ਲੰਡਨ— ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਵਿਚਾਲੇ ਮਹਿਲਾ ਵਿਸ਼ਵ ਕੱਪ ਦਾ 22ਵਾਂ ਮੈਚ ਖੇਡਿਆ ਗਿਆ। ਸ਼੍ਰੀਲੰਕਾ ਨੇ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਪੂਰੀ ਟੀਮ 101 ਦੌੜਾਂ 'ਤੇ ਆਲ ਆਊਟ ਹੋ ਗਈ 'ਤੇ ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਸਾਹਮਣੇ 102 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫਰੀਕਾ ਦੀ ਟੀਮ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤ ਲਿਆ।
ਸ਼੍ਰੀਲੰਕਾ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਚਾਮਰੀ ਪੋਲਗਮਪੋਲਾ ਤੇ ਦਿਲਾਨੀ ਮਨੋਦਾਰਾ ਨੇ 25-25 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਡੇਨ ਵੈਨ ਨਾਈਕਰਕ ਨੇ 4 ਤੇ ਸ਼ਬਨਿਮ ਇਸਮੇਲ ਨੇ 3 ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫਰੀਕਾ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਲੌਰਾ ਵਾਲਵਾਰਡਟ ਨੇ ਅਜੇਤੂ 48 ਦੌੜਾਂ 'ਚ 7 ਚੌਕੇ ਲਗਾਏ ਤੇ ਮਿਗਨੋਨ ਡੂ ਪ੍ਰੀਜ਼ ਨੇ ਅਜੇਤੂ 38 ਦੌੜਾਂ ਬਣਾਈਆਂ। ਸ਼੍ਰੀਲੰਕਾ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਈਨੋਕਾ ਰਾਣਾਵੀਰਾ ਤੇ ਸਰਪਾਲੀ ਨੇ 1-1 ਵਿਕਟ ਹਾਸਲ ਕੀਤੀ।
ਬਾਰਬੇਰਾ ਇੰਟਰਨੈਸ਼ਨਲ ਚੈੱਸ ਟੂਰਨਾਮੈਂਟ ਹਿਮਾਂਸ਼ੂ ਸ਼ਰਮਾ ਖਿਤਾਬ ਦੇ ਨੇੜੇ
NEXT STORY