ਸਪੋਰਟਸ ਡੈਸਕ- ਮਹਿਲਾ ਵਿਸ਼ਵ ਕੱਪ ਦਾ ਬੁੱਧਵਾਰ ਨੂੰ ਪਾਕਿਸਤਾਨ ਤੇ ਇੰਗਲੈਂਡ ਦਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਪਾਕਿਸਤਾਨ ਦੇ ਇੰਗਲੈਂਡ ’ਤੇ ਪਹਿਲੀ ਜਿੱਤ ਦਰਜ ਕਰਨ ਦਾ ਸੁਨਹਿਰੀ ਮੌਕਾ ਸੀ ਪਰ ਮੀਂਹ ਨਾ ਰੁਕਿਆ ਜਿਸ ਕਾਰਨ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਸਾਂਝਾ ਕਰਨਾ ਪਿਆ।
ਪਾਕਿਸਤਾਨ ਨੇ ਪਹਿਲਾਂ ਇੰਗਲੈਂਡ ਨੂੰ ਮੀਂਹ ਨਾਲ ਪ੍ਰਭਾਵਿਤ 31 ਓਵਰਾਂ ਦੇ ਮੁਕਾਬਲੇ ਵਿੱਚ ਨੌਂ ਵਿਕਟਾਂ ’ਤੇ 133 ਦੌੜਾਂ ’ਤੇ ਰੋਕ ਦਿੱਤਾ। ਇਸ ਤੋਂ ਬਾਅਦ ਡਕਵਰਥ ਲਿਊਸ ਨਿਯਮ ਤਹਿਤ ਪਾਕਿਸਤਾਨ ਨੂੰ 113 ਦੌੜਾਂ ਦਾ ਟੀਚਾ ਦਿਤਾ ਗਿਆ। ਪਾਕਿਸਤਾਨ ਦੀਆਂ ਸਲਾਮੀ ਬੱਲੇਬਾਜ਼ਾਂ ਮੁਨੀਬਾ ਅਲੀ (9) ਅਤੇ ਓਮੈਮਾ ਸੋਹੇਲ (19) ਨੇ ਚੰਗੀ ਸ਼ੁਰੂਆਤ ਕੀਤੀ ਤੇ ਪਾਕਿਸਤਾਨ ਦੀ ਟੀਮ ਨੇ 6.4 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 34 ਦੌੜਾਂ ਬਣਾਈਆਂ ਤੇ ਮੀਂਹ ਆ ਗਿਆ। ਮੀਂਹ ਨਾ ਰੁਕਣ ਤੋਂ ਬਾਅਦ ਅੰਤ ਨੂੰ ਮੈਚ ਰੱਦ ਕਰ ਦਿੱਤਾ ਗਿਆ। ਇਸ ਨਾਲ ਪਾਕਿਸਤਾਨ ਦੀਆਂ ਸੈਮੀਫਾਈਨਲ ਵਿਚ ਪੁੱਜਣ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ। ਦੂਜੇ ਪਾਸੇ, ਇੰਗਲੈਂਡ ਸੱਤ ਅੰਕਾਂ ਨਾਲ ਸਿਖਰ ’ਤੇ ਹੈ।
ਆਸਟ੍ਰੇਲੀਆਈ ਦਰਸ਼ਕਾਂ ਕੋਲ ਕੋਹਲੀ ਤੇ ਰੋਹਿਤ ਨੂੰ ਖੇਡਦੇ ਦੇਖਣ ਦਾ ਇਹ ਆਖਰੀ ਮੌਕਾ ਹੋ ਸਕਦੈ : ਕਮਿੰਸ
NEXT STORY