ਮੁੰਬਈ- ਲੰਬੇ ਸਮੇਂ ਬਾਅਦ ਵਾਪਸੀ ਕਰਨ ਵਾਲੀ ਦੋ ਵਾਰ ਦੀ ਰਾਸ਼ਟਰ ਮੰਡਲ ਖੇਡਾਂ ਦੀ ਚੈਂਪੀਅਨ ਪਿਸਟਲ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ ਇਸ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਪੋਡੀਅਮ ਸਥਾਨ ਹਾਸਲ ਕਰਨ ਦਾ ਟੀਚਾ ਬਣਾਇਆ ਹੈ। ਰਾਹੀ ਨੇ ਕਿਹਾ ਏਸ਼ੀਆਈ ਖੇਡਾਂ 15 ਦਿਨਾਂ ਬਾਅਦ ਸ਼ੁਰੂ ਹੋਣੀਆਂ ਹਨ ਤੇ ਇਸ ਤੋਂ ਬਾਅਦ ਕੋਰੀਆ ਵਿਚ ਵਿਸ਼ਵ ਚੈਂਪੀਅਨਸ਼ਿਪ ਹੈ। ਏਸ਼ੀਆਈ ਖੇਡਾਂ ਭਾਵੇਂ ਹੀ ਮੇਰੇ ਲਈ ਚੁਣੌਤੀਪੂਰਨ ਹੋਣ ਪਰ ਮੇਰੀਆਂ ਤਿਆਰੀਆਂ ਕਾਫੀ ਚੰਗੀਆਂ ਹਨ।
27 ਸਾਲਾ ਰਾਹੀ ਤੋਂ ਜਦੋਂ ਪੁੱਛਿਆ ਗਿਆ ਕਿ ਉਹ 18 ਅਗਸਤ ਤੋਂ ਹੋਣ ਵਾਲੀਆਂ ਖੇਡਾਂ ਵਿਚ ਪੋਡੀਅਮ ਸਥਾਨ 'ਤੇ ਨਜ਼ਰਾਂ ਰੱਖ ਰਹੀ ਹੈ ਤਾਂ ਉਸ ਨੇ ਕਿਹਾ ਜਿੱਤ, ਨਿਸ਼ਚਿਤ ਰੂਪ ਨਾਲ। ਇਸ ਵਿਚ ਕੋਈ ਸ਼ੱਕ ਨਹੀਂ। ਰਾਹੀ ਨੇ 2010 ਦਿੱਲੀ ਤੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ 25 ਮੀਟਰ ਪਿਸਟਲ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਇਸ ਦੌਰਾਨ ਉਹ ਫਾਰਮ ਵਿਚ ਸੀ ਪਰ ਬਾਂਹ ਦੀ ਸੱਟ ਕਾਰਨ ਉਸ ਨੂੰ ਕਰੀਬ ਇਕ ਸਾਲ ਦੀ ਲੰਬੀ ਬ੍ਰੇਕ ਲੈਣੀ ਪਈ ਤੇ ਇਸ ਨਾਲ ਉਸਦੀ ਫਾਰਮ ਵਿਚ ਗਿਰਾਵਟ ਆ ਗਈ।
ਕੋਹਲੀ ਨੇ ਇਕ ਪਾਰੀ 'ਚ ਹੀ ਸਚਿਨ ਦਾ ਤੋੜ ਦਿੱਤਾ ਰਿਕਾਰਡ
NEXT STORY