ਡਰਬੀ— ਮਹਿਲਾ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ 6 ਵਾਰ ਦੀ ਚੈਂਪੀਅਨ ਆਸਟਰੇਲੀਆ ਟੀਮ ਦੇ ਨਾਲ ਹੋਵੇਗਾ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਟੀਮ ਦੇ ਖਿਡਾਰੀਆਂ ਨੂੰ ਕਿਹਾ ਕਿ ਉਹ ਇਸ ਮੈਚ ਨੂੰ ਹਲਕੇ 'ਚ ਨਾ ਲਿਆ ਜਾਵੇ, ਹਾਲਾਂਕਿ ਭਾਰਤੀ ਟੀਮ ਡਰਬੀ ਦੇ ਮੈਦਾਨ 'ਤੇ ਖੇਡੇ ਗਏ ਆਪਣੇ ਸਾਰੇ ਮੁਕਾਬਲੇ 'ਚ ਜਿੱਤ ਦਰਜ਼ ਕੀਤੀ ਹੈ। ਇਸ 'ਚ ਭਾਰਤੀ ਟੀਮ ਦੇ ਕੋਲ ਮੌਕਾ ਹੋਵੇਗਾ ਕਿ ਉਹ ਆਸਟਰੇਲੀਆ ਨੂੰ ਹਰਾ ਕੇ 12 ਸਾਲ ਵਿਸ਼ਵ ਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰੇਗੀ।
ਮੈਚ ਤੋਂ ਪਹਿਲਾਂ ਕਾਨਫਰੰਸ ਦੌਰਾਨ ਮਿਤਾਲੀ ਨੇ ਕਿਹਾ ਕਿ ਅਸੀਂ ਗਰੁੱਪ ਦੌਰ 'ਚ ਇਸ ਮੈਦਾਨ 'ਤੇ ਮੈਚ ਖੇਡੇ ਹਨ, ਇਸ ਲਈ ਅਸੀਂ ਇੱਥੇ ਦੀ ਪ੍ਰਸਥਿਤੀ ਨਾਲ ਜਾਣੂ ਹਾਂ। ਇਸ ਦਾ ਸਾਨੂੰ ਫਾਇਦਾ ਮਿਲ ਸਕਦਾ ਹੈ। ਉਸ ਨੇ ਕਿਹਾ ਕਿ ਖਿਡਾਰੀ ਕਿਸ ਤਰ੍ਹਾਂ ਨਾਲ ਪ੍ਰਸਥਿਤੀ ਦੇ ਹਿਸਾਬ ਨਾਲ ਖੇਡਦੀ ਹੈ ਇਹ ਦੇਖਣਾ ਹੋਵੇਗਾ ਕਿਉਂਕਿ ਡਰਬੀ ਸਾਡਾ ਘਰੇਲੂ ਮੈਦਾਨ ਹੈ। ਤੁਹਾਨੂੰ ਮੈਚ ਜਿੱਤਣ ਲਈ ਉਸ ਦਿਨ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ।
ਭਾਰਤੀ ਕਪਤਾਨ ਨੇ ਕਿਹਾ ਕਿ ਆਸਟਰੇਲੀਆ ਕਾਫੀ ਵਧੀਆ ਟੀਮ ਹੈ, ਉਸ ਨੇ ਕਿਹਾ ਕਿ ਇਸ ਟੂਰਨਾਮੈਂਟ ਦੇ ਪਿਛਲੇ ਸੈਸ਼ਨ 'ਤੇ ਕਬਜ਼ਾ ਕੀਤਾ ਸੀ। ਉਸ ਦੇ ਕੋਲ ਕਈ ਇਸ ਤਰ੍ਹਾਂ ਦੇ ਖਿਡਾਰੀ ਹਨ ਜੋਂ ਦਬਾਅ ਦੇ ਮੈਚਾਂ 'ਚ ਖੇਡ ਚੁੱਕੀ ਹੈ। ਮਿਤਾਲੀ ਦਾ ਇਹ ਆਖਰੀ ਵਿਸ਼ਵ ਕੱਪ ਹੈ। ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਖਿਡਾਰੀ ਮਿਤਾਲੀ ਨੇ ਕਿਹਾ ਕਿ ਜੇਕਰ ਨੌਜਵਾਨ ਭਾਰਤੀ ਟੀਮ ਆਪਣੇ ਵਿਰੋਧੀ ਟੀਮ ਨੂੰ ਹਰਾ ਦਿੰਦੀ ਹੈ ਤਾਂ ਇਹ ਉਸ ਦੇ ਲਈ ਸ਼ਾਨਦਾਰ ਹੋਵੇਗੀ।
ਮਿਤਾਲੀ ਨੇ ਕਿਹਾ ਕਿ ਇਸ ਭਾਰਤੀ ਟੀਮ ਲਈ ਇਹ ਵੱਡਾ ਮੈਚ ਹੈ, ਜੇਕਰ ਅਸੀਂ ਇਹ ਮੈਚ ਜਿੱਤਣ 'ਚ ਸਫਲ ਰਹੇ ਤਾਂ ਇਹ ਟੀਮ ਲਈ ਆਸਧਾਰਨ ਹੋਵੇਗਾ, ਇਸ ਦੇ ਨਾਲ ਹੀ ਸਲਾਮੀ ਬੱਲੇਬਾਜ਼ ਨਿਕੋਲੇ ਬੋਲਟਨ ਨੇ ਵੀ ਆਪਣੀ ਟੀਮ ਨੂੰ ਭਾਰਤ ਖਿਲਾਫ ਸੁਚੇਤ ਰਹਿਣ ਨੂੰ ਕਿਹਾ ਹੈ।
ਅਗਲੇ ਸਾਲ ਤੋਂ ਪੁਣੇ 'ਚ ਹੋ ਸਕਦਾ ਹੈ ਚੇਨਈ ਓਪਨ
NEXT STORY