ਜਲੰਧਰ— ਰਾਇਲ ਚੈਲੰਜ਼ਰਸ ਬੈਂਗਲੁਰੂ ਦੇ ਧਮਾਕੇਦਾਰ ਬੱਲੇਬਾਜ਼ ਏ. ਬੀ. ਡਿਵੀਲੀਅਰਸ ਦੇ ਨਾਲ ਸ਼ੁੱਕਰਵਾਰ ਨੂੰ ਮਜ਼ੇਦਾਰ ਘਟਨਾ ਹੋਈ, ਜਿਸ ਕਾਰਨ ਮੌਕੇ 'ਤੇ ਮੌਜੂਦ ਵਿਰਾਟ ਕੋਹਲੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਦਰਅਸਲ ਹੋਇਆ ਇਸ ਤਰ੍ਹਾਂ ਕਿ ਇਕ ਐਂਡ ਕੰਪੇਨ ਦੇ ਚਲਦੇ ਡਿਵੀਲੀਅਰਸ ਬੈਂਗਲੁਰੂ ਟੀਮ ਦੀ ਜਰਸੀ 'ਚ ਕੂੰਗ ਫੂ (ਕਰਾਟੇ) ਦੇ ਦਾਂਵ ਪੇਂਚ ਲਗਾਉਂਦੇ ਹੋਏ ਦਿਖ ਰਹੇ ਸਨ। ਫਿਰ ਕਿਕ ਲਗਾਉਣ ਸਮੇਂ ਉਸਦਾ ਬੂਟ ਖੁੱਲ ਗਿਆ। ਮੌਕੇ 'ਤੇ ਡਿਵੀਲੀਅਰਸ ਦੇ ਨਾਲ ਕਪਤਾਨ ਵਿਰਾਟ ਕੋਹਲੀ ਵੀ ਸੀ। ਕੋਹਲੀ ਨੇ ਜਿਸ ਤਰ੍ਹਾਂ ਹੀ ਡਿਵੀਲੀਅਰਸ ਦਾ ਬੂਟ ਖੁੱਲਦਿਆ ਦੇਖਿਆ ਤਾਂ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗਾ। ਇਕੱਲਿਆ ਕੋਹਲੀ ਹੀ ਨਹੀਂ, ਸ਼ੂਟਿੰਗ ,ਸਥਾਨ 'ਤੇ ਮੌਜੂਦ ਸਾਰੇ ਲੋਕ ਵੀ ਆਪਣਾ ਹਾਸਾ ਨਹੀਂ ਰੋਕ ਸਕੇ।

ਖਾਸ ਗੱਲ ਇਹ ਰਹੀ ਕਿ ਡਿਵੀਲੀਅਰਸ ਨੇ ਉਸ ਘਟਨਾ ਦੀ ਵੀਡੀਓ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ। ਇੱਥੇ ਮਜ਼ੇਦਾਰ ਗੱਲ ਇਹ ਰਹੀ ਕਿ ਡਿਵੀਲੀਅਰਸ ਨੇ ਵੀਡੀਓ ਦੇ ਨਾਲ ਕੈਪਸ਼ਨ ਦਿੱਤਾ। ਮੇਰੇ ਕੋਲ ਕੋਈ ਕੁਮੇਂਟ ਨਹੀਂ ਹੈ। ਇਹ ਮੈਂ ਨਹੀਂ ਹਾਂ।
ਪੰਤ ਕਿਸੇ ਵੀ ਕ੍ਰਮ 'ਤੇ ਖੇਡਣ 'ਚ ਸਮਰੱਥ : ਮੌਰਿਸ
NEXT STORY