ਜਲੰਧਰ- ਪੁਰਸ਼ ਪ੍ਰਧਾਨ ਗੋਲਫ ਖੇਡ ਵਿਚ ਮਹਿਲਾਵਾਂ ਵੀ ਆਪਣੀ ਪਕੜ ਮਜ਼ਬੂਤ ਬਣਾਉਂਦੀਆਂ ਜਾ ਰਹੀਆਂ ਹਨ। ਇਸਦਾ ਵੱਡਾ ਸਬੂਤ ਯੂ. ਕੇ. ਵਿਚ ਆਯੋਜਿਤ ਹੋਣ ਵਾਲੀ ਮਹਿਲਾ ਬ੍ਰਿਟਿਸ਼ ਓਪਨ ਚੈਂਪੀਅਨਸ਼ਿਪ ਹੈ, ਜਿਸ ਵਿਚ ਸਿਰਫ ਮਹਿਲਾਵਾਂ ਹੀ ਹਿੱਸਾ ਲੈਂਦੀਆਂ ਹਨ। 1976 ਵਿਚ ਲੇਡੀਜ਼ ਗੋਲਫ ਯੂਨੀਅਨ ਬਣਨ ਤੋਂ ਬਾਅਦ ਸਾਲ 2000 ਵਿਚ ਪਹਿਲੀ ਵਾਰ ਇਸ ਨੂੰ ਵੱਡੇ ਪੱਧਰ 'ਤੇ ਕਰਵਾਇਆ ਗਿਆ। ਦੱਖਣੀ ਕੋਰੀਆ ਦੀਆਂ ਮਹਿਲਾਵਾਂ ਸਭ ਤੋਂ ਵੱਧ 5 ਵਾਰ ਜੇਤੂ ਝੰਡਾ ਲਹਿਰਾਅ ਚੁੱਕੀਆਂ ਹਨ। ਵੀਰਵਾਰ ਨੂੰ ਸ਼ੁਰੂ ਹੋਈ ਇਸ ਪ੍ਰਤੀਯੋਗਿਤਾ ਵਿਚ ਜੇਤੂ ਖਿਡਾਰੀ ਨੂੰ ਤਕਰੀਬਨ 3.33 ਕਰੋੜ ਰੁਪਏ ਬਤੌਰ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ ਦੇ ਪਹਿਲੇ ਦਿਨ ਜਰਮਨ ਦੀ ਸਾਂਡ੍ਰਾ ਗਾਲ ਸਭ ਤੋਂ ਅੱਗੇ ਚਲ ਰਹੀ ਸੀ।
ਅਦਿੱਤੀ ਇਕਲੌਤੀ ਭਾਰਤੀ ਮੁਕਾਬਲੇਬਾਜ਼
ਮਹਿਲਾਵਾਂ ਦੇ ਇਸ ਵੱਕਾਰੀ ਟੂਰਨਾਮੈਂਟ ਵਿਚ ਭਾਰਤ ਵੱਲੋਂ ਅਦਿੱਤੀ ਅਸ਼ੋਕ ਹਿੱਸਾ ਲੈਣ ਵਾਲੀ ਇਕਲੌਤੀ ਭਾਰਤੀ ਗੋਲਫਰ ਹੈ। 20 ਸਾਲ ਦੀ ਅਦਿੱਤੀ 2016 ਵਿਚ ਐੱਲ. ਈ. ਟੀ. ਦਾ ਰੂਕੀ ਆਫ ਦਿ ਯੀਅਰ ਖਿਤਾਬ ਜਿੱਤ ਚੁੱਕੀ ਹੈ। ਹਾਲਾਂਕਿ ਉਸ ਨੇ ਪਹਿਲੇ ਰਾਊਂਡ ਵਿਚ 72 ਦੇ ਖਰਾਬ ਸਕੋਰ ਨਾਲ ਸ਼ੁਰੂਆਤ ਕੀਤੀ।
ਰਾਹੀ ਦੀਆਂ ਨਜ਼ਰਾਂ ਏਸ਼ੀਆਡ 'ਚ ਪੋਡੀਅਮ ਸਥਾਨ ਹਾਸਲ ਕਰਨ 'ਤੇ
NEXT STORY