ਲੰਡਨ— ਵਿਸ਼ਵ ਦੀ ਨੰਬਰ ਇਕ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਅਤੇ ਮੌਜੂਦਾ ਜੇਤੂ ਬ੍ਰਿਟੇਨ ਦੇ ਐਂਡੀ ਮਰੇ ਨੇ ਸਾਲ ਦੇ ਤੀਜੇ ਗਰੈਂਡ ਸਲੈਮ ਟੂਰਨਾਮੈਂਟ ਵਿੰਬਲਡਨ ਦਾ ਆਗਾਜ ਜਿੱਤ ਦੇ ਨਾਲ ਕੀਤਾ ਹੈ। ਸੱਟ ਤੋਂ ਵਾਪਸੀ ਕਰਦੇ ਹੋਏ ਮਰੇ ਨੇ ਸੋਮਵਾਰ ਨੂੰ ਪੁਰਸ਼ ਸਿੰਗਲ ਵਰਗ ਦੇ ਪਹਿਲੇ ਦੌਰ 'ਚ ਕਜ਼ਾਕਿਸਤਾਨ ਦੇ ਐਲੇਕਜੇਂਡਰ ਬੁਬੁਲਕ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ। ਮਰੇ ਨੇ ਬੁਬੁਲਕ ਨੂੰ ਸਿੱਧੇ ਸੈੱਟਾਂ 'ਚ 6-1, 6-4, 6-2 ਨਾਲ ਹਰਾਇਆ। ਇਹ ਮੈਚ ਇਕ ਘੰਟਾ 44 ਮਿੰਟ ਤੱਕ ਚੱਲਿਆ। ਇਸ 'ਚ ਮੀਂਹ ਦੇ ਕਾਰਨ ਥੋੜੀ ਜਿਹੀ ਦੇਰੀ ਹੋਈ। ਮਰੇ ਨੇ ਦੋ ਸੈੱਟ ਜਿੱਤੇ ਸੀ ਅਤੇ ਤੀਜੇ ਸੈੱਟ 'ਚ 2-0 ਤੋਂ ਅੱਗੇ ਚੱਲ ਰਿਹਾ ਸੀ ਇਸ ਦੇ ਨਾਲ ਹੀ ਮੀਂਹ ਸ਼ੁਰੂ ਹੋ ਗਿਆ ਜਿਸ ਦੇ ਕਾਰਨ ਮੈਚ ਨੂੰ ਰੋਕਣਾ ਪਿਆ। ਮੈਚ ਜਦੋਂ ਫਿਰ ਤੋਂ ਸ਼ੁਰੂ ਹੋਇਆ ਤਾਂ ਮਰੇ ਨੂੰ ਜਿੱਤਣ ਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ।
ਇਸ ਤੋਂ ਇਲਾਵਾ ਅਮਰੀਕਾ ਦੀ ਵੀਨਸ ਵਿਲਿਅਮਸ ਨੇ ਵੀ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਹੈ। ਉਸ ਨੇ ਮਹਿਲਾ ਸਿੰਗਲ ਵਰਗ ਦੇ ਪਹਿਲੇ ਦੌਰ 'ਚ ਮੈਚ 'ਚ ਬੈਲਜੀਅਮ ਦੀ ਇਲਿਸੇ ਮੇਰਟੇਸ ਨੂੰ ਸਿੱਧੇ ਸੈੱਟਾਂ 'ਚ 7-6 (9-7). 6-4 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ।
ਮਹਿਲਾ ਸਿੰਗਲ ਵਰਗ 'ਚ ਰੋਮਾਨਿਆ ਦੀ ਸਿਮੋਨਾ ਹਾਲੇਪ ਨੇ ਵੀ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ। ਉਸ ਨੇ ਪਹਿਲੇ ਦੌਰ ਦੇ ਮੈਚ 'ਚ ਨਿਊਜ਼ੀਲੈਂਡ ਦੀ ਮਾਰਿਆ ਇਰਕੋਵਿਕ ਨੂੰ ਸਿੱਧੇ ਸੈੱਟਾਂ 'ਚ 6-4, 6-1 ਨਾਲ ਹਰਾਉਦੇ ਹੋਏ ਅਗਲੇ ਦੌਰ 'ਚ ਜਗ੍ਹਾ ਬਣਾਈ।
ਇਸ ਹਾਰ ਕਾਰਨ ਧੋਨੀ ਰੋਂਦੇ ਹੋਏ ਨਜ਼ਰ ਆਏ ਡ੍ਰੈਸਿੰਗ ਰੂਮ ਦੇ ਬਾਹਰ
NEXT STORY