂ ਵੀ ਮੈਂ ਕੁਝ ਵਾਧੂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਅਸਲ 'ਚ ਇਸ ਦਾ ਫਾਇਦਾ ਨਹੀਂ ਮਿਲਿਆ ਪਰ ਜਦੋਂ ਵੀ ਮੈਂ ਆਪਣਾ ਕੁਦਰਤੀ ਖੇਡ ਖੇਡਿਆ ਤਾਂ ਮੈਨੂੰ ਉਸ ਦਾ ਪੂਰਾ ਫਾਇਦਾ ਮਿਲਿਆ।

ਵਿਰਾਟ ਬਣਿਆ ਸਾਲ ਦਾ ਇੰਟਰਨੈਸ਼ਨਲ ਕ੍ਰਿਕਟਰ ਤੇ ਬੱਲੇਬਾਜ਼
NEXT STORY