ਕੋਲਕਾਤਾ- ਸੋਨੀ ਨੋਰਡੇ ਦੇ ਗੋਲ ਦੀ ਮਦਦ ਨਾਲ ਮੋਹਨ ਬਾਗਾਨ ਨੇ ਆਈ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਖਿਤਾਬ ਦੇ ਦਾਅਵੇਦਾਰ ਨੇਰੋਕਾ ਐੱਫ. ਸੀ. ਨੂੰ ਸ਼ਨੀਵਾਰ ਨੂੰ ਇੱਥੇ ਸੰਘਰਸ਼ਪੂਰਨ ਮੈਚ ਵਿਚ 1-0 ਨਾਲ ਹਰਾਇਆ। ਦੋਵਾਂ ਟੀਮਾਂ ਵਲੋਂ ਬਿਤਰੀਨ ਕੋਸਿਸ਼ ਕੀਤੀ ਗਈ ਪਰ ਆਖਿਰ ਵਿਚ ਬਾਗਾਨ ਦੀ ਟੀਮ ਜਿੱਤ ਦਰਜ ਕਰਨ ਵਿਚ ਸਫਲ ਰਹੀ। ਉਸ ਵਲੋਂ ਇਹ ਮਹੱਤਵਪੂਰਨ ਗੋਲ ਨੋਰਡੇ ਨੇ 79ਵੇਂ ਮਿੰਟ ਵਿਚ ਕੀਤਾ, ਜਿਸ ਨਾਲ ਉਸ ਨੇ ਪਹਿਲੇ ਗੇੜ ਵਿਚ ਮਿਲੀ 1-2 ਦੀ ਹਾਰ ਦਾ ਬਦਲਾ ਵੀ ਲੈ ਲਿਆ।
ਇਸ ਜਿੱਤ ਨਾਲ ਮੋਹਨ ਬਾਗਾਨ ਦੇ 21 ਅੰਕ ਹੋ ਗਏ ਹਨ ਤੇ ਉਹ ਆਪਣੇ ਪੁਰਾਣੇ ਵਿਰੋਧੀ ਈਸਟ ਬੰਗਾਲ ਤੋਂ ਉੱਪਰ ਦਸਵੇਂ ਸਥਾਨ 'ਤੇ ਪਹੁੰਚ ਗਿਆ ਹੈ। ਨੇਰੋਕਾ ਦੇ ਵੀ 21 ਅੰਕ ਹਨ ਪਰ ਉਹ ਚੌਥੇ ਸਥਾਨ 'ਤੇ ਹੈ।
ਖੇਡ ਮੰਤਰੀ ਦੇ ਬੇਟੇ ਤੇ ਮਛੇਰੇ ਦੀ ਬੇਟੀ ਨੇ ਜਿੱਤੇ ਸੋਨ ਤਮਗੇ
NEXT STORY