ਸੇਂਟ ਲੂਈਸ (ਨਿਕਲੇਸ਼ ਜੈਨ)– ਸੇਂਟ ਲੂਈਸ ਰੈਪਿਡ ਸ਼ਤਰੰਜ ਵਿਚ ਆਖਰੀ ਰਾਊਂਡ ਦੇ ਨਾਟਕੀ ਘਟਨਾਕ੍ਰਮ ਵਿਚ ਅਮਰੀਕਾ ਦੇ ਵੇਸਲੀ ਸੋ ਨੇ ਅਚਾਨਕ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਪਛਾੜਦੇ ਹੋਏ ਖਿਤਾਬ ਜਿੱਤ ਲਿਆ।
ਤੀਜੇ ਦਿਨ ਸੱਤਵੇਂ ਰਾਊਂਡ ਵਿਚ ਮੈਗਨਸ ਕਾਰਲਸਨ ਨੇ 9 ਅੰਕਾਂ ਦੇ ਨਾਲ ਸ਼ੁਰੂਆਤ ਕੀਤੀ ਤੇ ਫਿਡੇ ਦੇ ਅਲੀਰੇਜਾ ਫਿਰੌਜਾ ਨੂੰ ਹਰਾ ਕੇ ਖਿਤਾਬ ਵੱਲ ਕਦਮ ਵਧਾ ਦਿੱਤੇ ਸਨ ਪਰ ਇਸ ਤੋਂ ਬਾਅਦ ਪਹਿਲਾਂ ਅਮਰੀਕਾ ਦੇ ਜੇਫ੍ਰੀ ਜਿਆਂਗ ਨੇ ਉਸ ਨੂੰ ਡਰਾਅ 'ਤੇ ਰੋਕਿਆ ਤੇ ਆਖਰੀ ਰਾਊਂਡ ਵਿਚ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨਾਲ ਸਿਸਿਲੀਅਨ ਓਪਨਿੰਗ ਵਿਚ ਖਤਰਾ ਚੁੱਕਣਾ ਉਸ ਨੂੰ ਭਾਰੀ ਪੈ ਗਿਆ ਤੇ ਅਲੈਂਗਜ਼ੈਂਡਰ ਗ੍ਰੀਸਚੁਕ ਨੇ ਕਾਰਲਸਨ ਨੂੰ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ ਤੇ ਨਾਲ ਹੀ ਇਸ ਹਾਰ ਨਾਲ ਕਾਰਲਸਨ 12 ਅੰਕਾਂ 'ਤੇ ਹੀ ਰੁਕ ਗਿਆ। ਉਥੇ ਹੀ ਵੇਸਲੀ ਨੇ ਰੂਸ ਦੇ ਨੈਪੋਮਨਿਆਚੀ ਨਾਲ ਡਰਾਅ ਖੇਡਿਆ ਪਰ ਉਸ ਤੋਂ ਬਾਅਦ ਪਹਿਲਾਂ ਅਰਮੀਨੀਆ ਦੇ ਲੇਵੋਨ ਅਰੋਨੀਅਨ ਤੇ ਫਿਰ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੂੰ ਹਰਾਉਂਦੇ ਹੋਏ ਦਿਨ ਵਿਚ ਕੁਲ 5 ਅੰਕ ਬਣਾ ਕੇ ਕੁਲ 13 ਅੰਕਾਂ ਨਾਲ ਜੇਤੂ ਬਣ ਗਿਆ।
ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਦਿਨ ਦੀ ਸ਼ੁਰੂਆਤ ਜੇਫ੍ਰੀ ਜਿਆਂਗ ਨੂੰ ਬਿਹਤਰੀਨ ਐਂਡਗੇਮ ਵਿਚ ਹਰਾ ਕੇ ਕੀਤੀ ਤੇ ਦੂਜੇ ਰਾਊਂਡ ਵਿਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡ ਕੇ ਚੰਗੀ ਸ਼ੁਰੂਆਤ ਕੀਤੀ ਪਰ ਆਖਰੀ ਰਾਊਂਡ ਵਿਚ ਵੇਸਲੀ ਸੋ ਤੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਤਰ੍ਹਾਂ ਉਹ ਚੌਥੇ ਸਥਾਨ 'ਤੇ ਰਿਹਾ।
ਬਾਰਸੀਲੋਨਾ ਦੇ ਖੇਡ 'ਚ ਸੁਧਾਰ ਦੇਖਣਾ ਚਾਹੁੰਦੇ ਹਨ ਕੋਮੈਨ
NEXT STORY